ਭਾਰਤ ਦੇ ਸੂਰਜ ਮਿਸ਼ਨ ''ਆਦਿਤਿਆ L1'' ਕੀ ਪਤਾ ਕਰੇਗਾ, ਸੂਰਜ ਦੇ ਕਿੰਨਾ ਨੇੜੇ ਜਾਵੇਗਾ, ਪੜ੍ਹੋ ਹਰ ਜਾਣਕਾਰੀ

Tuesday, Aug 29, 2023 - 01:56 PM (IST)

ਭਾਰਤ ਦੇ ਸੂਰਜ ਮਿਸ਼ਨ ''ਆਦਿਤਿਆ L1'' ਕੀ ਪਤਾ ਕਰੇਗਾ, ਸੂਰਜ ਦੇ ਕਿੰਨਾ ਨੇੜੇ ਜਾਵੇਗਾ, ਪੜ੍ਹੋ ਹਰ ਜਾਣਕਾਰੀ

ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਹੁਣ ਸੂਰਜ 'ਤੇ ਜਾਣ ਦੀ ਤਿਆਰੀ ਕਰ ਰਿਹਾ ਹੈ। ਸੂਰਜ ਮਿਸ਼ਨ ਆਦਿਤਿਆ ਐੱਲ-1 ਦਾ ਮਕਸਦ ਸੂਰਜ ਦੇ ਤਾਪਮਾਨ ਖ਼ਾਸ ਕਰ ਕੇ ਓਜ਼ੋਨ ਪਰਤ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ ਕਰਨਾ ਹੈ। ਦੱਸ ਦੇਈਏ ਕਿ ਇਸ ਮਿਸ਼ਨ ਨੂੰ ਧਰਤੀ ਤੋਂ 15 ਲੱਖ ਕਿਲੋਮੀਟਰ ਦੀ ਦੂਰੀ 'ਤੇ ਲਿਜਾਇਆ ਜਾਵੇਗਾ। ਮਿਸ਼ਨ ਦਾ ਮੁੱਖ ਮਕਸਦ ਇਹ ਵੀ ਹੈ ਕਿ ਸੂਰਜ ਦੀ ਸ਼੍ਰੇਣੀ ਦਾ ਅਧਿਐਨ ਕਰੇਗਾ। ਇਹ ਵੱਖ-ਵੱਖ ਤਰੰਗ ਬੈਂਡਾਂ 'ਚ ਪ੍ਰਕਾਸ਼ ਮੰਡਲ, ਕ੍ਰੋਮੋਸਫ਼ੀਅਰ ਅਤੇ ਸੂਰਜ ਦੀਆਂ ਬਾਹਰੀ ਪਰਤਾਂ ਦਾ ਨਿਰੀਖਣ ਕਰਨ ਲਈ ਆਪਣੇ ਨਾਲ 7 ਪੇਲੋਡ ਲਿਜਾਵੇਗਾ। ਇਸ ਨੂੰ ਬੈਂਗਲੁਰੂ ਸਥਿਤ ਹੈੱਡਕੁਆਰਟਰ ਤੋਂ ਲਾਂਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਹੁਣ ਸੂਰਜ ਵੱਲ ਭਾਰਤ ਦੀ ਵੱਡੀ ਛਾਲ, ਇਸਰੋ ਨੇ ਕੀਤਾ ਤਾਰੀਖ਼ ਤੇ ਟਾਈਮ ਦਾ ਐਲਾਨ

ਮਿਸ਼ਨ ਦੇ 2 ਸਤੰਬਰ ਨੂੰ ਲਾਂਚ ਹੋਣ ਦੀ ਸੰਭਾਵਨਾ

ਇਸਰੋ ਅਨੁਸਾਰ ਇਸ ਨੂੰ 2 ਸਤੰਬਰ ਨੂੰ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਬੈਂਗਲੁਰੂ ਸਥਿਤ ਇੰਡੀਅਨ ਇੰਸਟੀਚਿਊਟ ਆਫ ਐਸਟ੍ਰੋਫਿਜ਼ਿਕਸ (IIA) ਨੇ ਵਿਜ਼ੀਬਲ ਐਮੀਸ਼ਨ ਲਾਈਨ ਕੋਰੋਨਾਗ੍ਰਾਫ ਪੇਲੋਡ ਦੇ ਵਿਕਾਸ ਵਿਚ ਮੁੱਖ ਭੂਮਿਕਾ ਨਿਭਾਈ ਹੈ। ਜਦੋਂ ਕਿ ਮਿਸ਼ਨ ਲਈ ਇਕ ਮਹੱਤਵਪੂਰਨ ਯੰਤਰ ਸੋਲਰ ਅਲਟਰਾਵਾਇਲੇਟ ਇਮੇਜਿੰਗ ਟੈਲੀਸਕੋਪ (SUIT) ਪੁਣੇ ਸਥਿਤ ਇੰਟਰ-ਯੂਨੀਵਰਸਿਟੀ ਸੈਂਟਰ ਫਾਰ ਐਸਟ੍ਰੋਨੋਮੀ ਐਂਡ ਐਸਟ੍ਰੋਫਿਜ਼ਿਕਸ (IUCAA) ਦੁਆਰਾ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  ਚੰਦਰਯਾਨ-3: ਇਸਰੋ ਨੇ ਦਿੱਤੀ ਵੱਡੀ ਖੁਸ਼ਖ਼ਬਰੀ, ਪ੍ਰਗਿਆਨ ਰੋਵਰ ਨੇ ਪਾਰ ਕੀਤੀ ਪਹਿਲੀ ਰੁਕਾਵਟ

