ਜਾਣੋ ਕਿਉਂ ਮਨਾਇਆ ਜਾਂਦਾ ਹੈ April Fool Day, ਕੀ ਹੈ ਇਤਿਹਾਸ
Wednesday, Apr 01, 2020 - 10:10 AM (IST)
ਨਵੀਂ ਦਿੱਲੀ— ਭਾਰਤ ਸਮੇਤ ਪੂਰੀ ਦੁਨੀਆ 'ਚ ਹਰ ਸਾਲ ਇਕ ਅਪ੍ਰੈਲ ਨੂੰ ਅਪ੍ਰੈਲਫੂਲ ਡੇਅ ਦੇ ਰੂਪ 'ਚ ਮਨਾਇਆ ਜਾਂਦਾ ਹੈ। ਕਈ ਦੇਸ਼ਾਂ 'ਚ ਤਾਂ ਇਸ ਦਿਨ ਦੀ ਛੁੱਟੀ ਵੀ ਹੁੰਦੀ ਹੈ। ਇਹ ਇਕ ਅਜਿਹਾ ਦਿਨ ਹੈ, ਜਦੋਂ ਲੋਕ ਇਕ-ਦੂਜੇ ਨਾਲ ਮਜ਼ਾਕ ਕਰਦੇ ਹਨ, ਉਨ੍ਹਾਂ ਨੂੰ ਬੇਵਕੂਫ ਬਣਾਉਂਦੇ ਹਨ ਅਤੇ ਫਿਰ ਉਨ੍ਹਾਂ 'ਤੇ ਹੱਸਦੇ ਹਨ। ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਇਸ ਦਿਨ ਨੂੰ ਮਨਾਉਣ ਦੇ ਵੱਖ-ਵੱਖ ਤਰੀਕੇ ਹਨ। ਜਿਵੇਂ ਫਰਾਂਸ, ਇਟਲੀ, ਬੈਲਜ਼ੀਅਮ 'ਚ ਲੋਕਾਂ ਦੀ ਪਿੱਠ 'ਤੇ ਕਾਗਜ਼ ਦੀ ਮੱਛੀ ਚਿਪਕਾਉਣ ਦਾ ਰਿਵਾਜ਼ ਹੈ। ਇਸ ਨੂੰ ਅਪ੍ਰੈਲ ਫਿਸ਼ ਵੀ ਕਹਿੰਦੇ ਹਨ। ਕਿਸੇ ਨੂੰ ਬੇਵਕੂਫ ਦੱਸਣ ਦਾ ਇਕ ਤਰੀਕਾ। ਪਰ ਇਕ ਗੱਲ ਹਰ ਜਗ੍ਹਾ ਸਾਮਾਨ ਹੈ। ਉਹ ਹੈ ਦੂਜਿਆਂ ਨੂੰ ਬੇਵਕੂਫ ਬਣਾ ਕੇ ਉਨ੍ਹਾਂ 'ਤੇ ਹੱਸਣਾ। ਅਜਿਹਾ ਪ੍ਰਚਲਨ ਹੈ ਕਿ ਇਸ ਦਿਨ ਕੀਤੇ ਗਏ ਮਜ਼ਾਕ ਦਾ ਕੋਈ ਬੁਰਾ ਨਹੀਂ ਮਨੇਗਾ।
ਆਓ ਜਾਣਦੇ ਹਨ ਆਖਰ ਹਰ ਸਾਲ ਪੂਰੀ ਦੁਨੀਆ ਇਕ ਅਪ੍ਰੈਲ ਨੂੰ ਅਪ੍ਰੈਲਫੂਲ ਦੇ ਰੂਪ 'ਚ ਕਿਉਂ ਮਨਾਉਂਦੇ ਹਨ? ਇਸ ਦਾ ਕੀ ਇਤਿਹਾਸ ਹੈ? ਇਕ ਅਪ੍ਰੈਲ ਨੂੰ ਅਸੀਂ ਅਪ੍ਰੈਲਫੂਲ ਦੇ ਰੂਪ 'ਚ ਕਿਉਂ ਮਨਾਉਂਦੇ ਆਏ ਹਨ, ਇਸ ਦਾ ਕੋਈ ਠੋਸ ਸਬੂਤ ਨਹੀਂ ਹੈ। ਇਹ ਹਾਲੇ ਵੀ ਇਕ ਰਹੱਸ ਹੈ ਪਰ ਦੁਨੀਆ ਭਰ 'ਚ ਇਸ ਨੂੰ ਲੈ ਕੇ ਵੱਖ-ਵੱਖ ਕਹਾਣੀਆਂ ਅਤੇ ਕਾਰਨ ਦੱਸੇ ਜਾਂਦੇ ਹਨ। ਇਤਿਹਾਸਕਾਰਾਂ ਦਰਮਿਆਨ ਕੁਝ ਸਭ ਤੋਂ ਪ੍ਰਚਲਿਤ ਕਾਰਨ ਅਸੀਂ ਇੱਥੇ ਦੱਸ ਰਹੇ ਹਾਂ-
ਪਹਿਲਾ ਕਾਰਨ
