ਭਾਰਤ ਨੇ ਚੀਨ ਨੂੰ ਕਿਹਾ, ਅਸੀਂ ਆਪਣੇ ਦੇਸ਼ ਦੀ ਸੁਰੱਖਿਆ ਲਈ ਹਾਂ ਪੂਰੀ ਤਰ੍ਹਾਂ ਤਿਆਰ

Saturday, Aug 05, 2017 - 01:12 AM (IST)

ਨਵੀਂ ਦਿੱਲੀ— ਸਿੱਕਮ ਸੈਕਟਰ ਦੇ ਡੋਕਾ ਲਾ ਖੇਤਰ 'ਚ ਚੀਨ ਦੀਆਂ ਧਮਕੀਆਂ ਦਾ ਜਵਾਬ ਦਿੰਦੇ ਹੋਏ ਸਰਕਾਰ ਨੇ ਕਿਹਾ ਕਿ ਭਾਰਤ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਉਣ ਨੂੰ ਤਿਆਰ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੋਪਾਲ ਬਾਗਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਡੀ ਸਰਕਾਰ ਹਮੇਸ਼ਾ ਤਿਆਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਨਾਗਰਿਕਾਂ ਅਤੇ ਸੀਮਾਵਾਂ ਦੀ ਰਾਖੀ ਕਰਨਾ ਸਾਡੀ ਜ਼ਿੰਮੇਵਾਰੀ ਹੈ। ਹਾਲਾਂਕਿ ਬਾਗਲੇ ਨੇ ਸਪੱਸ਼ਟ ਕੀਤਾ ਕਿ ਅਸੀਂ ਦੋਵੇਂ ਪੱਖਾਂ ਨੂੰ ਮੰਨਣਯੋਗ ਹੱਲ ਲੱਭਣ ਲਈ ਚੀਨ ਦੀ ਕੂਟਨੀਤਿਕ ਗੱਲਬਾਤ ਲਈ ਤਿਆਰ ਹਾਂ। ਭਾਰਤ ਨੇ ਇਸ ਮੁੱਦੇ 'ਤੇ ਲਗਾਤਾਰ ਭੂਟਾਨ ਨਾਲ ਗੱਲਬਾਤ ਅਤੇ ਤਾਲਮੇਲ ਬਣਾਇਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਭਾਰਤ ਦਾ ਪੱਖ ਸਪੱਸ਼ਟ ਕਰ ਚੁਕੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਲਈ ਦੋਵੇਂ ਪੱਖਾਂ ਨੂੰ ਆਪਣੀਆਂ ਸੇਨਾਵਾਂ ਨੂੰ ਵਾਪਸ ਬੁਲਾਉਣਾ ਚਾਹੀਦਾ ਹੈ। ਸਰਹੱਦ 'ਤੇ ਗਤੀਰੋਧ 16 ਜੂਨ ਨੂੰ ਤਦ ਸ਼ੁਰੂ ਹੋਇਆ ਸੀ ਜਦੋਂ ਚੀਨੀ ਸੈਨਾ ਨੇ ਭੂਟਾਨ, ਚੀਨ, ਭਾਰਤ ਸਰਹੱਦ ਨੇੜੇ ਇਕ ਸੜਕ ਬਣਾਉਣੀ ਸ਼ੁਰੂ ਕੀਤੀ ਸੀ, ਜਿਸ 'ਤੇ ਭਾਰਤ ਨੇ ਕਿਹਾ ਕਿ ਇਸ ਇਲਾਕੇ 'ਚ ਇਕ ਸਥਾਨ ਬਦਲਣ ਲਈ ਚੀਨ ਦੀ ਇਕਤਰਫਾ ਕਾਰਵਾਈ ਹੈ। ਮਸੂਦ ਅਜ਼ਹਰ ਨੂੰ ਵੈਸਵਿਕ ਅੱਤਵਾਦੀ ਐਲਾਨ ਕੀਤੇ ਜਾਣ 'ਤੇ ਚੀਨ ਦੇ ਅੜੰਗੇ 'ਤੇ ਬਾਗਲੇ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਅੱਤਵਾਦ ਦੇ ਸਾਰੇ ਸਵਰੂਪਾਂ ਖਿਲਾਫ ਚੀਨ ਸਾਡਾ ਸਾਥ ਦੇਵੇਗਾ। ਡੋਕਾ ਲਾ 'ਚ ਭਾਰਤੀ ਸੈਨਿਕਾਂ ਦੀ ਗਿਣਤੀ 'ਚ ਕਟੌਤੀ ਕੀਤੇ ਜਾਣ ਦੇ ਸਵਾਲ ਨੂੰ ਸੈਨਾ ਸੰਚਾਲਨ ਸੰਬੰਧੀ ਪ੍ਰਸ਼ੰਨ ਦੱਸ ਕੇ ਬਾਗਲੇ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ।
ਇਸ ਤੋਂ ਪਹਿਲਾਂ ਚੀਨ ਨੇ ਕਿਹਾ ਸੀ ਕਿ ਉਸ ਨੇ ਸਿੱਕਮ 'ਚ ਸੈਨਾ ਗਤੀਰੋਧ ਨੂੰ ਲੈ ਕੇ ਕਾਫੀ ਸੰਯਮ ਵਰਤਿਆ ਹੈ ਪਰ ਸੰਯਮ ਦੀ ਵੀ ਸੀਮਾ ਹੁੰਦੀ ਹੈ। ਚੀਨ ਦੇ ਰੱਖਿਆ ਮੰਤਰਾਲੇ ਨੇ ਵੀਰਵਾਰ ਰਾਤ ਇਹ ਪ੍ਰਤੀਕਿਰਿਆ ਦਿੱਤੀ। ਚੀਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਰੇਨ ਗੁਆਕਿਆਂਗ ਨੇ ਸੀਮਾ ਖੇਤਰ 'ਚ ਸ਼ਾਂਤੀ ਬਹਾਲੀ ਲਈ ਉਚਿੱਤ ਤਰੀਕੇ ਨਾਲ ਸਥਿਤੀ ਦਾ ਹੱਲ ਕੱਢਣ ਲਈ ਕਿਹਾ।


Related News