ਬ੍ਰਿਟੇਨ ਦੇ ਸੰਸਦ ਮੈਂਬਰਾਂ ਤੋਂ ਨਾਰਾਜ਼ ਹੋਇਆ ਭਾਰਤ, ਕਿਹਾ- ਕਿਸਾਨ ਅੰਦੋਲਨ ''ਤੇ ਚਰਚਾ ਬਿਲਕੁੱਲ ਗਲਤ

Wednesday, Mar 10, 2021 - 11:59 PM (IST)

ਬ੍ਰਿਟੇਨ ਦੇ ਸੰਸਦ ਮੈਂਬਰਾਂ ਤੋਂ ਨਾਰਾਜ਼ ਹੋਇਆ ਭਾਰਤ, ਕਿਹਾ- ਕਿਸਾਨ ਅੰਦੋਲਨ ''ਤੇ ਚਰਚਾ ਬਿਲਕੁੱਲ ਗਲਤ

ਨੈਸ਼ਨਲ ਡੈਸਕ : ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਭਾਰਤ ਵਿੱਚ ਤਿੰਨ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਵਿਚਾਲੇ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਣ ਦੇ ਅਧਿਕਾਰ ਅਤੇ ਪ੍ਰੈੱਸ ਦੀ ਆਜ਼ਾਦੀ ਦੇ ਮੁੱਦੇ ਨੂੰ ਲੈ ਕੇ ਇੱਕ ‘ਈ-ਮੰਗ 'ਤੇ ਕੁੱਝ ਸੰਸਦ ਮੈਂਬਰਾਂ ਦੇ ਵਿੱਚ ਹੋਈ ਚਰਚਾ ਦਾ ਵਿਰੋਧ ਕੀਤਾ ਹੈ। ਹਾਈ ਕਮਿਸ਼ਨ ਨੇ ਸੰਸਦ ਕੰਪਲੈਕਸ ਵਿੱਚ ਹੋਈ ਚਰਚਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਇੱਕ ਪਾਸੜ ਚਰਚਾ ਵਿੱਚ ਝੂਠੇ ਦਾਵੇ ਕੀਤੇ ਗਏ ਹਨ।

ਬਿਨਾਂ ਠੋਸ ਆਧਾਰ ਦੇ ਕੀਤੇ ਗਏ ਦਾਅਵੇ: ਹਾਈ ਕਮਿਸ਼ਨ
ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੇਹੱਦ ਅਫਸੋਸ ਹੈ ਕਿ ਇੱਕ ਸੰਤੁਲਿਤ ਬਹਿਸ ਦੀ ਬਜਾਏ ਬਿਨਾਂ ਕਿਸੇ ਠੋਸ ਆਧਾਰ ਦੇ ਝੂਠੇ ਦਾਅਵੇ ਕੀਤੇ ਗਏ... ਇਸਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚੋਂ ਇੱਕ ਅਤੇ ਉਸਦੇ ਸੰਸਥਾਨਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਇਹ ਚਰਚਾ ਇੱਕ ਲੱਖ ਤੋਂ ਜ਼ਿਆਦਾ ਲੋਕਾਂ ਦੇ ਦਸਤਖ਼ਤ ਵਾਲੀ ‘ਈ-ਮੰਗ 'ਤੇ ਕੀਤੀ ਗਈ। ਭਾਰਤੀ ਹਾਈ ਕਮਿਸ਼ਨ ਨੇ ਇਸ ਚਰਚਾ 'ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਹਾਲਾਂਕਿ, ਬ੍ਰਿਟੇਨ ਦੀ ਸਰਕਾਰ ਪਹਿਲਾਂ ਹੀ ਭਾਰਤ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਨੂੰ ਉਸ ਦਾ "ਘਰੇਲੂ ਮਾਮਲਾ" ਦੱਸ ਚੁੱਕੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News