ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਇਸ ਹਫਤੇ ਮਨਜ਼ੂਰੀ ਦੇ ਸਕਦੈ WHO: ਸੂਤਰ

Monday, Sep 13, 2021 - 10:00 PM (IST)

ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਇਸ ਹਫਤੇ ਮਨਜ਼ੂਰੀ ਦੇ ਸਕਦੈ WHO: ਸੂਤਰ

ਨਵੀਂ ਦਿੱਲੀ : ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਦੁਆਰਾ ਵਿਕਸਿਤ ਸਵਦੇਸ਼ੀ ਕੋਵਿਡ-19 ਰੋਕੂ ਟੀਕਾ ਕੋਵੈਕਸੀਨ ਲਈ ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐੱਚ.ਓ.) ਦੀ ਮਨਜ਼ੂਰੀ ਇਸ ਮਹੀਨੇ ਮਿਲਣ ਦੀ ਸੰਭਾਵਨਾ ਹੈ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਡਬਲਿਯੂ.ਐੱਚ.ਓ. ਨੇ ਹੁਣ ਤੱਕ ਅਮਰੀਕਾ ਦੀ ਪ੍ਰਮੁੱਖ ਦਵਾਈ ਕੰਪਨੀਆਂ ਫਾਇਜ਼ਰ-ਬਾਇਓਐੱਲਟੈਕ, ਜਾਨਸਨ ਐਂਡ ਜਾਨਸਨ, ਮਾਡਰਨਾ, ਚੀਨ ਦੀ ਸਾਇਨੋਫਾਰਮ ਅਤੇ ਆਕਸਫੋਰਡ-ਐਸਟਰਾਜੈਨੇਕਾ ਦੁਆਰਾ ਨਿਰਮਿਤ ਟੀਕਿਆਂ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਹੈ। 

ਇਹ ਵੀ ਪੜ੍ਹੋ - ਅਮਰੀਕਾ ਨੇ ਅਫਗਾਨਿਸਤਾਨ ਦੀ ਆਰਥਿਕ ਮਦਦ ਲਈ 64 ਮਿਲੀਅਨ ਡਾਲਰ ਦਾ ਕੀਤਾ ਐਲਾਨ

ਕੋਵੈਕਸੀਨ ਉਨ੍ਹਾਂ ਛੇ ਟੀਕਿਆਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੂੰ ਭਾਰਤ ਦੇ ਡਰੱਗ ਰੈਗੂਲੇਟਰ ਤੋਂ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲੀ ਹੈ ਅਤੇ ਦੇਸ਼ ਵਿਆਪੀ ਟੀਕਾਕਰਨ ਪ੍ਰੋਗਰਾਮ ਵਿੱਚ ਕੋਵਿਸ਼ੀਲਡ ਅਤੇ ਸਪੂਤਨਿਕ ਵੀ ਦੇ ਨਾਲ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇੱਕ ਅਧਿਕਾਰਤ ਸੂਤਰ ਨੇ ਦੱਸਿਆ, ‘‘ਇਸ ਮਹੀਨੇ ਡਬਲਿਯੂ.ਐੱਚ.ਓ. ਤੋਂ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। ਕੇਂਦਰ ਨੇ ਜੁਲਾਈ ਵਿੱਚ ਰਾਜ ਸਭਾ ਨੂੰ ਦੱਸਿਆ ਸੀ ਕਿ ਡਬਲਿਯੂ.ਐੱਚ.ਓ. ਦੀ ਐਮਰਜੈਂਸੀ ਵਰਤੋਂ ਸੂਚੀ (ਈ.ਯੂ.ਐੱਲ.) ਲਈ ਜ਼ਰੂਰੀ ਸਾਰੇ ਦਸਤਾਵੇਜ਼ ਭਾਰਤ ਬਾਇਓਟੈਕ ਨੇ 9 ਜੁਲਾਈ ਤੱਕ ਜਮਾਂ ਕਰ ਦਿੱਤੇ ਹਨ ਅਤੇ ਵਿਸ਼ਵ ਸਿਹਤ ਸੰਸਥਾ ਨੇ ਸਮੀਖਿਆ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News