ਕੋਵਿਡ-19: ਇਕ ਲੱਖ ਮੌਤਾਂ ਦੇ ਕਰੀਬ ਪੁੱਜਾ ਭਾਰਤ, ਕੁੱਲ ਕੇਸ 63 ਲੱਖ ਪਾਰ

Friday, Oct 02, 2020 - 12:22 PM (IST)

ਕੋਵਿਡ-19: ਇਕ ਲੱਖ ਮੌਤਾਂ ਦੇ ਕਰੀਬ ਪੁੱਜਾ ਭਾਰਤ, ਕੁੱਲ ਕੇਸ 63 ਲੱਖ ਪਾਰ

ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 81,484 ਕੇਸ ਸਾਹਮਣੇ ਆਏ ਹਨ। ਇਸ ਮਹਾਮਾਰੀ ਤੋਂ ਨਿਜ਼ਾਤ ਪਾਉਣ ਵਾਲਿਆਂ ਦੀ ਗਿਣਤੀ ਤੁਲਨਾਤਮਕ ਤੌਰ 'ਤੇ ਘੱਟ 78,877 ਰਹਿਣ ਨਾਲ ਸਰਗਰਮ ਕੇਸਾਂ 'ਚ 1500 ਤੋਂ ਵਧੇਰੇ ਦਾ ਵਾਧਾ ਹੋਇਆ ਅਤੇ ਇਸ ਸਮੇਂ ਵਿਚ 1,095 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 1 ਲੱਖ ਦੇ ਕਰੀਬ ਪਹੁੰਚ ਗਈ ਹੈ। ਸਿਹਤ ਮੰਤਰਾਲਾ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 63,94,069 'ਤੇ ਪਹੁੰਚ ਗਈ ਹੈ, ਉੱਥੇ ਹੀ ਕੋਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 53,52,078 ਹੋ ਗਈ ਹੈ। ਵਾਇਰਸ ਦੇ ਨਵੇਂ ਕੇਸਾਂ ਦੀ ਤੁਲਨਾ 'ਚ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਘੱਟ ਹੋਣ ਨਾਲ ਪਿਛਲੇ 24 ਘੰਟਿਆਂ 'ਚ ਸਰਗਰਮ ਕੇਸਾਂ ਦੀ ਗਿਣਤੀ 1,512 ਵੱਧ ਕੇ 9,42,217 ਹੋ ਗਈ ਹੈ। ਦੇਸ਼ ਵਿਚ ਵਾਇਰਸ ਤੋਂ ਜਾਨ ਗਵਾਉਣ ਵਾਲਿਆਂ ਦੀ ਗਿਣਤੀ 99,773 'ਤੇ ਪਹੁੰਚ ਗਈ ਹੈ। 

PunjabKesari

ਦੇਸ਼ 'ਚ ਸਰਗਰਮ ਕੇਸ 14.74 ਫੀਸਦੀ ਅਤੇ ਮੌਤ ਦਰ 1.56 ਫੀਸਦੀ ਰਹਿ ਗਈ ਹੈ, ਜਦਕਿ ਸਿਹਤਯਾਬ ਹੋਣ ਵਾਲਿਆਂ ਦੀ ਦਰ 83.70 ਫੀਸਦੀ ਹੋ ਗਈ ਹੈ। ਦੇਸ਼ 'ਚ ਕੋਰੋਨਾ ਮਹਾਮਾਰੀ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਕੇਸ 2,59,440 ਰਹਿ ਗਏ ਹਨ, ਜਦਕਿ 394 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 37,056 ਹੋ ਗਈ ਹੈ। ਇਸ ਦੌਰਾਨ 16,104 ਲੋਕ ਵਾਇਰਸ ਤੋਂ ਮੁਕਤ ਹੋਏ, ਜਿਸ ਨਾਲ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵੱਧ ਕੇ 11,04,426 ਹੋ ਗਈ। ਦੱਖਣੀ ਸੂਬੇ ਕਰਨਾਟਕ ਵਿਚ ਪਿਛਲੇ 24 ਘੰਟਿਆਂ ਦੌਰਾਨ ਮਰੀਜ਼ਾਂ ਦੀ ਗਿਣਤੀ 'ਚ 2,796 ਦਾ ਵਾਧਾ ਹੋਇਆ ਅਤੇ ਸੂਬੇ 'ਚ ਹੁਣ 1,10,431 ਸਰਗਰਮ ਕੇਸ ਹਨ। ਸੂਬੇ ਵਿਚ ਮਰਨ ਵਾਲਿਆਂ ