ਭਾਰਤ ਦੀ ਇਕ ਹੋਰ ਵੱਡੀ ਪੁਲਾਂਘ ! ਹਾਈਪਰਸੋਨਿਕ ਮਿਜ਼ਾਈਲ ਲਈ ਸਕ੍ਰੈਮਜੈੱਟ ਇੰਜਣ ਦਾ ਕੀਤਾ ਸਫਲ ਪ੍ਰੀਖਣ
Saturday, Jan 10, 2026 - 09:57 AM (IST)
ਨਵੀਂ ਦਿੱਲੀ- ਭਾਰਤ ਨੇ ਹਾਈਪਰਸੋਨਿਕ ਮਿਜ਼ਾਈਲ ਬਣਾਉਣ ਦੀ ਦਿਸ਼ਾ ਵਿਚ ਅਹਿਮ ਸਫਲਤਾ ਹਾਸਲ ਕੀਤੀ ਹੈ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਦੇ ਤਹਿਤ ਕੰਮ ਕਰਨ ਵਾਲੀ ਹੈਦਰਾਬਾਦ ਦੀ ਲੈਬਾਰਟਰੀ ਨੇ ਹਾਈਪਰਸੋਨਿਕ ਮਿਜ਼ਾਈਲ ਲਈ ਸਕ੍ਰੈਮਜੈੱਟ ਇੰਜਣ ਦਾ ਸਫਲ ਪ੍ਰੀਖਣ ਕੀਤਾ ਹੈ।
ਇਸ ਨਾਲ ਭਾਰਤ ਨੇ ਹਾਈਪਰਸੋਨਿਕ ਮਿਜ਼ਾਈਲ ਬਣਾਉਣ ਦੇ ਰਾਹ ਦੀ ਸਭ ਤੋਂ ਵੱਡੀ ਰੁਕਾਵਟ ਨੂੰ ਪਾਰ ਕਰ ਲਿਆ ਹੈ। ਰੱਖਿਆ ਮੰਤਰਾਲੇ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।ਰੱਖਿਆ ਮੰਤਰਾਲੇ ਨੇ ਟਵੀਟ ’ਚ ਲਿਖਿਆ ਕਿ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਲੈਬਾਰਟਰੀ (ਡੀ.ਆਰ.ਡੀ.ਐੱਲ.) ਨੇ ਹਾਈਪਰਸੋਨਿਕ ਮਿਜ਼ਾਈਲਾਂ ਦੇ ਵਿਕਾਸ ਵਿਚ ਇਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।
ਡੀ.ਆਰ.ਡੀ.ਐੱਲ., ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀ.ਆਰ.ਡੀ.ਓ.) ਦੀ ਹੈਦਰਾਬਾਦ ਸਥਿਤ ਲੈਬਾਰਟਰੀ ਹੈ। ਇਸ ਪ੍ਰੀਖਣ ਦੌਰਾਨ ਇੰਜਣ ਨੇ 12 ਮਿੰਟ ਤੋਂ ਵੱਧ ਦਾ ਰਨ ਟਾਈਮ ਹਾਸਲ ਕੀਤਾ, ਜੋ ਕਿ ਤਕਨੀਕੀ ਤੌਰ ’ਤੇ ਇਕ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ।
