ਕੋਵਿਡ-19 ਕਾਰਨ ਭਾਰਤ ਵਿਚ ਹੋ ਸਕਦੀਆਂ ਨੇ 18000 ਮੌਤਾਂ : ਮਹਾਮਾਰੀ ਮਾਹਿਰ

05/27/2020 4:34:35 PM

ਬੈਂਗਲੁਰੂ- ਭਾਰਤ 'ਚ ਜੁਲਾਈ ਮਹੀਨੇ ਦੀ ਸ਼ੁਰੂਆਤ 'ਚ ਕੋਵਿਡ-19 ਦੇ ਮਾਮਲੇ ਵਧ ਹੋਣ ਦਾ ਖਦਸ਼ਾ ਹੈ ਅਤੇ ਇਸ ਗਲੋਬਲ ਮਹਾਮਾਰੀ ਕਾਰਨ ਭਾਰਤ 'ਚ 18,000 ਲੋਕ ਜਾਨ ਗਵਾ ਸਕਦੇ ਹਨ। ਇਕ ਮਹਾਮਾਰੀ ਅਤੇ ਲੋਕ ਸਿਹਤ ਮਾਹਰ ਨੇ ਇਹ ਕਿਹਾ ਹੈ। ਸੈਂਟਰ ਫਾਰ ਕੰਟਰੋਲ ਆਫ ਕ੍ਰਾਨਿਕ ਕੰਡੀਸ਼ਨਜ਼ (ਸੀ.ਸੀ.ਸੀ.ਸੀ.) ਦੇ ਡਾਇਰੈਕਟਰ ਪ੍ਰੋ.ਡੀ. ਪ੍ਰਭਾਕਰਨ ਨੇ ਕਿਹਾ ਕਿ ਦੇਸ਼ 'ਚ ਇਹ ਮਹਾਮਾਰੀ ਵਧਣ ਦੀ ਦਿਸ਼ਾ 'ਚ ਹੈ। ਪ੍ਰਭਾਕਰਨ ਬ੍ਰਿਟੇਨ 'ਚ ਲੰਡਨ ਸਕੂਲ ਆਫ ਹਾਈਜਿਨ ਐਂਡ ਟ੍ਰਾਪਿਕਲ ਮੈਡੀਸਿਨ 'ਚ ਮਹਾਮਾਰੀ ਵਿਗਿਆਨ ਵਿਭਾਗ 'ਚ ਪ੍ਰੋਫੈਸਰ ਵੀ ਹਨ। ਮਹਾਮਾਰੀ ਮਾਹਰ ਨੇ ਕਿਹਾ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਵੱਧ ਮਾਮਲੇ ਜੁਲਾਈ 'ਚ ਸਾਹਮਣੇ ਆ ਸਕਦੇ ਹਨ। ਉਨ੍ਹਾਂ ਬੁੱਧਵਾਰ ਨੂੰ ਦੱਸਿਆ ਕਿ ਇਹ ਵੱਖ-ਵੱਖ ਸੋਧਾਂ ਦੇ ਆਧਾਰ 'ਤੇ ਅਤੇ ਹੋਰ ਦੇਸ਼ਾਂ 'ਚ ਇਸ ਮਹਾਮਾਰੀ ਦੇ ਵਧਣ ਅਤੇ ਘੱਟਣ ਦਾ ਆਕਲਨ 'ਤੇ ਆਧਾਰਤ ਹੈ। ਉਨ੍ਹਾਂ ਕਿਹਾ ਕਿ ਸਾਡੇ ਇੱਥੇ 4 ਤੋਂ 6 ਲੱਖ ਮਾਮਲੇ ਇਨਫੈਕਸ਼ਨ ਦੇ ਹੋ ਸਕਦੇ ਹਨ ਅਤੇ ਔਸਤ ਮੌਤ ਦਰ ਤਿੰਨ ਫੀਸਦੀ ਰਹਿ ਸਕਦੀ ਹੈ, ਜੋ (ਭਾਰਤ 'ਚ ਕੋਵਿਡ-19 ਕਾਰਨ ਮੌਤ) ਕਰੀਬ 12,000-18,000 ਹੋਵੇਗੀ।

