ਸਰਕਾਰ ਦੀ ਚਿਤਾਵਨੀ : ਦੂਜੀ ਲਹਿਰ ਹਾਲੇ ਖ਼ਤਮ ਨਹੀਂ ਹੋਵੇਗੀ, ਫਿਰ ਵਿਕਰਾਲ ਰੂਪ ਲੈ ਸਕਦੈ ਕੋਰੋਨਾ

05/15/2021 2:05:49 PM

ਨਵੀਂ ਦਿੱਲੀ– ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਹਾਲੇ ਖ਼ਤਮ ਨਹੀਂ ਹੋ ਰਹੀ ਹੈ, ਇਸ ਦਾ ਉੱਚ ਪੱਧਰ ਆਉਣਾ ਹਾਲੇ ਬਾਕੀ ਹੈ। ਭਾਰਤ ਵਿਚ ਵਾਇਰਸ ਫਿਰ ਤੋਂ ਵਿਕਰਾਲ ਰੂਪ ਲੈ ਸਕਦਾ ਹੈ। ਕੋਰੋਨਾ ਵਾਇਰਸ ਕਿਤੇ ਨਹੀਂ ਗਿਆ ਹੈ। ਇਹੀ ਸਥਿਤੀ ਹੋਰਨਾਂ ਦੇਸ਼ਾਂ ਦੀ ਵੀ ਹੈ। ਦੇਸ਼ ਵਿਚ ਅਜੇ ਸੀਰੋ ਪਾਜ਼ੇਟਿਵਿਟੀ 20 ਫੀਸਦੀ ਹੈ, 80 ਫੀਸਦੀ ਆਬਾਦੀ ਹੁਣ ਵੀ ਇਨਫੈਕਟਿਡ ਦਾ ਸ਼ਿਕਾਰ ਹੋ ਸਕਦੀ ਹੈ। 

ਇਹ ਚਿਤਾਵਨੀ ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀ. ਕੇ. ਪਾਲ ਨੇ ਸ਼ੁੱਕਰਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਵਿਚ ਹੋਰਨਾਂ ਦੇਸ਼ਾਂ ਵਾਂਗ ਪੈਨਿਕ ਨਹੀਂ ਹੈ ਜਦਕਿ ਬਾਕੀ ਦੇਸ਼ਾਂ ਵਿਚ ਕੋਰੋਨਾ ਵਾਇਰਸ ਕਈ ਵਾਰ ਉੱਚ ਪੱਧਰ ’ਤੇ ਪੁੱਜਾ ਹੈ। ਆਖਿਰਕਾਰ ਇਹ ਇਕ ਮਹਾਮਾਰੀ ਹੈ, ਕੋਈ ਛੋਟੀ-ਮੋਟੀ ਬੀਮਾਰੀ ਨਹੀਂ ਹੈ। ਇਹ ਪੂਰੇ ਦੇਸ਼ ਵਿਚ ਫੈਲ ਚੁੱਕੀ ਹੈ ਅਤੇ ਹੁਣ ਇਹ ਪੇਂਡੂ ਇਲਾਕਿਆਂ ਨੂੰ ਵੀ ਨਹੀਂ ਛੱਡ ਰਹੀ ਹੈ। ਇਹ ਪਹਾੜੀ ਸੂਬਿਆਂ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਸੂਬਿਆਂ ਦੀ ਮਦਦ ਨਾਲ ਰਾਸ਼ਟਰੀ ਪੱਧਰ ’ਤੇ ਸਿਹਤ ਸੰਬੰਧੀ ਢਾਂਚਿਆਂ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ ਤਾਂ ਜੋ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਜ਼ਰੂਰੀ ਕਦਮ ਚੁੱਕੇ ਜਾ ਸਕਣ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਬੇਵੱਸੀ ਦਾ ਦਰਦ, ਮਰੀਜ਼ਾਂ ਦੀ ਸੇਵਾ ਕਰ ਰਹੀਆਂ ਨਰਸਾਂ ਆਪਣੇ ਬੱਚਿਆਂ ਦੀ ਛੂਹ ਨੂੰ ਤਰਸੀਆਂ

ਪੀਕ ਕਦੋਂ ਆਵੇਗੀ, ਹਾਲੇ ਕਹਿ ਨਹੀਂ ਸਕਦੇ
ਡਾ. ਪਾਲ ਤੋਂ ਪੁੱਛਿਆ ਗਿਆ ਕਿ ਕੀ ਵਾਇਰਸ ਆਪਣੇ ਉੱਚ ਪੱਧਰ ਯਾਨੀ ਪੀਕ ’ਤੇ ਪੁੱਜ ਗਿਆ ਹੈ, ਉਨ੍ਹਾਂ ਕਿਹਾ ਕਿ ਅਜਿਹਾ ਕੋਈ ਮਾਡਲ ਨਹੀਂ ਹੈ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕੇ ਕਿ ਉਹ ਕਦੋਂ ਉੱਚ ਪੱਧਰ ’ਤੇ ਹੋਵੇਗਾ। 

ਸਰਕਾਰ ਨੇ ਦੇ ਦਿੱਤੀ ਸੀ ਦੂਜੀ ਲਹਿਰ ਦੀ ਚਿਤਾਵਨੀ
ਨੀਤੀ ਕਮਿਸ਼ਨ ਦੇ ਮੈਂਬਰ ਨੇ ਕਿਹਾ ਕਿ ਇਹ ਦੋਸ਼ ਗਲਤ ਹੈ ਕਿ ਸਰਕਾਰ ਨੂੰ ਕੋਰੋਨਾ ਦੀ ਦੂਜੀ ਲਹਿਰ ਦੀ ਜਾਣਕਾਰੀ ਨਹੀਂ ਸੀ। ਅਸੀਂ ਲਗਾਤਾਰ ਲੋਕਾਂ ਨੂੰ ਵੱਖ-ਵੱਖ ਮੰਚਾਂ ਤੋਂ ਚਿਤਾਵਨੀ ਦੇ ਰਹੇ ਸੀ। ਅਸੀਂ ਇਹ ਵੀ ਦੱਸ ਰਹੇ ਸੀ ਕਿ ਕੋਰੋਨਾ ਦੀ ਦੂਜੀ ਲਹਿਰ ਆਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਮਾਰਚ ਨੂੰ ਸਾਫ ਤੌਰ ’ਤੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਆ ਚੁੱਕੀ ਹੈ। ਇਸ ਤੋਂ ਲੋਕਾਂ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਸਗੋਂ ਉਸ ਨਾਲ ਸੰਘਰਸ਼ ਦੀ ਲੋੜ ਹੈ।

ਇਹ ਵੀ ਪੜ੍ਹੋ : ਹਰਿਆਣਾ 'ਚ ਸ਼ਰਮਨਾਕ ਘਟਨਾ, 25 ਲੋਕਾਂ ਵੱਲੋਂ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ


DIsha

Content Editor

Related News