17,000 ਫੁੱਟ ਉੱਚੀ ਚੋਟੀ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ ਚੀਨ, ਭਾਰਤੀ ਫ਼ੌਜ ਨੇ ਕੋਸ਼ਿਸ਼ ਕੀਤੀ ਨਾਕਾਮ

Wednesday, Dec 14, 2022 - 06:13 PM (IST)

17,000 ਫੁੱਟ ਉੱਚੀ ਚੋਟੀ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ ਚੀਨ, ਭਾਰਤੀ ਫ਼ੌਜ ਨੇ ਕੋਸ਼ਿਸ਼ ਕੀਤੀ ਨਾਕਾਮ

ਨੈਸ਼ਨਲ ਡੈਸਕ- ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਇਲਾਕੇ ’ਚ ਭਾਰਤ-ਚੀਨ ਵਿਚਾਲੇ ਹੋਈ ਝੜਪ ਨੇ ਇਕ ਵਾਰ ਫਿਰ ਤੋਂ ਅਸਲ ਕੰਟਰੋਲ ਰੇਖਾ ’ਤੇ ਤਣਾਅ ਵਧਾ ਦਿੱਤਾ ਹੈ। ਚੀਨੀ ਫ਼ੌਜੀਆਂ ਦੀ ਘੁਸਪੈਠ ਨੂੰ ਲੈ ਕੇ ਨਵੇਂ ਖ਼ੁਲਾਸੇ ਹੋ ਰਹੇ ਹਨ। ਫ਼ੌਜ ਨਾਲ ਜੁੜੇ ਸੂਤਰਾਂ ਨੇ ਖ਼ਦਸ਼ਾ ਜ਼ਾਹਰ ਕੀਤੀ ਹੈ ਕਿ ਚੀਨੀ ਫ਼ੌਜ ਦੀ ਕੋਸ਼ਿਸ ਇਲਾਕੇ ਦੀਆਂ ਉੱਚੀਆਂ ਪਹਾੜੀਆਂ ’ਤੇ ਕਾਬਜ਼ ਕਰਨ ਦੀ ਸੀ ਪਰ ਪਹਿਲਾਂ ਤੋਂ ਚੌਕਸ ਭਾਰਤੀ ਫ਼ੌਜ ਨੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। 

ਇਹ ਵੀ ਪੜ੍ਹੋ-  ਜਦੋਂ ਤੱਕ ਮੋਦੀ ਦੀ ਸਰਕਾਰ ਹੈ, ਕੋਈ ਸਾਡੀ ਇਕ ਇੰਚ ਜ਼ਮੀਨ ’ਤੇ ਕਬਜ਼ਾ ਨਹੀਂ ਕਰ ਸਕਦਾ: ਸ਼ਾਹ

ਜਾਣਕਾਰੀ ਮੁਤਾਬਕ 9 ਦਸੰਬਰ ਨੂੰ ਤੜਕੇ ਭਾਰਤ-ਚੀਨ ਫ਼ੌਜੀਆਂ ’ਚ ਝੜਪ ਹੋਈ। ਇਹ ਝੜਪ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਹਿੱਸੇ ’ਚ ਤਵਾਂਗ ਤੋਂ ਕਰੀਬ 38 ਕਿਲੋਮੀਟਰ ਉੱਤਰੀ-ਪੂਰਬੀ ਯਾਂਗਤਸੇ ਖੇਤਰ ’ਚ ਅਸਲ ਕੰਟਰੋਲ ਰੇਖਾ (LAC) ਦੇ ਵਿਵਾਦਪੂਰਨ ਹਿੱਸੇ ’ਤੇ ਹੋਈ। ਇਸ ਖੇਤਰ ’ਚ ਕਈ ਉੱਚੀਆਂ ਪਹਾੜੀਆਂ ਹਨ, ਜਿਸ ’ਚ ਇਕ ਪਹਾੜੀ 17 ਹਜ਼ਾਰ ਫੁੱਟ ਤੋਂ ਵੀ ਜ਼ਿਆਦਾ ਹੈ ਅਤੇ ਇਹ ਰਣਨੀਤਕ ਰੂਪ ਨਾਲ ਬੇਹੱਦ ਮਹੱਤਵਪੂਰਨ ਹੈ। 

ਇਹ ਵੀ ਪੜ੍ਹੋ- ਭਾਰਤ-ਚੀਨ ਫ਼ੌਜ ਦੀ ਝੜਪ ਦੇ ਮਾਮਲੇ 'ਤੇ ਰੱਖਿਆ ਮੰਤਰੀ ਰਾਜਨਾਥ ਦਾ ਵੱਡਾ ਬਿਆਨ

ਕਿਉਂ ਖ਼ਾਸ ਹੈ ਯਾਂਗਤਸੇ ਦੀ ਚੋਟੀ?

ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਖੇਤਰ ’ਚ ਭਾਰਤ ਅਤੇ ਚੀਨੀ ਫ਼ੌਜ ਦਾ ਆਹਮਣਾ-ਸਾਹਮਣਾ ਪਹਿਲਾਂ ਵੀ ਹੋ ਚੁੱਕਾ ਹੈ। ਅਕਤੂਬਰ 2021 ’ਚ ਵੀ ਪੀ. ਐੱਲ. ਏ. ਦੇ ਫ਼ੌਜੀਆਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਚੀਨ ਦਾ ਮਕਸਦ ਯਾਂਗਤਸੇ ਦੀ 17,000 ਫੁੱਟ ਉੱਚੀ ਚੋਟੀ ’ਤੇ ਚੜ੍ਹਨਾ ਅਤੇ ਉੱਥੇ ਕਬਜ਼ਾ ਕਰਨਾ ਹੈ। ਇਸ ਚੋਟੀ ਤੋਂ LAC ਦੇ ਦੋਹਾਂ ਪਾਸਿਓਂ ਦਾ ਕਮਾਂਡਿੰਗ ਵਿਊ ਮਿਲਦਾ ਹੈ। ਇਸ ਤੋਂ ਬਾਰਡਰ ਦੇ ਦੋਹਾਂ ਪਾਸੇ ਨਜ਼ਰ ਰੱਖਣਾ ਆਸਾਨ ਹੈ। ਇਸ ਪਹਾੜੀ ਦਾ ਜ਼ਿਆਦਾਤਰ ਹਿੱਸਾ ਭਾਰਤੀ ਖੇਤਰ ’ਚ ਆਉਂਦਾ ਹੈ ਅਤੇ ਭਾਰਤੀ ਫ਼ੌਜ ਇੱਥੇ ਮਜ਼ਬੂਤ ਸਥਿਤੀ ਵਿਚ ਹੈ। ਸੂਤਰਾਂ ਦੀ ਮੰਨੀਏ ਤਾਂ ਚੀਨੀ ਫ਼ੌਜ ਇਸ ਪਹਾੜੀ ’ਤੇ ਕਾਬਜ਼ ਹੋਣ ਦੀ ਕੋਸ਼ਿਸ਼ ’ਚ ਸੀ।

ਇਹ ਵੀ ਪੜ੍ਹੋ-  ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ’ਚ ਦਾਖ਼ਲ ਹੋਏ ਚੀਨੀ ਫ਼ੌਜੀਆਂ ਨਾਲ ਹਿੰਸਕ ਝੜਪ, ਕਈ ਜਵਾਨ ਜ਼ਖ਼ਮੀ


author

Tanu

Content Editor

Related News