ਭਾਰਤ ਨੂੰ ਅੱਜ ਮਿਲੇਗਾ ਰਾਫੇਲ, ਇਹ ਹੋਣਗੀਆਂ ਖੂਬੀਆਂ

10/08/2019 9:56:27 AM

ਨਵੀਂ ਦਿੱਲੀ— 8 ਅਕਤੂਬਰ ਯਾਨੀ ਅੱਜ ਦੁਸਹਿਰੇ ਅਤੇ ਏਅਰਫੋਰਸ ਡੇਅ ਮੌਕੇ ਭਾਰਤ ਨੂੰ ਪਹਿਲਾ ਰਾਫੇਲ ਜੈੱਟ ਮਿਲਣ ਵਾਲਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਫਰਾਂਸ ਪਹੁੰਚ ਚੁਕੇ ਹਨ। ਉਹ ਇਸ ਰਾਫੇਲ 'ਚ ਫਰਾਂਸੀਸੀ ਏਅਰਪੋਰਟ ਦੇ ਬੇਸ ਤੋਂ ਉਡਾਣ ਵੀ ਭਰਨਗੇ। ਹਾਲਾਂਕਿ ਭਾਰਤ ਨੂੰ ਇਹ ਰਾਫੇਲ ਅਗਲੇ ਸਾਲ ਡਿਲੀਵਰ ਕੀਤਾ ਜਾਵੇਗਾ। ਰਾਫੇਲ 2 ਇੰਜਣ ਵਾਲਾ ਲੜਾਕੂ ਜਹਾਜ਼ ਹੈ, ਜਿਸ ਦਾ ਨਿਰਮਾਣ ਦਸਾਲਟ ਨਾਂ ਦੀ ਇਕ ਫਰਾਂਸੀਸੀ ਕੰਪਨੀ ਨੇ ਕੀਤਾ ਹੈ। ਇਸ 'ਚ ਮਿਟੀਆਰ ਅਤੇ ਸਕਾਲਪ ਮਿਜ਼ਾਈਲਾਂ ਤਾਇਨਾਤ ਹਨ, ਜਿਨ੍ਹਾਂ ਕਾਰਨ ਇਹ ਭਾਰਤ ਨੂੰ ਹਵਾ ਤੋਂ ਹਵਾ 'ਚ ਮਾਰਨ ਦੀ ਸ਼ਕਤੀ ਦੇਣਗੀਆਂ।
ਫਰਾਂਸ ਪਹੁੰਚਣ ਤੋਂ ਬਾਅਦ ਰਾਜਨਾਥ ਸਿੰਘ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ,''ਰਾਫੇਲ ਭਾਰਤ ਆ ਰਿਹਾ ਹੈ ਅਤੇ ਅੱਜ ਯਾਨੀ 8 ਅਕਤੂਬਰ ਨੂੰ ਇਸ ਨੂੰ ਹੈਂਡਓਵਰ ਕੀਤਾ ਜਾਵੇਗਾ। ਸਾਰੇ ਇਸ ਲਈ ਕਾਫੀ ਉਤਸ਼ਾਹਤ ਹਾਂ ਜੋ ਕਿ ਸੁਭਾਵਿਕ ਹੈ। ਤੁਹਾਨੂੰ ਵੀ ਇਹ ਸੈਰਿਮਨੀ ਦੇਖਣੀ ਚਾਹੀਦੀ ਹੈ।''

