ਭਾਰਤ ਸਭ ਤੋਂ ਵੱਧ ਭਰੋਸੇਯੋਗ ਸਰਕਾਰ ਵਾਲਾ ਦੇਸ਼, ਕੈਨੇਡਾ ਦੂਜੇ ਨੰਬਰ ''ਤੇ

Saturday, Jul 15, 2017 - 02:43 AM (IST)

ਨਵੀਂ ਦਿੱਲੀ/ਟੋਰਾਂਟੋ— ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ (ਓ.ਈ.ਸੀ.ਡੀ.) ਦੀ ਤਾਜ਼ਾ ਰਿਪੋਰਟ 'ਚ ਜਿਥੇ ਇਕ ਪਾਸੇ ਦੁਨੀਆ ਭਰ ਦੇ ਦੇਸ਼ਾਂ ਦੀਆਂ ਸਰਕਾਰਾਂ 'ਚ ਵਿਆਪਕ ਰੂਪ 'ਚ ਉਤਾਰ ਚੜਾਅ ਦੇਖਿਆ ਗਿਆ ਹੈ, ਉਥੇ ਇਹ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਦੀ ਜਨਤਾ ਨੂੰ ਆਪਣੇ ਦੇਸ਼ ਦੀ ਸਰਕਾਰ 'ਤੇ ਦੁਨੀਆ ਭਰ 'ਚ ਸਭ ਤੋਂ ਵਧ ਭਰੋਸਾ ਹੈ। 
ਇਸ ਰਿਪੋਰਟ ਦੇ ਮੁਤਾਬਕ ਭਾਰਤ ਦੀ 73 ਫੀਸਦੀ ਜਨਤਾ ਨੂੰ ਆਪਣੇ ਦੇਸ਼ ਦੀ ਸਰਕਾਰ 'ਤੇ ਭਰੋਸਾ ਹੈ। ਉਥੇ ਹੀ 62 ਫੀਸਦੀ ਦੇ ਨਾਲ ਕੈਨੇਡਾ ਇਸ ਸੂਚੀ 'ਚ ਦੂਜੇ ਨੰਬਰ 'ਤੇ ਹੈ। ਤੁਰਕੀ 'ਚ 2016 'ਚ ਤਖਤਾਪਲਟ ਦੀ ਕੋਸ਼ਿਸ਼ਾਂ ਅਸਫਲ ਹੋਈਆਂ ਤੇ 58 ਫੀਸਦੀ ਲੋਕਾਂ ਨੇ ਸਰਕਾਰ 'ਤੇ ਭਰੋਸਾ ਜਤਾਇਆ ਤੇ ਇਸ ਸੂਚੀ 'ਚ ਤੁਰਕੀ ਤੇ ਰੂਸ ਤੀਜੇ ਨੰਬਰ 'ਤੇ ਹਨ। ਲੜੀਵਾਰ 55 ਤੇ 48 ਫੀਸਦੀ ਨਾਲ ਜਰਮਨੀ ਤੇ ਦੱਖਣੀ ਅਫਰੀਕਾ ਇਸ ਸੂਚੀ 'ਚ ਚੌਥੇ ਤੇ ਪੰਜਵੇਂ ਨੰਬਰ 'ਤੇ ਹਨ।
ਦੂਜੇ ਪਾਸੇ ਇਸ ਰਿਪੋਰਟ ਦੇ ਮੁਤਾਬਕ ਦੁਨੀਆ ਦੀ ਸਭ ਤੋਂ ਮਜ਼ਬੂਤ ਅਰਥਵਿਵਸਥਾ ਵਾਲੇ ਦੇਸ਼ ਅਮਰੀਕਾ ਦੀ ਸਿਰਫ 30 ਫੀਸਦੀ ਜਨਤਾ ਨੂੰ ਹੀ ਸਰਕਾਰ 'ਤੇ ਭਰੋਸਾ ਹੈ। ਜਦਕਿ ਪਿਛਲੇ ਸਾਲ ਬ੍ਰੈਗਜ਼ਿਟ ਦੇ ਪੱਖ 'ਚ ਵੋਟ ਦੇਣ ਵਾਲੀ ਬ੍ਰਿਟੇਨ ਦੀ 41 ਫੀਸਦੀ ਜਨਤਾ ਨੇ ਸਰਕਾਰ 'ਤੇ ਭਰੋਸਾ ਪ੍ਰਗਟਾਇਆ ਹੈ। ਰਿਪੋਰਟ ਦੇ ਮੁਤਾਬਕ 2016 ਦੇ ਅੰਕੜੇ ਦੱਸਦੇ ਹਨ ਕਿ ਗ੍ਰੀਸ ਦੀ ਸਿਰਫ 13 ਫੀਸਦੀ ਜਨਤਾ ਹੀ ਸਰਕਾਰ 'ਤੇ ਭਰੋਸਾ ਕਰਦੀ ਹੈ, ਜੋ ਕਿ ਹੋਰ ਵਿਕਸਿਤ ਦੇਸ਼ਾਂ ਦੀ ਤੁਲਨਾ 'ਚ ਬਹੁਤ ਘੱਟ ਹੈ।


Related News