ਭਾਰਤ ਦੀ ਡਿਗਦੀ ਜਾ ਰਹੀ ਆਰਥਿਕ ਹਾਲਤ ਬਣੀ ਚਿੰਤਾ ਦਾ ਵਿਸ਼ਾ, ਜਾਣੋ ਕਿਉਂ (ਵੀਡੀਓ)

9/25/2020 3:21:21 PM

ਜਲੰਧਰ (ਬਿਊਰੋ) - ਰਾਸ਼ਟਰੀ ਅੰਕੜਾ ਦਫਤਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2020-21 ਦੀ ਪਹਿਲੀ ਤਿਮਾਹੀ ਅਪ੍ਰੈਲ ਤੋਂ ਜੂਨ ਦੇ ਕੁੱਲ ਘਰੇਲੂ ਉਤਪਾਦ ਯਾਨੀ ਜੀ.ਡੀ.ਪੀ ਵਿਚ ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਕਰੀਬ 24 ਫੀਸਦੀ ਕਮੀ ਆਈ ਹੈ। ਇਹ ਗਿਰਾਵਟ ਦੁਨੀਆਂ ਦੀਆਂ ਚੋਟੀ ਦੀਆਂ ਅਰਥਵਿਵਸਥਾਵਾਂ ਦੀ ਤੁਲਣਾ ਵਿਚ ਸਭ ਤੋਂ ਵੱਧ ਹੈ। ਆਮ ਸ਼ਬਦਾਂ ’ਚ ਇੰਝ ਕਹਿ ਸਕਦੇ ਹਾਂ ਕਿ ਵਸਤਾਂ ਅਤੇ ਸੇਵਾਵਾਂ ਦਾ ਉਤਪਾਦਨ, ਜੋ ਅਪ੍ਰੈਲ ਤੋਂ ਜੂਨ 2019 ’ਚ ਕਰੀਬ 35 ਲੱਖ ਕਰੋੜ ਪੈਂਦਾ ਹੁੰਦਾ ਸੀ, ਉਹ ਅਪ੍ਰੈਲ ਤੋਂ ਜੂਨ 2020 ਦੀ ਤਿਮਾਹੀ ’ਚ ਸੁੰਗੜ ਕੇ 26 ਕਰੋੜ ਲੱਖ ਰੁਪਏ ਦਾ ਰਹਿ ਗਿਆ ਹੈ।  

ਪੜ੍ਹੋ ਇਹ ਵੀ ਖਬਰ - 100 ਪ੍ਰਭਾਵਸ਼ਾਲੀ ਸਖਸ਼ੀਅਤਾਂ ''ਚ ਸ਼ੁਮਾਰ ਹੋਈ ਸ਼ਾਹੀਨ ਬਾਗ਼ ਦੀ ਦਾਦੀ ‘ਬਿਲਕੀਸ ਬਾਨੋ’ (ਵੀਡੀਓ)

"ਮੰਨੇ-ਪ੍ਰਮੰਨੇ ਅਰਥਸ਼ਾਸਤਰੀ ਕੋਸ਼ਿਸ਼ ਬਸੂ ਦਾ ਕਹਿਣਾ ਹੈ ਕਿ ਭਾਰਤ ਵਿੱਚ ਜਿਸ ਤੇਜ਼ੀ ਨਾਲ ਪੇਂਡੂ ਖਪਤ ਵਿੱਚ ਕਮੀ ਆਈ ਹੈ। ਇਸ ਕਮੀ ਦੇ ਕਾਰਨ ਦੇਸ਼ ਭਰ ਵਿੱਚ ਬੇਰੁਜ਼ਗਾਰੀ ਦੀ ਦਰ ਵਧ ਗਈ ਹੈ, ਜਿਸ ਨੂੰ ਐਮਰਜੈਂਸੀ ਵਾਲੇ ਹਾਲਾਤ ਦੀ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਹੈ।"

