ਭਾਰਤ ਨੇ ਅਰਬ ਸਾਗਰ ’ਚ ਵਧਾਈ ਨਿਗਰਾਨੀ, 10 ਜੰਗੀ ਬੇੜੇ ਕੀਤੇ ਤਾਇਨਾਤ

Wednesday, Jan 10, 2024 - 12:10 PM (IST)

ਨਵੀਂ ਦਿੱਲੀ (ਅਨਸ)- ਭਾਰਤ ਨੇ ਅਰਬ ਸਾਗਰ ਵਿਚ ਸਮੁੰਦਰੀ ਨਿਗਰਾਨੀ ਵਧਾ ਦਿੱਤੀ ਹੈ। ਭਾਰਤੀ ਸਮੁੰਦਰੀ ਫੌਜ ਨੇ ਸਮੁੰਦਰੀ ਡਾਕੂਆਂ ਅਤੇ ਅਗਵਾ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਇੱਥੇ 10 ਜੰਗੀ ਬੇੜੇ ਤਾਇਨਾਤ ਕੀਤੇ ਹਨ। ਸਮੁੰਦਰੀ ਫੌਜ ਨੇ 10 ਦਿਨਾਂ ਦੇ ਅੰਦਰ ਇੱਥੇ ਜੰਗੀ ਜਹਾਜ਼ਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ। ਵਾਰਸ਼ਿਪ ’ਤੇ ਸਮੁੰਦਰੀ ਫੌਜ ਦੇ ਹੈਲੀਕਾਪਟਰ ਵੀ ਤਾਇਨਾਤ ਕੀਤੇ ਗਏ ਹਨ। ਅਰਬ ਸਾਗਰ ਵਿਚ ਸਮੁੰਦਰੀ ਡਾਕੂਆਂ ਵੱਲੋਂ ਹਾਲ ਹੀ ਵਿਚ ਕੀਤੇ ਗਏ ਹਮਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ, ਭਾਰਤੀ ਸਮੁੰਦਰੀ ਫੌਜ ਨੇ ਗਾਈਡਡ ਮਿਜ਼ਾਈਲ ਵਿਨਾਸ਼ਕਾਰੀ ਆਈ. ਐੱਨ. ਐੱਸ. ਮੋਰਮੁਗਾਓ, ਆਈ. ਐੱਨ. ਐੱਸ. ਕੋਚੀ ਅਤੇ ਆਈ. ਐੱਨ. ਐੱਸ. ਕੋਲਕਾਤਾ ’ਚ ਤਾਇਨਾਤ ਕੀਤੇ ਸਨ। ਭਾਰਤ ਦੇ ਇਸ ਕਦਮ ਤੋਂ ਬਾਅਦ ਹੁਣ ਪਾਕਿਸਤਾਨ ਨੇ ਵੀ ਅਰਬ ਸਾਗਰ ਵਿਚ ਆਪਣੇ ਜੰਗੀ ਬੇੜੇ ਤਾਇਨਾਤ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਹੀਟਰ ਚਲਾ ਕੇ ਸੌਂਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਅਜਿਹੀ ਅਣਹੋਣੀ

ਪਿਛਲੇ ਹਫਤੇ, ਸਮੁੰਦਰੀ ਡਾਕੂਆਂ ਨੇ ਲਾਈਬੇਰੀਅਨ-ਝੰਡੇ ਵਾਲੇ ਬਲਕ ਕੈਰੀਅਰ ਐੱਮ. ਵੀ. ਲੀਲਾ ਨਾਰਫੋਕ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਜਦੋਂ ਭਾਰਤੀ ਸਮੁੰਦਰੀ ਫੌਜ ਪਹੁੰਚੀ ਤਾਂ ਸਮੁੰਦਰੀ ਡਾਕੂ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਭੱਜ ਗਏ। ਸਮੁੰਦਰੀ ਫੌਜ ਨੇ ਜਹਾਜ਼ ਵਿਚ ਸਵਾਰ 15 ਭਾਰਤੀਆਂ ਸਮੇਤ ਚਾਲਕ ਦਲ ਦੇ ਸਾਰੇ 21 ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ। ਜ਼ਿਕਰਯੋਗ ਹੈ ਕਿ ਅਜਿਹੀਆਂ ਘਟਨਾਵਾਂ ਦੇ ਮੱਦੇਨਜ਼ਰ ਭਾਰਤੀ ਸਮੁੰਦਰੀ ਫੌਜ ਨੇ ਉੱਤਰੀ, ਮੱਧ ਅਰਬ ਸਾਗਰ ਅਤੇ ਅਦਨ ਦੀ ਖਾੜੀ ’ਚ ਨਿਗਰਾਨੀ ਵਧਾ ਦਿੱਤੀ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਫੈਸਲਾ ਸਮੁੰਦਰੀ ਡਾਕੂਆਂ ਦੀ ਘਟਨਾ ਅਤੇ ਭਾਰਤੀ ਈ. ਈ. ਜ਼ੈੱਡ ਦੇ ਨੇੜੇ ਇਕ ਜਹਾਜ਼ ’ਤੇ ਹੋਏ ਡਰੋਨ ਹਮਲੇ ਦੇ ਮੱਦੇਨਜ਼ਰ ਲਿਆ ਗਿਆ।

