ਭਾਰਤ ''ਚ ਗਰਭਪਾਤ ਕਾਰਨ 2030 ਤੱਕ ਕੁੜੀਆਂ ਦੀ ਜਨਮ ਦਰ ਵੱਡੇ ਪੱਧਰ ''ਤੇ ਘਟਣ ਦਾ ਖ਼ਦਸ਼ਾ
Monday, Aug 31, 2020 - 04:54 PM (IST)
ਨਵੀਂ ਦਿੱਲੀ- ਭਾਰਤ 'ਚ ਚੁਨਿੰਦਾ ਗਰਭਪਾਤ ਕਾਰਨ 2030 ਤੱਕ ਕੁੜੀਆਂ ਦੇ ਜਨਮ ਦੇ ਅੰਕੜਿਆਂ 'ਚ ਲਗਭਗ 68 ਲੱਖ ਦੀ ਕਮੀ ਆਏਗੀ ਅਤੇ ਸਭ ਤੋਂ ਵੱਧ ਕਮੀ ਉੱਤਰ ਪ੍ਰਦੇਸ਼ 'ਚ ਦੇਖਣ ਨੂੰ ਮਿਲੇਗੀ। ਸਾਊਦੀ ਅਰਬ ਦੀ ਕਿੰਗ ਅਬਦੁੱਲਾ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਅਤੇ ਯੂਨੀਵਰਸਿਟੀ ਡੇ ਪੇਰਿਸ, ਫਰਾਂਸ ਦੇ ਸੋਧਕਰਤਾਵਾਂ ਨੇ ਇਕ ਅਧਿਐਨ ਤੋਂ ਬਾਅਦ ਇਹ ਗੱਲ ਕਹੀ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ 'ਚ ਡਿਲਿਵਰੀ ਤੋਂ ਪਹਿਲਾਂ ਲਿੰਗ ਦੀ ਚੋਣ ਕਰਨ ਅਤੇ ਸੰਸਕ੍ਰਿਤੀ ਰੂਪ ਨਾਲ ਮੁੰਡਿਆਂ ਨੂੰ ਵੱਧ ਪਹਿਲ ਦਿੱਤੇ ਜਾਣ ਕਾਰਨ 1970 ਦੇ ਦਹਾਕੇ ਦੇ ਸਮੇਂ ਤੋਂ ਜਨਮ ਦੇ ਸਮੇਂ ਲਿੰਗਿਕ ਅਨੁਪਾਤ 'ਚ ਅਸੰਤੁਲਨ ਰਿਹਾ ਹੈ। ਸੋਧਕਰਤਾਵਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਸੰਤੁਲਨ ਨਾਲ ਪ੍ਰਭਾਵਿਤ ਦੂਜੇ ਦੇਸ਼ਾਂ ਦੇ ਉਲਟ ਭਾਰਤ 'ਚ ਲਿੰਗਿਕ ਅਨੁਪਾਤ 'ਚ ਅਸੰਤੁਲਨ ਖੇਤਰੀ ਵਿਭਿੰਨਤਾ ਦੇ ਹਿਸਾਬ ਨਾਲ ਵੱਖ-ਵੱਖ ਹੈ।
ਮੈਗਜ਼ੀਨ 'ਪੀ.ਐੱਲ.ਓ.ਐੱਸ. ਵਨ' 'ਚ ਪ੍ਰਕਾਸ਼ਿਤ ਹਾਲੀਆ ਅਧਿਐਨ 'ਚ ਸੋਧਕਰਤਾਵਾਂ ਨੇ ਕਿਹਾ ਹੈ ਕਿ ਕੁੜੀਆਂ ਦੇ ਜਨਮ 'ਚ ਸਭ ਤੋਂ ਵੱਧ ਕਮੀ ਉੱਤਰ ਪ੍ਰਦੇਸ਼ 'ਚ ਸਾਹਮਣੇ ਆਏਗੀ, ਜਿੱਥੇ 2017 ਤੋਂ ਲੈ ਕੇ 2030 ਤੱਕ ਅਨੁਮਾਨਤ : 20 ਲੱਖ ਘੱਟ ਕੁੜੀਆਂ ਪੈਦਾ ਹੋਣਗੀਆਂ। ਅਧਿਐਨ 'ਚ ਕਿਹਾ ਗਿਆ,''ਪੂਰੇ ਭਾਰਤ 'ਚ 2017 ਤੋਂ 2030 ਤੱਕ 68 ਲੱਖ ਘੱਟ ਕੁੜੀਆਂ ਪੈਦਾ ਹੋਣਗੀਆਂ।'' ਸੋਧਕਰਤਾਵਾਂ ਨੇ ਕਿਹਾ ਕਿ 2017 ਤੋਂ 2025 ਦਰਮਿਆਨ ਹਰ ਸਾਲ ਔਸਤਨ 4,69,000 ਘੱਟ ਕੁੜੀਆਂ ਪੈਦਾ ਹੋਣਗੀਆਂ। ਉੱਥੇ ਹੀ 2026 ਤੋਂ 2030 ਦਰਮਿਆਨ ਇਹ ਗਿਣਤੀ ਹਰ ਸਾਲ ਲਗਭਗ 5,19,000 ਹੋ ਜਾਵੇਗੀ। ਭਾਰਤ 'ਚ 1994 'ਚ ਚੁਨਿੰਦਾ ਲਿੰਗਿਕ ਗਰਭਪਾਤ ਅਤੇ ਡਿਲਿਵਰੀ ਤੋਂ ਪਹਿਲਾਂ ਲਿੰਗ ਜਾਂਚ 'ਤੇ ਰੋਕ ਲਗਾ ਦਿੱਤੀ ਗਈ ਸੀ।