ਇੱਕ ਸਮੇਂ ਭਾਰਤ ਦੀ ਸਲਾਨਾ ਵਿਕਾਸ ਦਰ 9 ਫ਼ੀਸਦੀ ਦੇ ਕਰੀਬ ਸੀ। ਪਰ ਹੁਣ ਲਗਾਤਾਰ ਆ ਰਹੀ ਗਿਰਾਵਟ ਸਦਕਾ ਇਹ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਪਿਛਲੇ 5 ਸਾਲਾਂ 'ਚ ਪੇਂਡੂ ਭਾਰਤ ਵਿੱਚ ਔਸਤਨ ਖਪਤ ਵਿੱਚ ਲਗਾਤਾਰ ਕਮੀ ਆ ਰਹੀ ਹੈ। 2011-12 ਅਤੇ 2017-18 ਵਿਚਾਲੇ, ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਖਪਤ ਨਾ ਸਿਰਫ਼ ਹੌਲੀ ਹੋਈ ਹੈ, ਸਗੋਂ ਲਗਾਤਾਰ ਡਿਗਦੀ ਜਾ ਰਹੀ ਹੈ। ਪੰਜ ਸਾਲ ਪਹਿਲਾਂ ਦੀ ਤੁਲਨਾ ਵਿੱਚ ਪੇਂਡ਼ੂ ਖੇਤਰ ਵਿੱਚ ਪ੍ਰਤੀ ਵਿਅਕਤੀ ਖਪਤ 'ਚ 8.8 ਫ਼ੀਸਦੀ ਦੀ ਕਮੀ ਆਈ ਹੈ।

ਪੜ੍ਹੋ ਇਹ ਵੀ ਖਬਰ - ਲਖਨਊ ਦਾ ਕੌਫ਼ੀ ਘਰ ਰੱਖੇਗਾ ਤੁਹਾਡੀ ਸਿਹਤ ਦਾ ਖ਼ਿਆਲ, ਸ਼ਾਮਲ ਕੀਤਾ ਇਹ ‘ਕਾੜਾ’ 

ਇਸਦੇ ਨਾਲ-ਨਾਲ ਦੇਸ਼ ਵਿੱਚ ਗ਼ਰੀਬੀ ਦੀ ਦਰ ਵਿੱਚ ਵਾਧਾ ਹੋ ਰਿਹਾ ਹੈ, ਜੋ ਗੰਭੀਰ ਚਿੰਤਾ ਦਾ ਮੁੱਦਾ ਹੈ। 2005 ਤੋਂ ਭਾਰਤ ਦੀ ਵਿਕਾਸ ਦਰ ਹਰ ਸਾਲ ਚੀਨ ਦੇ ਬਰਾਬਰ 9.5 ਫ਼ੀਸਦੀ ਸੀ ਪਰ ਰੁਜ਼ਗਾਰ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਨਹੀਂ ਹੋ ਰਿਹਾ ਸੀ। ਉਸਦੇ ਕਾਰਨ ਕੁਝ ਸਮੇਂ ਬਾਅਦ ਤਣਾਅ ਦੀ ਸਥਿਤੀ ਪੈਦਾ ਹੋਣ ਲੱਗੀ ਕਿ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੋ ਰਹੇ। ਇਸਦੇ ਸਿਆਸੀ ਨਤੀਜੇ ਵੀ ਜ਼ਰੂਰ ਭੁਗਤਣੇ ਪੈਣਗੇ। 

ਪੜ੍ਹੋ ਇਹ ਵੀ ਖਬਰ - ਸ਼ੁਰੂ ਹੋਈ ਪਰਾਲੀ ਸਾੜਨ ਦੀ ਕਵਾਇਦ, 3 ਦਿਨਾਂ ’ਚ ਦਰਜ ਕੀਤੇ 61 ਮਾਮਲੇ (ਵੀਡੀਓ)

ਦੱਸ ਦੇਈ ਕਿ ਪਿਛਲੇ ਦੋ ਸਾਲਾਂ ਤੋਂ ਜੋ ਪੇਂਡੂ ਅਰਥਵਿਵਸਥਾ ਦੀ ਹਾਲਤ ਵਿਗੜ ਰਹੀ ਹੈ, ਉਸਦੇ ਵੀ ਸਿਆਸੀ ਨਤੀਜੇ ਆਉਣਗੇ। 2008-2009 ਵਿੱਚ ਜੀ.ਡੀ.ਪੀ. ਦੇ ਅੰਦਰ ਕਰੀਬ 39 ਫ਼ੀਸਦੀ ਹਿੱਸਾ ਨਿਵੇਸ਼ ਦਾ ਸੀ। ਜਿਹੜਾ ਘੱਟ ਹੋ ਕੇ ਅੱਜ 30 ਫ਼ੀਸਦ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ
 


rajwinder kaur

Content Editor rajwinder kaur