ਇਹ ਵੀ ਪੜ੍ਹੋ : ਮਾਂ ਨੇ ਗੋਆ ਲਿਜਾ ਕੇ 4 ਸਾਲਾ ਮਾਸੂਮ ਨੂੰ ਉਤਾਰਿਆ ਮੌਤ ਦੇ ਘਾਟ, ਵਜ੍ਹਾ ਕਰੇਗੀ ਹੈਰਾਨ

ਰੱਖਿਆ ਮੰਤਰਾਲੇ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਲਾਲ ਸਾਗਰ, ਅਦਨ ਦੀ ਖਾੜੀ ਅਤੇ ਮੱਧ-ਉੱਤਰੀ ਅਰਬ ਸਾਗਰ ਵਿਚ ਅੰਤਰਰਾਸ਼ਟਰੀ ਸ਼ਿਪਿੰਗ ਲੇਨ ਤੋਂ ਲੰਘਣ ਵਾਲੇ ਵਪਾਰੀ ਜਹਾਜ਼ਾਂ ’ਚ ਸਮੁੰਦਰੀ ਡਕੈਤੀਆਂ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਹਾਲ ਹੀ ਵਿਚ ਭਾਰਤੀ ਤੱਟ ਤੋਂ ਕਰੀਬ 700 ਨੌਟੀਕਲ ਮੀਲ ਦੂਰ ਐੱਮ. ਵੀ. ਰੌਏਨ ਵਿਖੇ ਸਮੁੰਦਰੀ ਡਕੈਤੀ ਦੀ ਘਟਨਾ ਵਾਪਰੀ। ਉਥੇ, ਪੋਰਬੰਦਰ ਤੋਂ ਲਗਭਗ 220 ਸਮੁੰਦਰੀ ਮੀਲ ਦੱਖਣ-ਪੱਛਮ ’ਚ ਐੱਮ. ਵੀ. ਕੈਮ ਪਲੂਟੋ ’ਤੇ ਹਾਲ ਹੀ ’ਚ ਡਰੋਨ ਹਮਲਾ ਹੋਇਆ ਸੀ। ਇਹ ਭਾਰਤੀ ਈ. ਈ. ਜ਼ੈੱਡ. ਨੇੜੇ ਹੋਣ ਵਾਲੀਆਂ ਸਮੁੰਦਰੀ ਘਟਨਾਵਾਂ ਵਿਚ ਤਬਦੀਲੀਆਂ ਨੂੰ ਦਰਸਾਉਂਦਾ ਹੈ। ਸਮੁੰਦਰੀ ਫੌਜ ਨੇ ਹੁਣ ਇੱਥੇ ਵਿਨਾਸ਼ਕਾਰੀ ਅਤੇ ਜੰਗੀ ਬੇੜੇ ਤਾਇਨਾਤ ਕਰ ਦਿੱਤੇ ਹਨ। ਸਮੁੰਦਰੀ ਗਸ਼ਤੀ ਜਹਾਜ਼ਾਂ ਵੱਲੋਂ ਹਵਾਈ ਨਿਗਰਾਨੀ ਵਧਾ ਦਿੱਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News