ਭਾਰਤ ਦੇ ਸਾਹਮਣੇ ਝੁਕਿਆ ਡਰੈਗਨ, ਪੂਰਬੀ ਲੱਦਾਖ ''ਚ ਪਿੱਛੇ ਹਟਣ ਨੂੰ ਤਿਆਰ ਚੀਨੀ ਫੌਜ

06/23/2020 1:44:01 PM

ਨਵੀਂ ਦਿੱਲੀ- ਭਾਰਤ ਅਤੇ ਚੀਨ ਲੱਦਾਖ 'ਚ ਚੱਲ ਰਹੇ ਤਣਾਅ 'ਚ ਸੋਮਵਾਰ ਨੂੰ ਕੁਝ ਕਮੀ ਆਉਂਦੀ ਦਿੱਸੀ। ਕੱਲ ਯਾਨੀ ਸੋਮਵਾਰ ਨੂੰ ਹੋਈ ਦੋਹਾਂ ਦੇਸ਼ਾਂ ਦੇ ਜਨਰਲ ਪੱਧਰ 'ਤੇ ਗੱਲਬਾਤ ਦੌਰਾਨ ਡਰੈਗਨ ਪੂਰਬੀ ਲੱਦਾਖ ਦੇ ਤਣਾਅ ਵਾਲੇ ਇਲਾਕੇ ਤੋਂ ਆਪਣੇ ਫੌਜੀਆਂ ਨੂੰ ਹਟਾਉਣ 'ਤੇ ਸਹਿਮਤ ਹੋ ਗਿਆ ਹੈ। ਦੱਸਣਯੋਗ ਹੈ ਕਿ ਗਲਵਾਨ ਘਾਟੀ 'ਚ ਚੀਨੀ ਫੌਜ ਨਾਲ ਸੰਘਰਸ਼ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਜਦੋਂ ਕਿ ਚੀਨ ਦੇ 40 ਜਵਾਨ ਮਾਰੇ ਗਏ ਸਨ। ਇਸ ਘਟਨਾ ਤੋਂ ਬਾਅਦ ਦੋਹਾਂ ਦੇਸ਼ਾਂ 'ਚ ਤਣਾਅ ਸਿਖਰ 'ਤੇ ਪਹੁੰਚ ਚੁਕਿਆ ਹੈ।

ਭਾਰਤ ਨੇ ਚੀਨ ਨੂੰ ਆਪਣੀ ਸਰਹੱਦ 'ਚ ਵਾਪਸ ਜਾਣ ਲਈ ਕਿਹਾ
ਸੂਤਰਾਂ ਨੇ ਦੱਸਿਆ ਕਿ ਵਾਰਤਾ 'ਚ ਪੂਰਬੀ ਲੱਦਾਖ ਤੋਂ ਫੌਜੀਆਂ ਦੇ ਹਟਾਉਣ ਲਈ ਤੌਰ-ਤਰੀਕਿਆਂ ਨੂੰ ਅੰਤਿਮ ਰੂਪ ਦੇਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਗੱਲਬਾਤ ਦੌਰਾਨ ਭਾਰਤ ਵਲੋਂ ਸਾਫ਼ ਕਹਿ ਦਿੱਤਾ ਗਿਆ ਹੈ ਕਿ ਐੱਲ.ਏ.ਸੀ. 'ਚ ਜਿਸ ਤਰ੍ਹਾਂ ਦੀ ਸਥਿਤੀ 5 ਮਈ ਤੋਂ ਪਹਿਲਾਂ ਸੀ, ਉਸੇ ਤਰ੍ਹਾਂ ਹੀ ਹੋਣੀ ਚਾਹੀਦੀ ਹੈ। ਯਾਨੀ ਕਿ ਭਾਰਤ ਵਲੋਂ ਸਾਫ਼-ਸਾਫ਼ ਸ਼ਬਦਾਂ 'ਚ ਕਹਿ ਦਿੱਤਾ ਗਿਆ ਹੈ ਕਿ ਚੀਨ ਆਪਣੀ ਸਰਹੱਦ 'ਤੇ ਵਾਪਸ ਜਾਵੇ। ਦੋਹਾਂ ਪੱਖਾਂ ਦਰਮਿਆਨ ਉਸੇ ਜਗ੍ਹਾ 'ਤੇ 6 ਜੂਨ ਨੂੰ ਲੈਫਟੀਨੈਂਟ ਜਨਰਲ ਪੱਧਰ ਦੀ ਪਹਿਲੇ ਦੌਰ ਦੀ ਗੱਲਬਾਤ ਹੋਈ ਸੀ, ਜਿਸ ਦੌਰਾਨ ਦੋਹਾਂ ਪੱਖਾਂ ਨੇ ਗਤੀਰੋਧ ਦੂਰ ਕਰਨ ਲਈ ਇਕ ਸਮਝੌਤੇ ਨੂੰ ਆਖਰੀ ਰੂਪ ਦਿੱਤਾ ਸੀ। ਹਾਲਾਂਕਿ 15 ਜੂਨ ਨੂੰ ਹੋਈ ਹਿੰਸਕ ਝੜਪਾਂ ਤੋਂ ਬਾਅਦ ਸਰਹੱਦ 'ਤੇ ਸਥਿਤੀ ਵਿਗੜ ਗਈ, ਕਿਉਂਕਿ ਦੋਹਾਂ ਪੱਖਾਂ ਨੇ 3500 ਕਿਲੋਮੀਟਰ ਦੀ ਅਸਲ ਸਰਹੱਦ ਕੋਲ ਜ਼ਿਆਦਾਤਰ ਖੇਤਰਾਂ 'ਚ ਆਪਣੀ ਫੌਜ ਤਾਇਨਾਤੀ ਕਾਫ਼ੀ ਤੇਜ਼ ਕਰ ਦਿੱਤੀ।

ਦੋਹਾਂ ਦੇਸ਼ਾਂ ਦਰਮਿਆਨ ਤਣਾਅ ਘੱਟ ਕਰਨ 'ਤੇ ਬਣੀ ਸਹਿਮਤੀ
ਦਰਅਸਲ ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਵਿਵਾਦ ਦਰਮਿਆਨ ਸੋਮਵਾਰ ਨੂੰ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋਈ ਸੀ। ਭਾਰਤੀ ਪੱਖ ਦੀ ਅਗਵਾਈ 14ਵੀਂ ਕੋਰ ਦੇ ਕਮਾਂਡਰ ਲੈਫੀਟਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ, ਜਦੋਂ ਕਿ ਚੀਨੀ ਪੱਖ ਦੀ ਅਗਵਾਈ ਤਿੱਬਤ ਮਿਲੀਟਰੀ ਜ਼ਿਲ੍ਹੇ ਦੇ ਕਮਾਂਡਰ ਨੇ ਕੀਤ ਸੀ। ਐੱਲ.ਏ.ਸੀ. ਦੇ ਦੂਜੀ ਪਾਸੇ ਚੀਨ ਦੇ ਹਿੱਸੇ 'ਚ ਮੋਲਡੋ ਇਲਾਕੇ 'ਚ ਦੋਹਾਂ ਫੌਜਾਂ ਦੇ ਅਧਿਕਾਰੀਆਂ ਦਰਮਿਆ ਬੈਠਕ ਹੋਈ। ਬੈਠਕ 'ਚ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਘੱਟ ਕਰਨ ਦੀ ਸਹਿਮਤੀ ਬਣੀ।


DIsha

Content Editor

Related News