ਖਤਰੇ ''ਚ ਦੇਸ਼ ਦਾ ਸਭ ਤੋਂ ਲੰਬਾ ਪੁੱਲ, ਸੁਰੱਖਿਆ ਵਧਾਈ ਗਈ

Saturday, Jun 03, 2017 - 10:30 AM (IST)

ਗੁਹਾਟੀ— ਆਸਾਮ ਪੁਲਸ ਨੇ ਦੇਸ਼ ਦੇ ਸਭ ਤੋਂ ਲੰਬੇ ਭੂਪੇਨ ਹਜ਼ਾਰਿਕਾ ਪੁੱਲ ਨੂੰ ਖਤਰੇ ਦੀ ਖੁਫੀਆ ਰਿਪੋਰਟਸ ਤੋਂ ਬਾਅਦ ਉਸ ਦੀ ਸੁਰੱਖਿਆ ਵਧਾ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਮਈ ਨੂੰ ਇਸ ਪੁੱਲ ਦਾ ਉਦਘਾਟਨ ਕੀਤਾ ਸੀ, ਜੋ ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਨੂੰ ਜੋੜਦਾ ਹੈ। 9.15 ਕਿਲੋਮੀਟਰ ਲੰਬਾ ਪੁੱਲ ਦੇਸ਼ ਦਾ ਸਭ ਤੋਂ ਲੰਬਾ ਪੁੱਲ ਹੈ ਅਤੇ ਇਸ ਨਾਲ ਅਰੁਣਾਚਲ ਪ੍ਰਦੇਸ਼ ਤੋਂ ਲੱਗੀ ਚੀਨ ਸਰਹੱਦ 'ਤੇ ਭਾਰਤੀ ਫੌਜ ਦਾ ਤੇਜ਼ ਮੂਵਮੈਂਟ ਮੁਮਕਿਨ ਹੈ। ਇਸ ਪੁੱਲ ਰਾਹੀਂ ਭਾਰੀ ਫੌਜ ਵਾਹਨਾਂ ਨੂੰ ਵੀ ਘੱਟੋ-ਘੱਟ ਸਮੇਂ 'ਚ ਚੀਨ ਸਰਹੱਦ 'ਤੇ ਲਿਜਾਇਆ ਜਾ ਸਕਦਾ ਹੈ।
ਆਸਾਮ ਦੇ ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ. ਸਪੈਸ਼ਲ ਬਰਾਂਚ) ਪਲੱਬ ਭੱਟਾਚਾਰੀਆ ਨੇ ਸ਼ੁੱਕਰਵਾਰ ਨੂੰ ਦੱਸਿਆ,''ਹਾਲ 'ਚ ਸਾਨੂੰ ਕੁਝ ਖੁਫੀਆ ਜਾਣਕਾਰੀ ਮਿਲੇ ਅਤੇ ਸਾਨੂੰ ਲੱਗਦਾ ਹੈ ਕਿ ਬਰਿੱਜ ਨੂੰ ਖਤਰਾ ਹੈ।'' ਇਕ ਸੂਤਰ ਨੇ ਦੱਸਿਆ ਕਿ ਪੁੱਲ ਦੀ ਸੁਰੱਖਿਆ ਨੂੰ ਸੀ.ਆਈ.ਐੱਸ.ਐੱਫ. (ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ) ਦੇ ਹਵਾਲੇ ਕਰਨ ਲਈ ਕੇਂਦਰ ਨਾਲ ਗੱਲਬਾਤ ਚੱਲ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਪੁੱਲ ਸਿਜ਼ਮਿਕ ਜੋਨ-5 'ਚ ਸਥਿਤ ਭੂਚਾਲ ਸੰਭਾਵਿਤ ਇਲਾਕੇ 'ਚ ਬਣਿਆ ਹੈ ਪਰ ਇਸ ਦੀ ਡਿਜ਼ਾਈਨ ਅਜਿਹੀ ਹੈ ਕਿ ਇਹ ਤੇਜ਼ ਭੂਚਾਲ ਦੇ ਝਟਕਿਆਂ ਨੂੰ ਵੀ ਸਹਿ ਸਕਦਾ ਹੈ। ਭੂਚਾਲ ਰੋਧਕ ਡਿਜ਼ਾਈਨ ਦਾ ਇਹ ਪੁੱਲ ਭਾਰੀ ਫੌਜ ਵਾਹਨਾਂ, ਤੋਪਾਂ ਅਤੇ ਟੈਂਕਾਂ ਦੇ ਤੇਜ਼ ਮੂਵਮੈਂਟ ਨੂੰ ਵੀ ਯਕੀਨੀ ਕਰਦਾ ਹੈ। ਅਜਿਹੇ 'ਚ ਇਸ ਪੁੱਲ ਨੂੰ ਨੁਕਸਾਨ ਪਹੁੰਚਾਉਣਾ ਆਸਾਨ ਨਹੀਂ ਹੈ।


Related News