ਭਾਰਤ ਨੇ ਵਧਾਏ ਮਦਦ ਲਈ ਹੱਥ, ਗੁਆਟੇਮਾਲਾ ਤੇ ਕੀਨੀਆ ਨੂੰ ਭੇਜੀ ‘ਕੋਵਿਡ-19 ਵੈਕਸੀਨ’

03/03/2021 3:59:31 PM

ਨਵੀਂ ਦਿੱਲੀ— ਭਾਰਤ ਨੇ ਕੋਵਿਡ-19 ਖ਼ਿਲਾਫ਼ ਲੜਾਈ ਵਿਚ ਸਹਿਯੋਗ ਕਰਦੇ ਹੋਏ ਗੁਆਟੇਮਾਲਾ ਅਤੇ ਕੀਨੀਆ ਨੂੰ ਭਾਰਤ ਨਿਰਮਿਤ ਕੋਵਿਡ-19 ਰੋਕੂ ਟੀਕੇ ਦੀ ਖ਼ੁਰਾਕ ਭੇਜੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜੈਸ਼ੰਕਰ ਨੇ ਟਵੀਟ ਕੀਤਾ ਕਿ ਅਫਰੀਕਾ ਵਿਚ ਅੱਗੇ ਵੱਧਦੇ ਹੋਏ। ਕੀਨੀਆ ਵਿਚ ਭਾਰਤ ਨਿਰਮਿਤ ਟੀਕੇ ਪਹੁੰਚੇ। ਵਿਦੇਸ਼ ਮੰਤਰੀ ਨੇ ਇਕ ਹੋਰ ਟਵੀਟ ਵਿਚ ਟੀਕਾ ਦੋਸਤੀ ਮੁਹਿੰਮ ਤਹਿਤ ਗੁਆਟੇਮਾਲਾ ’ਚ ਕੋਵਿਡ-19 ਰੋਕੂ ਟੀਕੇ ਪਹੁੰਚਣ ਦੀ ਜਾਣਕਾਰੀ ਦਿੱਤੀ। ਇਸ ਤੋਂ ਇਕ ਦਿਨ ਪਹਿਲਾਂ ਭਾਰਤ ਨੇ ਨਾਈਜੀਰੀਆ, ਅੰਗੋਲਾ ਨੂੰ ਕੋਵਿਡ-19 ਰੋਕੂ ਟੀਕੇ ਦੀ ਖ਼ੁਰਾਕ ਭੇਜੀ ਹੈ। 

ਭਾਰਤ ਨੇ ਕੈਰੀਕੋਮ ਦੇਸ਼ਾਂ ਨਾਲ ਕੀਤੀ ਗਈ ਆਪਣੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ ਕੋਵਿਡ-19 ਰੋਕੂ ਟੀਕੇ ਐਂਟੀਗੁਆ, ਸੈਂਟ ਕਿਟਸ ਅਤੇ ਨੇਵਿਸ, ਸੈਂਟ ਵਿੰਸੈਂਟ ਅਤੇ ਗ੍ਰੇਨੇਡਾਈਨਸ ਅਤੇ ਸੂਰੀਨਾਮ ਨੂੰ ਭੇਜੇ ਸਨ। ਜ਼ਿਕਰਯੋਗ ਹੈ ਕਿ ‘ਕੈਰੀਕੋਮ’ 20 ਕੈਰੇਬੀਆਈ ਦੇਸ਼ਾਂ ਦਾ ਸਮੂਹ ਹੈ, ਜਿੱਥੇ ਕਰੀਬ 1.6 ਕਰੋੜ ਲੋਕ ਰਹਿੰਦੇ ਹਨ। ਭਾਰਤ ਨੇ ‘ਟੀਕਾ ਦੋਸਤੀ ਮੁਹਿੰਮ’ ਤਹਿਤ ਭੂਟਾਨ ਨੂੰ 1.5 ਲੱਖ, ਮਾਲਦੀਵ, ਮੌਰੀਸ਼ਸ ਅਤੇ ਬਹਿਰੀਨ ਨੂੰ ਇਕ ਲੱਖ, ਨੇਪਾਲ ਨੂੰ 10 ਲੱਖ, ਬੰਗਲਾਦੇਸ਼ ਨੂੰ 20 ਲੱਖ, ਮਿਆਂਮਾਰ ਨੂੰ 15 ਲੱਖ, ਸੇਸ਼ਲਸ ਨੂੰ 50,000, ਸ਼੍ਰੀਲੰਕਾ ਨੂੰ 5 ਲੱਖ ਕੋਵਿਡ-19 ਰੋਕੂ ਟੀਕੇ ਦੀ ਖ਼ੁਰਾਕ ਮੁਹੱਈਆ ਕਰਵਾਈ ਹੈ। ਇਸ ਤੋਂ ਇਲਾਵਾ ਕਈ ਦੇਸ਼ਾਂ ਨੂੰ ਟੀਕੇ ਦੀ ਵਪਾਰਕ ਸਪਲਾਈ ਵੀ ਕੀਤੀ ਗਈ ਹੈ। ਭਾਰਤ ਨੇ ਕੋਰੋਨਾ ਵਾਇਰਸ ਵਿਰੁੱਧ ਜੰਗ ’ਚ ਇਕਜੁਟਤਾ ਵਿਖਾਉਂਦੇ ਹੋਏ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਗਰਾਂਟ ਮਦਦ ਅਤੇ ਵਪਾਰਕ ਸਪਲਾਈ ਤਹਿਤ ਹੁਣ ਤੱਕ ਕੋਵਿਡ-19 ਰੋਕੂ ਟੀਕੇ ਦੀ 361.91 ਲੱਖ ਖ਼ੁਰਾਕਾਂ ਉਪਲੱਬਧ ਕਰਵਾਈਆਂ ਹਨ।


Tanu

Content Editor

Related News