ਪ੍ਰਭਾਕਰਨ ਨੇ ਕਿਹਾ ਕਿ ਸੀਮਿਤ ਡਾਟਾ ਦੇਖਣ 'ਤੇ ਅਜਿਹਾ ਲੱਗਦਾ ਹੈ ਕਿ ਇੱਥੇ ਮੌਤ ਦਰ ਘੱਟ ਹੈ ਪਰ ਕੀ ਅਸਲ 'ਚ ਅਜਿਹਾ ਹੈ, ਇਹ ਤਾਂ ਮਹਾਮਾਰੀ ਦੇ ਖਤਮ ਹੋਣ 'ਤੇ ਹੀ ਪਤਾ ਲੱਗ ਸਕੇਗਾ। ਇੰਡੀਅਨ ਇੰਸਟੀਚਿਊਟ ਆਫ ਪਬਲਿਕ ਹੈਲਥ, ਹੈਦਰਾਬਾਦ 'ਚ ਡਾਇਰੈਕਟਰ ਪ੍ਰੋ. ਜੀ.ਵੀ.ਐੱਸ. ਮੂਰਤੀ ਨੇ ਕਿਹਾ ਕਿ ਦੱਖਣ ਏਸ਼ੀਆ ਖੇਤਰ 'ਚ ਮੌਤ ਦਰ ਸਭ ਤੋਂ ਘੱਟ ਸ਼੍ਰੀਲੰਕਾ 'ਚ ਹੈ, ਜੋ ਪ੍ਰਤੀ 10 ਲੱਖ 'ਤੇ 0.4 ਹੈ। ਭਾਰਤ, ਸਿੰਗਾਪੁਰ, ਪਾਕਿਸਤਾਨ, ਬੰਗਲਾਦੇਸ਼ ਅਤੇ ਮਲੇਸ਼ੀਆ 'ਚ ਪ੍ਰਤੀ 10 ਲੱਖ ਦੀ ਆਬਾਦੀ 'ਤੇ ਮੌਤ ਦਰ ਘੱਟ ਹੈ। ਹਾਂ, ਇਹ ਕਹਿਣਾ ਮੁਸ਼ਕਲ ਹੈ ਕਿ ਇਨ੍ਹਾਂ ਦੇਸ਼ਾਂ 'ਚ ਮੌਤ ਦਰ ਘੱਟ ਕਿਉਂ ਹੈ। ਉਨ੍ਹਾਂ ਅਨੁਸਾਰ ਅਜਿਹਾ ਹੋ ਸਕਦਾ ਹੈ ਕਿ ਇਨ੍ਹਾਂ ਦੇਸ਼ਾਂ ਨੇ ਮਹਾਮਾਰੀ ਦੀ ਸ਼ੁਰੂਆਤ 'ਚ ਤਾਲਾਬੰਦੀ ਸ਼ੁਰੂ ਕਰ ਦਿੱਤੀ ਸੀ, ਜੋ ਮੌਤ ਦਰ ਘੱਟ ਹੋਣ ਦਾ ਕਾਰਨ ਹੋ ਸਕਦੀ ਹੈ, ਜਦੋਂ ਕਿ ਯੂਰਪ ਅਤੇ ਅਮਰੀਕਾ ਨੇ ਅਜਿਹੇ ਕਦਮ ਦੇਰ ਨਾਲ ਚੁੱਕੇ। ਪ੍ਰੋ. ਮੂਰਤੀ ਨੇ ਦੱਸਿਆ ਕਿ ਦੁਨੀਆ ਭਰ ਅਤੇ ਭਾਰਤ ਦੇ ਰੁਝਾਨਾਂ ਨੂੰ ਦੇਖਣ ਤਾਂ ਪਤਾ ਲੱਗਦਾ ਹੈ ਕਿ 60 ਸਾਲ ਅਤੇ ਵਧਉਮਰ ਦੇ ਲੋਕਾਂ 'ਚ ਮੌਤ ਦਰ ਸਭ ਤੋਂ ਵਧ ਹੈ। ਭਾਰਤ 'ਚ ਕੋਵਿਡ-19 ਕਾਰਨ ਜਿਨ੍ਹਾਂ ਲੋਕਾਂ ਦੀ ਮੌਤ ਹੋਈ, ਉਨ੍ਹਾਂ 'ਚੋਂ 50 ਫੀਸਦੀ ਦੀ ਉਮਰ 60 ਸਾਲ ਜਾਂ ਵਧ ਸੀ।


DIsha

Content Editor

Related News