ਆਓ ਜਾਣਦੇ ਹਾਂ ਕਿ ਰਾਫੇਲ ਜੈੱਟ ਦੀਆਂ ਕੀ ਖੂਬੀਆਂ ਹਨ ਅਤੇ ਇਸ ਨਾਲ ਭਾਰਤ ਦੀ ਹਵਾ 'ਚ ਲੜਨ ਦੀ ਸਮਰੱਥਾ ਕਿਵੇਂ ਵਧੇਗੀ :
1- ਰਾਫੇਲ ਇਕ ਅਜਿਹਾ ਲੜਾਕੂ ਜਹਾਜ਼ ਹੈ, ਜਿਸ ਨੂੰ ਹਰ ਤਰ੍ਹਾਂ ਦੇ ਮਿਸ਼ਨ 'ਤੇ ਭੇਜਿਆ ਜਾ ਸਕਦਾ ਹੈ। ਭਾਰਤੀ ਹਵਾਈ ਫੌਜ ਦੀ ਇਸ 'ਤੇ ਕਾਫੀ ਸਮੇਂ ਤੋਂ ਨਜ਼ਰ ਸੀ।
2- ਇਹ ਇਕ ਮਿੰਟ 'ਚ 60 ਹਜ਼ਾਰ ਫੁੱਟ ਦੀ ਉੱਚਾਈ ਤੱਕ ਜਾ ਸਕਦਾ ਹੈ। ਇਸ ਦੀ ਫਿਊਲ ਕਪੈਸਿਟੀ 17 ਹਜ਼ਾਰ ਕਿਲੋਗ੍ਰਾਮ ਹੈ।
3- ਰਾਫੇਲ ਜੈੱਟ ਹਰ ਤਰ੍ਹਾਂ ਦੇ ਮੌਸਮ 'ਚ ਇਕੱਠੇ ਕਈ ਕੰਮ ਕਰਨ 'ਚ ਸਮਰੱਥ ਹੈ, ਇਸ ਲਈ ਇਸ ਨੂੰ ਮਲਟੀਰੋਲ ਫਾਈਟਰ ਏਅਰਕ੍ਰਾਫਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
4- ਇਸ 'ਚ ਸਕਾਲਪ ਮਿਜ਼ਾਈਲ ਹੈ, ਜੋ ਹਵਾ ਤੋਂ ਜ਼ਮੀਨ 'ਤੇ ਵਾਰ ਕਰਨ 'ਚ ਸਮਰੱਥ ਹੈ।
5- ਰਾਫੇਲ ਦੀ ਮਾਰਕ ਸਮਰੱਥਾ 3700 ਕਿਲੋਮੀਟਰ ਤੱਕ ਹੈ, ਜਦੋਂ ਕਿ ਸਕਾਲਪ ਦੀ ਰੇਂਜ 300 ਕਿਲੋਮੀਟਰ ਹੈ।
6- ਇਹ ਐਂਟੀ ਸ਼ਿਪ ਅਟੈਕ ਤੋਂ ਲੈ ਕੇ ਪਰਮਾਣੂੰ ਅਟੈਕ, ਕਲੋਜ ਏਅਰ ਸਪਾਰਟ ਅਤੇ ਲੇਜਰ ਡਾਇਰੈਕਟ ਲੋਂਗ ਰੇਂਜ ਮਿਜ਼ਾਈਲ ਅਟੈਕ 'ਚ ਵੀ ਅੱਗੇ ਹੈ।
7- ਇਹ 24,500 ਕਿਲੋ ਤੱਕ ਦਾ ਭਾਰ ਲਿਜਾਉਣ 'ਚ ਸਮਰੱਥ ਹੈ ਅਤੇ 60 ਘੰਟੇ ਦੀ ਐਡੀਸ਼ਨਲ ਉਡਾਣ ਵੀ ਭਰ ਸਕਦਾ ਹੈ।
8- ਇਸ ਦੀ ਸਪੀਡ 2,223 ਕਿਲੋਮੀਟਰ ਪ੍ਰਤੀ ਘੰਟਾ ਹੈ।

ਭਾਰਤ ਨੂੰ ਮਿਲਣ ਵਾਲੇ ਰਾਫੇਲ ਜੈੱਟ 'ਚ ਹੋਣੀਆਂ ਇਹ 6 ਤਬਦੀਲੀਆਂ
1- ਇਜ਼ਰਾਇਲੀ ਹੈਲਮੇਟ ਮਾਊਂਟੇਡ ਡਿਸਪਲੇਅ
2- ਰਾਡਾਰ ਵਾਰਨਿੰਗ ਰਿਸੀਵਰਜ਼
3- ਲੋਅ ਬੈਂਡ ਜੈਮਰਸ
4- 10 ਘੰਟੇ ਦਾ ਫਲਾਈਟ ਡਾਟਾ ਰਿਕਾਰਡਿੰਗ ਸਿਸਟਮ
5- ਇਨਫ੍ਰਾ-ਰੇਡ ਸਰਚ
6- ਟਰੈਕਿੰਗ ਸਿਸਟਮ


DIsha

Content Editor

Related News