ਰਿਪੋਰਟ ’ਚ ਖੁਲਾਸਾ : ਬਾਇਓਮੈਟ੍ਰਿਕ ਡਾਟਾ ਕੁਲੈਕਸ਼ਨ ਦੇ ਮਾਮਲੇ ’ਚ ਭਾਰਤ 5ਵਾਂ ਸਭ ਤੋਂ ਖਰਾਬ ਦੇਸ਼

12/11/2019 1:03:14 AM

ਨਵੀਂ ਦਿੱਲੀ (ਇੰਟ.)-ਡਿਜੀਟਲ ਲੈਣ-ਦੇਣ ਨੂੰ ਉਤਸ਼ਾਹ ਦੇਣ ਲਈ ਕੇਂਦਰ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਪਰ ਆਪਣੀਆਂ ਕੋਸ਼ਿਸ਼ਾਂ ’ਚ ਕੁੱਝ ਹੱਦ ਤੱਕ ਹੀ ਸਫਲ ਹੋ ਸਕੀ ਹੈ। ਹੁਣ ਇਕ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਨੂੰ ਜਾਣਨ ਤੋਂ ਬਾਅਦ ਤੁਸੀਂ ਹੈਰਾਨ ਹੋ ਜਾਓਗੇ। ਦਰਅਸਲ ਯੂ. ਕੇ. ਟੈੱਕ ਰਿਸਰਚ ਫਰਮ ਕੰਪੈਰਿਟੈੱਕ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਵਲੋਂ ਇਕੱਠੇ ਕੀਤੇ ਗਏ ਬਾਇਓਮੈਟ੍ਰਿਕ ਡਾਟਾ ਦੀ ਗੁਪਤਤਾ ਦੇ ਮਾਮਲੇ ’ਚ ਭਾਰਤ 5ਵਾਂ ਸਭ ਤੋਂ ਖ਼ਰਾਬ ਦੇਸ਼ ਹੈ। ਇਸ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਦੀ ਨਿੱਜੀ ਜਾਣਕਾਰੀ ਖਤਰੇ ’ਚ ਹੈ।
24 ਅੰਕਾਂ ਦੇ ਨਾਲ ਚੀਨ ਪਹਿਲੇ ਨੰਬਰ ’ਤੇ
ਰਿਪੋਰਟ ਅਨੁਸਾਰ ਬਾਇਓਮੈਟ੍ਰਿਕ ਡਾਟਾ ਦੀ ਵਿਆਪਕ ਅਤੇ ਪਹਿਲਕਾਰ ਵਰਤੋਂ ਦੇ ਮਾਮਲੇ ’ਚ ਚੀਨ ਨੂੰ 25 ’ਚੋਂ 24 ਅੰਕ ਦਿੱਤੇ। 24 ਅੰਕ ਦੇ ਨਾਲ ਚੀਨ ਪਹਿਲੇ ਸਥਾਨ ’ਤੇ ਹੈ। ਉਥੇ ਹੀ 19 ਅੰਕ ਦੇ ਨਾਲ ਭਾਰਤ 5ਵੇਂ ਸਥਾਨ ’ਤੇ ਹੈ। ਚੀਨ ਤੋਂ ਬਾਅਦ ਮਲੇਸ਼ੀਆ, ਪਾਕਿਸਤਾਨ ਅਤੇ ਅਮਰੀਕਾ ਦਾ ਨੰਬਰ ਆਉਂਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਤਾਈਵਾਨ, ਇੰਡੋਨੇਸ਼ੀਆ ਅਤੇ ਫਿਲਪੀਨਜ਼ ਦੇ ਨਾਲ ਭਾਰਤ 5ਵੇਂ ਸਥਾਨ ’ਤੇ ਹੈ। ਭਾਰਤ ਬਾਇਓਮੈਟ੍ਰਿਕ ਡਾਟਾ ਕੁਲੈਕਸ਼ਨ ਲਈ ਸਭ ਤੋਂ ਖ਼ਰਾਬ ਦੇਸ਼ਾਂ ਦੀ ਸੂਚੀ ’ਚ ਹੇਠਲੇ ਸਥਾਨ ’ਤੇ ਇਸ ਲਈ ਹੈ ਕਿਉਂਕਿ ਇਹ ਜਾਂਚ ਏਜੰਸੀਆਂ ਨੂੰ ਰਾਸ਼ਟਰੀ ਬਾਇਓਮੈਟ੍ਰਿਕ ਡਾਟਾਬੇਸ ਤੱਕ ਪਹੁੰਚ ਪ੍ਰਾਪਤ ਕਰਨ ਦੀ ਆਗਿਆ ਨਹੀਂ ਦਿੰਦਾ ਹੈ।
50 ਦੇਸ਼ਾਂ ’ਤੇ ਕੀਤਾ ਗਿਆ ਅਧਿਐਨ
ਅਧਿਐਨ ਲਈ 50 ਵੱਖ-ਵੱਖ ਦੇਸ਼ਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਬਾਇਓਮੈਟ੍ਰਿਕਸ ਕਿੱਥੇ ਲਿਆ ਜਾ ਰਿਹਾ ਹੈ, ਉਨ੍ਹਾਂ ਲਈ ਕੀ ਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕਿਵੇਂ ਇਕੱਠਾ ਕੀਤਾ ਜਾ ਰਿਹਾ ਹੈ। ਅਧਿਐਨ ਦੌਰਾਨ ਹਰ ਦੇਸ਼ ਨੂੰ 25 ’ਚੋਂ ਅੰਕ ਦਿੱਤੇ ਹਨ, ਜਿਸ ’ਚ ਉੱਚ ਅੰਕ ਬਾਇਓਮੈਟ੍ਰਿਕਸ ਦੇ ਵਿਆਪਕ ਅਤੇ ਪਹਿਲਕਾਰ ਵਰਤੋਂ ਅਤੇ ਨਿਗਰਾਨੀ ਦਾ ਸੰਕੇਤ ਮਿਲਿਆ ਹੈ, ਉਥੇ ਹੀ ਬਾਇਓਮੈਟ੍ਰਿਕ ਵਰਤੋਂ ਅਤੇ ਨਿਗਰਾਨੀ ਦੇ ਸਬੰਧ ’ਚ ਬਿਹਤਰ ਪਾਬੰਦੀਆਂ ਅਤੇ ਨਿਯਮਾਂ ਦਾ ਪ੍ਰਦਰਸ਼ਨ ਕਰਨ ਨੂੰ ਲੈ ਕੇ ਘੱਟ ਸਕੋਰ ਦਿੱਤਾ ਗਿਆ ਹੈ।


Sunny Mehra

Content Editor

Related News