ਮਣੀਮਹੇਸ਼ ਯਾਤਰਾ ’ਚ ਕੁਦਰਤੀ ਆਫਤ ਨੇ ਮਚਾਇਆ ਕਹਿਰ, ਬੱਚੇ ਦੀ ਜਾਨ ਬਚਾਉਂਦਿਆਂ ਅੰਮ੍ਰਿਤ ਦੀਆਂ ਟੁੱਟੀਆਂ ਦੋਵੇਂ ਲੱਤਾਂ
Saturday, Aug 30, 2025 - 12:54 PM (IST)

ਅੰਮ੍ਰਿਤਸਰ (ਦਲਜੀਤ)-ਹੜ੍ਹਾਂ ਕਾਰਨ ਮਣੀ ਮਹੇਸ਼ ਯਾਤਰਾ ’ਚ ਕੁਦਰਤੀ ਆਫਤਾਂ ਨੇ ਕਹਿਰ ਮਚਾ ਦਿੱਤਾ ਹੈ। ਯਾਤਰਾ ਦੌਰਾਨ ਜਿੱਥੇ ਕਈ ਯਾਤਰੀਆਂ ਦੀ ਮੌਤ ਹੋ ਗਈ ਹੈ, ਉੱਥੇ ਹੀ ਅੰਮ੍ਰਿਤਸਰ ਦੇ ਕਈ ਯਾਤਰੀ ਅਜੇ ਵੀ ਲਾਪਤਾ ਹਨ। ਮਣੀ ਮਹੇਸ਼ ਵਿਖੇ ਮੱਥਾ ਟੇਕਣ ਗਏ ਮਜੀਠਾ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਇਸ ਕੁਦਰਤ ਦੀ ਕਰੋਪੀ ’ਚ ਛੋਟੇ ਬੱਚੇ ਦੀ ਜਾਨ ਬਚਾਉਂਦਿਆਂ ਦੋਵੇਂ ਲੱਤਾਂ ਟੁੱਟ ਗਈਆਂ ਹਨ। ਯਾਤਰੀ ਮਰੀਜ਼ ਵੱਲੋਂ ਅੱਖਾਂ ਨਾਲ ਦੇਖੇ ਗਏ ਕੁਦਰਤੀ ਕਹਿਰ ਸੁਣ ਕੇ ਹਰੇਕ ਦੇ ਰੋਂਗਟੇ ਖੜ੍ਹੇ ਹੋ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ: ਟੈਕਸ ਜਮ੍ਹਾਂ ਕਰਾਉਣ ਲਈ ਆਖਰੀ ਮੌਕਾ, ਐਤਵਾਰ ਨੂੰ ਵੀ ਖੁੱਲ੍ਹਣਗੇ ਦਫ਼ਤਰ
ਗੁਰੂ ਨਾਨਕ ਦੇਵ ਹਸਪਤਾਲ ਵਿਖੇ ਜ਼ੇਰੇ ਇਲਾਜ ਮਣੀ ਮਹੇਸ਼ ਦੀ ਯਾਤਰਾ ਕਰਨ ਗਏ ਮਜੀਠਾ ਦੇ ਰਹਿਣ ਵਾਲੇ ਯਾਤਰੀ ਅੰਮ੍ਰਿਤ ਨੇ ਦੱਸਿਆ ਕਿ ਉਨ੍ਹਾਂ ਨਾਲ ਅੰਮ੍ਰਿਤਸਰ ਤੋਂ ਕਈ ਸ਼ਰਧਾਲੂ ਮੱਥਾ ਟੇਕਣ ਲਈ ਪਿਛਲੇ ਸਮੇਂ ਦੌਰਾਨ ਯਾਤਰਾ ’ਚ ਗਏ ਸਨ। ਅੰਮ੍ਰਿਤ ਅਨੁਸਾਰ ਇਸ ਦੌਰਾਨ ਇਕ ਛੋਟੇ ਬੱਚੇ ’ਤੇ ਪਹਾੜ ਦੀ ਮਿੱਟੀ ਡਿੱਗਣ ਕਾਰਨ ਉਹ ਨਹਿਰ ’ਚ ਫਸ ਗਿਆ। ਅੰਮ੍ਰਿਤ ਨੇ ਦੱਸਿਆ ਕਿ ਉਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਤੁਰੰਤ ਮੌਕੇ ’ਤੇ ਬੱਚੇ ਦਾ ਬਚਾਅ ਕੀਤਾ। ਇਸ ਦੌਰਾਨ ਪਹਾੜ ਦੀ ਵੱਡੀ ਸਿਲ ਉਸ ਦੇ ਉੱਪਰ ਡਿੱਗ ਗਈ ਅਤੇ ਉਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਉਸ ਨੇ ਦੱਸਿਆ ਕਿ ਜਦੋਂ ਉਹ ਇਲਾਜ ਲਈ ਸਥਾਨਕ ਖੇਤਰ ’ਚ ਪੈਂਦੇ ਹਸਪਤਾਲ ’ਚ ਗਏ ਤਾਂ ਉਨ੍ਹਾਂ ਵੱਲੋਂ ਸਪੱਸ਼ਟ ਕਹਿ ਦਿੱਤਾ ਗਿਆ ਕਿ ਪਹਿਲਾਂ ਯਾਤਰਾ ਦੀ ਫੋਟੋ ਕਾਪੀ ਲੈ ਕੇ ਆਓ, ਫਿਰ ਤੁਹਾਡਾ ਇਲਾਜ ਅਤੇ ਐਕਸਰੇ ਕੀਤਾ ਜਾਵੇਗਾ, ਜਦੋਂ ਅੰਮ੍ਰਿਤ ਨੇ ਕਿਹਾ ਕਿ ਇਸ ਮੁਸੀਬਤ ਦੀ ਘੜੀ ’ਚ ਦੂਰ-ਦੂਰ ਤੱਕ ਕੋਈ ਵੀ ਐਕਸਰੇ ਵਾਲੀ ਮਸ਼ੀਨ ਨਹੀਂ ਹੈ ਤਾਂ ਤੁਸੀਂ ਇਲਾਜ ਸ਼ੁਰੂ ਕਰ ਦਿਓ, ਤਾਂ ਉਨ੍ਹਾਂ ਨੇ ਨਾ ਤਾਂ ਐਕਸਰੇ ਕੀਤਾ ਨਾ ਹੀ ਇਲਾਜ ਸ਼ੁਰੂ ਕੀਤਾ ਸਿਰਫ ਇਕ ਇੰਜੈਕਸ਼ਨ ਲਾ ਕੇ ਉਨ੍ਹਾਂ ਨੂੰ ਭੇਜ ਦਿੱਤਾ।
ਇਹ ਵੀ ਪੜ੍ਹੋ- ਗੁਰਦਾਸਪੁਰ: 323 ਪਿੰਡਾਂ ’ਚ ਤਬਾਹੀ ਮਚਾ ਚੁੱਕੀ ਹੱਦਾਂ ਤੋਂ ਬਾਹਰ ਹੋਈ ਰਾਵੀ, 187 ਪਿੰਡਾਂ ’ਚ ਠੱਪ ਬਿਜਲੀ ਸਪਲਾਈ
ਅੰਮ੍ਰਿਤ ਅਨੁਸਾਰ ਉਨ੍ਹਾਂ ਦੇ ਦੋਸਤਾਂ ਵੱਲੋਂ ਉਸ ਨੂੰ ਦਰਦ ’ਚ ਅੰਮ੍ਰਿਤਸਰ ਲਿਆਂਦਾ ਗਿਆ ਅਤੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਸ ਨੇ ਦੱਸਿਆ ਕਿ ਮੰਜਰ ਬਹੁਤ ਹੀ ਖਤਰਨਾਕ ਸੀ ਅਤੇ ਦੇਖਦੇ ਹੀ ਦੇਖਦੇ ਕਈ ਲੋਕ ਨਦੀ ’ਚ ਵਹਿ ਗਏ ਅਤੇ ਕਈ ਲੋਕ ਪਹਾੜਾਂ ਦੀਆਂ ਡਿੱਗਾਂ ਡਿੱਗਣ ਕਰਨ ਮਰ ਗਏ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਕੌਂਸਲਰ ਪਿੰਕਾ ਸ਼ਰਮਾ ਨੇ ਅੰਮ੍ਰਿਤ ਦਾ ਹਾਲ-ਚਾਲ ਜਾਣਿਆ ਅਤੇ ਉਸ ਦੇ ਇਲਾਜ ਲਈ ਉਸ ਨੂੰ ਸਹਾਇਤਾ ਰਾਸ਼ੀ ਭੇਟ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8