ਸੈਟੇਲਾਈਟ 'ਨਿਸਾਰ' ਹੋਇਆ ਲਾਂਚ, ਕੁਦਰਤੀ ਤਬਾਹੀ ਦਾ ਪਹਿਲਾਂ ਹੀ ਮਿਲੇਗਾ ਅਲਰਟ
Wednesday, Jul 30, 2025 - 06:04 PM (IST)

ਚੇਨਈ- ਭਾਰਤ ਅਤੇ ਦੁਨੀਆ ਲਈ ਅੱਜ ਯਾਨੀ 30 ਜੁਲਾਈ 2025 ਦਾ ਦਿਨ ਇਤਿਹਾਸਕ ਬਣ ਗਿਆ ਹੈ। ਧਰਤੀ ਨਿਰੀਖਣ ਉਪਗ੍ਰਹਿ 'NASA-ISRO ਸਿੰਥੈਟਿਕ ਅਪਰਚਰ ਰਡਾਰ' (NISAR) ਨੂੰ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸ਼ਾਮ 5.40 ਵਜੇ ਸਫ਼ਲਤਾਪੂਰਵਕ ਲਾਂਚ ਕਰ ਦਿੱਤਾ ਗਿਆ। ਇਸਰੋ ਅਤੇ ਨਾਸਾ ਦੀ ਇਸ ਸਾਂਝੇਦਾਰੀ ਨੇ ਇਕ ਅਜਿਹਾ ਸੈਟੇਲਾਈਟ ਧਰਤੀ ਦੇ ਪੰਧ 'ਚ ਭੇਜਿਆ ਹੈ, ਜੋ ਭੂਚਾਲ, ਸੁਨਾਮੀ, ਜਵਾਲਾਮੁਖੀ ਅਤੇ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫ਼ਤਾਂ ਦੀ ਪਹਿਲਾਂ ਹੀ ਚਿਤਾਵਨੀ ਦੇਵੇਗਾ। ਇਸ ਨੂੰ ਧਰਤੀ ਦਾ ਐੱਮਆਰਆਈ ਸਕੈਨਰ ਕਿਹਾ ਜਾ ਰਿਹਾ ਹੈ, ਕਿਉਂਕਿ ਇਹ ਧਰਤੀ ਦੀ ਸਤਿਹ ਦੀ ਇੰਨੀ ਬਾਰੀਕੀ ਤਸਵੀਰਾਂ ਲੈ ਸਕਦਾ ਹੈ ਕਿ ਸੈਂਟੀਮੀਟਰ ਦੇ ਬਦਲਾਅ ਵੀ ਫੜ ਲੈਂਦਾ ਹੈ।
'NISAR' ਦਾ ਭਾਰ 2,392 ਕਿਲੋਗ੍ਰਾਮ ਹੈ। ਇਹ ਇਕ ਧਰਤੀ ਨਿਰੀਖਣ ਉਪਗ੍ਰਹਿ ਹੈ। ਇਹ ਪਹਿਲਾ ਉਪਗ੍ਰਹਿ ਹੈ ਜੋ ਦੋਹਰੀ ਫ੍ਰੀਕੁਐਂਸੀ ਸਿੰਥੈਟਿਕ ਅਪਰਚਰ ਰਡਾਰ (NASA ਦਾ L-ਬੈਂਡ ਅਤੇ ISRO ਦਾ S-ਬੈਂਡ) ਨਾਲ ਧਰਤੀ ਦਾ ਨਿਰੀਖਣ ਕਰੇਗਾ। ਪੁਲਾੜ ਏਜੰਸੀ ਦੇ ਅਨੁਸਾਰ, ਇਹ ਪਹਿਲਾ ਮੌਕਾ ਹੋਵੇਗਾ ਜਦੋਂ ਇਹ ਉਪਗ੍ਰਹਿ 'Sweep SAR' ਤਕਨਾਲੋਜੀ ਦੀ ਵਰਤੋਂ ਕਰਦੇ ਹੋਏ 242 ਕਿਲੋਮੀਟਰ ਦੀ ਰੇਂਜ ਅਤੇ ਉੱਚ ਸਥਾਨਿਕ ਰੈਜ਼ੋਲਿਊਸ਼ਨ ਸਮਰੱਥਾ ਨਾਲ ਧਰਤੀ ਦਾ ਨਿਰੀਖਣ ਕਰੇਗਾ। ਇਕ ਤਸਵੀਰ ਦੇ ਸੰਬੰਧ 'ਚ ਉੱਚ ਸਥਾਨਿਕ ਰੈਜ਼ੋਲਿਊਸ਼ਨ ਸਮਰੱਥਾ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ 'ਚ ਤਸਵੀਰ 'ਚ ਸਭ ਤੋਂ ਛੋਟੇ ਵੇਰਵੇ ਸਪਸ਼ਟ ਤੌਰ 'ਤੇ ਦੇਖੇ ਜਾ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e