‘ਪਿਕਸਲ’ ਤੇ ‘ਧਰੁਵ ਸਪੇਸ’ ਨੇ ਸਪੇਸਐਕਸ ਦੇ ਰਾਕੇਟ ਨਾਲ ਲਾਂਚ ਕੀਤੇ ਸੈਟੇਲਾਈਟ
Thursday, Aug 28, 2025 - 02:26 AM (IST)

ਨਵੀਂ ਦਿੱਲੀ (ਭਾਸ਼ਾ) – ‘ਪਿਕਸਲ ਸਪੇਸ’ ਅਤੇ ‘ਧਰੁਵ ਸਪੇਸ’ ਨੇ ਬੁੱਧਵਾਰ ਨੂੰ ਕੈਲੀਫੋਰਨੀਆ ਦੇ ਵੈਂਡੇਨਬਰਗ ਸਪੇਸ ਫੋਰਸ ਬੇਸ ਤੋਂ ਸਪੇਸਐਕਸ ਦੇ ਫਾਲਕਨ-9 ਰਾਕੇਟ ਦੀ ਵਰਤੋਂ ਕਰ ਕੇ ਆਪਣੇ ਸੈਟੇਲਾਈਟ ਸਫਲਤਾਪੂਰਵਕ ਲਾਂਚ ਕੀਤੇ। ਬੈਂਗਲੁਰੂ ਸਥਿਤ ਸਪੇਸ ਸਟਾਰਟਅੱਪ ‘ਪਿਕਸਲ ਸਪੇਸ’ ਦੇ ਸੰਸਥਾਪਕ ਅਤੇ ਸੀ. ਈ. ਓ. ਅਵੈਸ ਅਹਿਮਦ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘ਸਾਰੇ 3 ‘ਫਾਇਰਫਲਾਈਜ਼’ ਸਫਲਤਾਪੂਰਵਕ ਤਾਇਨਾਤ ਕੀਤੇ ਗਏ ਹਨ।’
‘ਪਿਕਸਲ’ ਨੇ ਇਸ ਸਾਲ ਜਨਵਰੀ ਵਿਚ 3 ‘ਫਾਇਰਫਲਾਈਜ਼’ ਸੈਟੇਲਾਈਟ ਲਾਂਚ ਕੀਤੇ ਸਨ। ਹੈਦਰਾਬਾਦ ਸਥਿਤ ‘ਧਰੁਵ ਸਪੇਸ’ ਆਪਣਾ ਪਹਿਲਾ ਵਪਾਰਕ ਲੀਪ-01 (ਐੱਲ. ਈ. ਏ. ਪੀ.-01) ਸੈਟੇਲਾਈਟ ਵੀ ਲਾਂਚ ਕਰ ਰਿਹਾ ਹੈ। ਲੀਪ-01 ਮਿਸ਼ਨ ਵਿਚ ਆਸਟ੍ਰੇਲੀਆਈ ਕੰਪਨੀਆਂ ਅਕੁਲਾ ਟੈੱਕ ਅਤੇ ਐਸਪਰ ਸੈਟੇਲਾਈਟ ਦੇ ਪੇਲੋਡ ਸ਼ਾਮਲ ਹਨ।