ਭਾਰਤ ਨੇ ਨੇਪਾਲ ਦੇ 6 ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਨੂੰ ਰਾਹਤ ਸਮੱਗਰੀ ਸੌਂਪੀ
Wednesday, Sep 01, 2021 - 11:15 PM (IST)
ਕਾਠਮੰਡੂ - ਭਾਰਤ ਨੇ ਬੁੱਧਵਾਰ ਨੂੰ ਨੇਪਾਲ ਦੇ ਹੜ੍ਹ ਪ੍ਰਭਾਵਿਤ 6 ਜ਼ਿਲ੍ਹਿਆਂ ਵਿੱਚ ਪ੍ਰਭਾਵਿਤ ਪਰਿਵਾਰਾਂ ਨੂੰ ਮਨੁੱਖੀ ਸਹਾਇਤਾ ਦੇ ਰੂਪ ਵਿੱਚ ਟੈਂਟ, ਸੋਣ ਲਈ ਚਟਾਈ ਸਮੇਤ ਰਾਹਤ ਸਮੱਗਰੀ ਸੌਂਪੀ। ਭਾਰਤੀ ਦੂਤਘਰ ਨੇ ਇੱਥੇ ਦੱਸਿਆ ਕਿ ਭਾਰਤ ਦੇ ਕੌਂਸਲ ਜਨਰਲ ਨਿਤੇਸ਼ ਕੁਮਾਰ ਨੇ ਸੰਸਦ ਅਤੇ ਨੇਪਾਲ-ਭਾਰਤ ਦੋਸਤੀ ਸੁਸਾਇਟੀ(ਐੱਨ.ਆਈ.ਡਬਲਿਯੂ.ਐੱਫ.ਐੱਸ.) ਦੀ ਪ੍ਰਧਾਨ ਚੰਦਾ ਚੌਧਰੀ ਨੂੰ ਪਰਸਾ ਜ਼ਿਲ੍ਹੇ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਇਹ ਖੇਪ ਸੌਂਪੀ।
ਇਹ ਵੀ ਪੜ੍ਹੋ - ਇਲਾਹਾਬਾਦ ਹਾਈਕੋਰਟ ਦੀ ਟਿੱਪਣੀ, ਗਾਂ ਨੂੰ ਰਾਸ਼ਟਰੀ ਪਸ਼ੂ ਐਲਾਨਿਆ ਜਾਵੇ
ਇਸ ਮੌਕੇ ਰਾਜਨੀਤਕ ਪਾਰਟੀਆਂ ਦੇ ਕਈ ਪ੍ਰਮੁੱਖ ਨੇਤਾ ਵੀ ਮੌਜੂਦ ਸਨ। ਦੂਤਘਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਵਿੱਚ ਵੰਡ ਲਈ ਟੈਂਟ, ਸੋਣ ਲਈ ਚਟਾਈ ਅਤੇ ਪਲਾਸਟਿਕ ਦੀ ਸ਼ੀਟ ਸੌਂਪੀ ਗਈ। ਦੂਤਘਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਤੋਹਫ਼ਾ ਭਾਰਤ ਸਰਕਾਰ ਦੀ ਨਿਯਮਤ ਮਾਨਵਤਾਵਾਦੀ ਸਹਾਇਤਾ ਅਤੇ ਭਾਰਤ-ਨੇਪਾਲ ਸਹਿਯੋਗ ਦੇ ਤਹਿਤ ਨੇਪਾਲ ਨੂੰ ਦਿੱਤੀ ਗਈ ਸਹਾਇਤਾ ਦਾ ਹਿੱਸਾ ਹੈ। ਗ੍ਰਹਿ ਮੰਤਰਾਲਾ ਨੇ ਪਿਛਲੇ ਮਹੀਨੇ ਦੱਸਿਆ ਕਿ ਨੇਪਾਲ ਵਿੱਚ ਭਾਰੀ ਮੀਂਹ ਕਾਰਨ ਅਚਾਨਕ ਆਈ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਕਰੀਬ 40 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।