ਭਾਰਤ ਪਹਿਲੀ ਵਾਰ ਸੂਰਜ 'ਤੇ ਕਰਨ ਜਾ ਰਿਹੈ ਰਿਸਰਚ

ਇਸਰੋ ਨੇ ਕਿਹਾ ਕਿ ਐੱਲ-1 ਪੁਆਇੰਟ ਦੇ ਆਲੇ-ਦੁਆਲੇ ਹੇਲੋ ਪੰਧ 'ਚ ਰੱਖੇ ਗਏ ਸੈਟੇਲਾਈਟ ਨੂੰ ਸੂਰਜ ਨੂੰ ਬਿਨਾਂ ਕਿਸੇ ਗ੍ਰਹਿਣ ਦੇ ਲਗਾਤਾਰ ਵੇਖਣ ਦਾ ਬਹੁਤ ਫ਼ਾਇਦਾ ਹੁੰਦਾ ਹੈ। ਇਸ ਨਾਲ ਰਿਅਲ ਟਾਈਮ 'ਚ ਸੂਰਜ ਦੀਆਂ ਗਤੀਵਿਧੀਆਂ ਅਤੇ ਪੁਲਾੜ ਮੌਸਮ 'ਤੇ ਇਸਦੇ ਅਸਰ ਨੂੰ ਦੇਖਣ ਦਾ ਵਾਧੂ ਲਾਭ ਮਿਲੇਗਾ। ISRO ਦੇ ਆਦਿਤਿਆ-L1 ਪੇਲੋਡ ਦੇ ਸੂਟ ਤੋਂ ਕੋਰੋਨਲ ਹੀਟਿੰਗ, ਕੋਰੋਨਲ ਮਾਸ ਇਜੈਕਸ਼ਨ, ਪ੍ਰੀ-ਫਲੇਅਰ ਅਤੇ ਫਲੇਅਰ ਗਤੀਵਿਧੀਆਂ ਅਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ, ਸਪੇਸ ਮੌਸਮ ਦੀ ਗਤੀਸ਼ੀਲਤਾ, ਪਾਰਟੀਕਲ ਅਤੇ ਖੇਤਰਾਂ ਦੇ ਪ੍ਰਸਾਰ ਆਦਿ ਦੀ ਸਮੱਸਿਆ ਨੂੰ ਸਮਝਣ ਲਈ ਸਭ ਤੋਂ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਦੀ ਉਮੀਦ ਹੈ। ਭਾਰਤ ਪਹਿਲੀ ਵਾਰ ਸੂਰਜ 'ਤੇ ਰਿਸਰਚ ਕਰਨ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਭਾਰਤ ਨੇ ਰੱਖਿਆ 'ਚੰਨ' 'ਤੇ ਕਦਮ, ਹੁਣ ਸੂਰਜ ਦੀ ਵਾਰੀ, ਜਾਣੋ ISRO ਦਾ ਅੱਗੇ ਦਾ ਪਲਾਨ

ਇਹ ਦੇਸ਼ ਵੀ ਭੇਜ ਚੁੱਕੇ ਹਨ ਸੂਰਜ 'ਤੇ ਮਿਸ਼ਨ

ਹੁਣ ਤੱਕ ਕੁੱਲ 22 ਮਿਸ਼ਨ ਸੂਰਜ 'ਤੇ ਭੇਜੇ ਜਾ ਚੁੱਕੇ ਹਨ। ਇਨ੍ਹਾਂ ਮਿਸ਼ਨਾਂ 'ਚ ਸਫ਼ਲ ਹੋਣ ਵਾਲੇ ਦੇਸ਼ਾਂ 'ਚ ਅਮਰੀਕਾ, ਜਰਮਨੀ, ਯੂਰਪੀਅਨ ਸਪੇਸ ਏਜੰਸੀ ਸ਼ਾਮਲ ਹਨ। ਸਭ ਤੋਂ ਜ਼ਿਆਦਾ ਮਿਸ਼ਨ ਨਾਸਾ ਨੇ ਭੇਜੇ ਹਨ। ਯੂਰਪੀਅਨ ਸਪੇਸ ਏਜੰਸੀ ਨੇ ਵੀ ਨਾਸਾ ਨਾਲ ਮਿਲ ਕੇ ਹੀ ਆਪਣਾ ਪਹਿਲਾ ਸੂਰਜ ਮਿਸ਼ਨ ਸਾਲ 1994 'ਚ ਭੇਜਿਆ ਸੀ। ਨਾਸਾ ਨੇ ਇਕੱਲੇ ਹੀ 14 ਮਿਸ਼ਨ ਸੂਰਜ 'ਤੇ ਭੇਜੇ ਹਨ। ਨਾਸਾ ਦੇ ਪਾਰਕਰ ਸੋਲਰ ਪ੍ਰੋਬ ਨਾਂ ਦੇ ਇਕ ਸੈਟੇਲਾਈਟ ਨੇ ਸੂਰਜ ਦੇ ਨੇੜਿਓਂ 26 ਵਾਰ ਉਡਾਣ ਭਰੀ ਹੈ। ਨਾਸਾ ਨੇ ਸਾਲ 2001 'ਚ ਜੈਨੇਸਿਸ ਮਿਸ਼ਨ ਲਾਂਚ ਕੀਤਾ ਸੀ। ਇਸ ਦਾ ਮਕਸਦ ਸੂਰਜ ਦੇ ਚਾਰੇ ਪਾਸੇ ਚੱਕਰ ਲਗਾਉਂਦੇ ਹੋਏ ਸੂਰਜੀ ਹਵਾਵਾਂ ਦਾ ਸੈਂਪਲ (ਨਮੂਨੇ) ਲੈਣਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News