ਕੁਝ ਇਤਿਹਾਸਕਾਰ ਦੱਸਦੇ ਹਨ ਕਿ ਅਪ੍ਰੈਲ ਫੂਲ ਦਾ ਇਤਿਹਾਸ ਅੱਜ ਤੋਂ ਕਰੀਬ 438 ਸਾਲ ਪੁਰਾਣਾ ਹੈ। ਜਦੋਂ 1582 'ਚ ਫਰਾਂਸ ਨੇ ਜੂਲੀਅਨ ਕਲੰਡਰ ਨੂੰ ਛੱਡ ਕੇ ਗ੍ਰੇਗੋਰੀਅਨ ਕਲੰਡਰ ਅਪਣਾਇਆ ਸੀ। ਜੂਲੀਅਨ ਕਲੰਡਰ 'ਚ ਨਵਾਂ ਸਾਲ ਇਕ ਅਪ੍ਰੈਲ ਨੂੰ ਸ਼ੁਰੂ ਹੁੰਦਾ ਸੀ, ਜਦੋਂ ਕਿ ਗ੍ਰੇਗੋਰੀਅਨ ਕਲੰਡਰ 'ਚ ਇਹ ਇਕ ਜਨਵਰੀ 'ਤੇ ਸ਼ਿਫਟ ਹੋ ਗਿਆ। ਕਿਹਾ ਜਾਂਦਾ ਹੈ ਕਿ ਕਲੰਡਰ ਬਦਲਣ ਤੋਂ ਬਾਅਦ ਵੀ ਕਈ ਲੋਕ ਇਸ ਤਬਦੀਲੀ ਨੂੰ ਸਮਝ ਨਹੀਂ ਪਾਏ। ਉਹ ਇਕ ਅਪ੍ਰੈਲ ਨੂੰ ਹੀ ਨਵਾਂ ਸਾਲ ਮਨ੍ਹਾ ਰਹੇ ਸਨ। ਉਨ੍ਹਾਂ ਦਾ ਸੈਲੀਬ੍ਰੇਸ਼ਨ ਮਾਰਚ ਦੇ ਆਖਰੀ ਹਫ਼ਤੇ ਤੋਂ ਹੀ ਸ਼ੁਰੂ ਹੋ ਜਾਂਦਾ ਅਤੇ ਇਕ ਅਪ੍ਰੈਲ ਤੱਕ ਚੱਲਦਾ ਸੀ। ਇਸ ਕਾਰਨ ਉਹ ਮਜ਼ਾਕ ਦਾ ਪਾਤਰ ਬਣ ਗਏ ਅਤੇ ਉਨ੍ਹਾਂ ਨੂੰ ਅਪ੍ਰੈਲ ਫੂਲ ਕਿਹਾ ਜਾਣ ਲੱਗਾ।
ਦੂਜਾ ਕਾਰਨ
ਕੁਝ ਇਤਿਹਾਸਕਾਰਾਂ ਨੇ ਅਪ੍ਰੈਲ ਫੂਲ ਡੇਅ ਨੂੰ ਹਿਲੇਰੀਆ ਨਾਲ ਵੀ ਜੋੜਿਆ ਹੈ। ਇਹ ਇਕ ਲੈਟਿਨ ਸ਼ਬਦ ਹੈ, ਜਿਸ ਦਾ ਮਤਲਬ ਹੁੰਦਾ ਹੈ ਖੁਸ਼। ਹਿਲੇਰੀਆ ਪ੍ਰਾਚੀਨ ਰੋਮ 'ਚ ਉੱਥੋਂ ਦੇ ਇਕ ਭਾਈਚਾਰੇ ਵਲੋਂ ਮਨਾਇਆ ਜਾਮਾ ਵਾਲਾ ਇਕ ਤਿਉਹਾਰ ਰਿਹਾ ਹੈ। ਇਸ ਨੂੰ ਮਾਰਚ ਦੇ ਅੰਤ 'ਚ ਮਨਾਉਂਦੇ ਸਨ, ਜਿਸ 'ਚ ਲੋਕ ਕਿਸੇ ਦੂਜੇ ਇਨਸਾਨ ਦੇ ਰੂਪ 'ਚ ਬਣਾ ਕੇ ਦੂਜਿਆਂ ਨੂੰ ਬੇਵਕੂਫ ਬਣਾਉਂਦੇ ਸਨ।
ਤੀਜਾ ਕਾਰਨ
ਅਪ੍ਰੈਲ ਫੂਲ ਡੇਅ ਨੂੰ ਵਸੰਤ ਵਿਸ਼ੁਵ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ। ਇਸ ਦੀ ਥਿਊਰੀ ਕੁਝ ਤਰ੍ਹਾਂ ਦਿੱਤੀ ਗਈ ਹੈ- ਇਹ ਵਸੰਤ ਦਾ ਪਹਿਲਾ ਦਿਨ ਹੁੰਦਾ ਹੈ (ਖਾਸ ਕਰ ਕੇ ਉਤਰੀ ਗੋਲਾਰਧ 'ਚ। ਇਹ ਉਹ ਸਮਾਂ ਹੈ, ਜਦੋਂ ਕੁਦਰਤ ਆਪਣੇ ਬਦਲਦੇ ਰੂਪ ਅਤੇ ਰੰਗਾਂ ਨਾਲ ਲੋਕਾਂ ਨੂੰ ਬੇਵਕੂਫ ਬਣਾਉਂਦੀ ਹੈ।