ਭਾਰਤ ਅਤੇ ਚੀਨ ਨੇ ਪੈਂਗੋਂਗ ਝੀਲ ਮੁੱਦੇ ''ਤੇ ਨਹੀਂ ਕੀਤੀ ਗੱਲ

Sunday, Jun 14, 2020 - 02:23 AM (IST)

ਭਾਰਤ ਅਤੇ ਚੀਨ ਨੇ ਪੈਂਗੋਂਗ ਝੀਲ ਮੁੱਦੇ ''ਤੇ ਨਹੀਂ ਕੀਤੀ ਗੱਲ

ਨਵੀਂ ਦਿੱਲੀ : ਭਾਰਤ ਅਤੇ ਚੀਨ 'ਚਾਲੇ ਲੱਦਾਖ 'ਚ ਹਾਲ ਦੇ ਤਣਾਅ ਨੂੰ ਸੁਲਝਾਉਣ ਲਈ ਕਈ ਪੱਧਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਇਸ ਦੌਰਾਨ ਪੈਂਗੋਂਗ ਝੀਲ ਦਾ ਮੁੱਦਾ ਦੋਨਾਂ ਦੇਸ਼ਾਂ ਦੇ ਸਾਹਮਣੇ ਨਹੀਂ ਆਇਆ ਹੈ, ਕਿਉਂਕਿ ਚੀਨ ਪਹਿਲਾਂ ਪੂਰਬੀ ਲੱਦਾਖ ਦੇ ਗਲਵਾਨ ਇਲਾਕੇ ਦੇ ਵਿਵਾਦ ਨੂੰ ਸੁਲਝਾਉਣਾ ਚਾਹੁੰਦਾ ਹੈ।
ਪੂਰਬੀ ਲੱਦਾਖ 'ਚ ਭਾਰਤ ਅਤੇ ਚੀਨ 'ਚਾਲੇ ਵਿਵਾਦ 5 ਮਈ ਨੂੰ ਉਦੋਂ ਸ਼ੁਰੂ ਹੋਇਆ ਸੀ, ਜਦੋਂ ਝੀਲ ਦੇ ਉੱਤਰੀ ਕਿਨਾਰੇ 'ਤੇ ਭਾਰਤ ਅਤੇ ਚੀਨ ਦੀ ਫ਼ੌਜ ਆਹਮੋ-ਸਾਹਮਣੇ ਆ ਗਈ ਸੀ। ਇਸ ਦੌਰਾਨ ਦੋਨਾਂ ਧਿਰਾਂ ਦੇ ਕਈ ਲੋਕਾਂ  ਦੇ ਜ਼ਖ਼ਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਸੀ।
ਗਲਵਾਨ ਖੇਤਰ ਨੂੰ ਲੈ ਕੇ ਭਾਰਤ ਅਤੇ ਚੀਨ ਦੇ ਮਿਲਟਰੀ ਅਧਿਕਾਰੀਆਂ 'ਚਾਲੇ ਗੱਲਬਾਤ ਹੋਈ। ਮੇਜਰ ਜਨਰਲ ਲੈਵਲ ਦੀ ਇਸ ਗੱਲਬਾਤ 'ਚ ਗਲਵਾਨ ਖੇਤਰ 'ਚ ਤਣਾਅ ਨੂੰ ਘੱਟ ਕਰਣ 'ਤੇ ਚਰਚਾ ਹੋਈ। ਇੱਥੇ ਕੰਟਰੋਲ ਲਾਈਨ 'ਤੇ ਦੋਨਾਂ ਦੇਸ਼ਾਂ ਦੀਆਂ ਫ਼ੌਜਾਂ ਦੀ ਤਾਇਨਾਤੀ ਬਰਕਰਾਰ ਹੈ। ਹਾਲਾਂਕਿ ਫ਼ੌਜੀ ਗੱਲਬਾਤ ਤੋਂ ਬਾਅਦ ਦੋਨਾਂ ਦੇਸ਼ ਦੀ ਫ਼ੌਜ ਕੁੱਝ ਪਿੱਛੇ ਹਟੀ ਸੀ। ਚੀਨ ਦੀ ਫ਼ੌਜ ਇੱਥੇ ਕੁੱਝ ਦਿਨਾਂ ਤੋਂ ਕੈਂਪ ਕਰ ਰਹੀ ਹੈ। ਹਾਲਾਂਕਿ ਇਹ ਖੇਤਰ ਹਮੇਸ਼ਾ ਤੋਂ ਭਾਰਤ ਦੇ ਕੰਟਰੋਲ 'ਚ ਰਿਹਾ ਹੈ। ਚੀਨ ਨੇ ਫਿੰਗਰ 4 ਇਲਾਕੇ 'ਤੇ ਕਬਜ਼ਾ ਕਰ ਇੱਥੇ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਕੋਰੋਨਾ ਵਾਇਰਸ ਸੰਕਟ ਨੂੰ ਦੇਖਦੇ ਹੋਏ ਭਾਰਤ ਦੀ ਫ਼ੌਜ ਨੂੰ ਕਿਹਾ ਗਿਆ ਸੀ ਕਿ ਉਹ ਆਪਣੀਆਂ ਸਰਗਰਮੀਆਂ ਨੂੰ ਸੀਮਤ ਰੱਖੇ, ਤਾਂ ਕਿ ਕੋਰੋਨਾ ਦਾ ਇਨਫੈਕਸ਼ਨ ਨਾ ਫੈਲੇ। ਇਸ ਦਾ ਫਾਇਦਾ ਚੁੱਕਦੇ ਹੋਏ ਚੀਨ ਨੇ ਧੋਖੇਬਾਜੀ ਕੀਤੀ ਅਤੇ ਉਸ ਦੀ ਫ਼ੌਜ ਫਿੰਗਰ 4 ਦੇ ਕੋਲ ਆ ਕੇ ਬੈਠ ਗਈ। ਭਾਰਤ ਇਸ ਇਲਾਕੇ ਨੂੰ ਲਗਾਤਾਰ ਖਾਲੀ ਕਰਣ ਨੂੰ ਕਹਿ ਰਿਹਾ ਹੈ।


author

Inder Prajapati

Content Editor

Related News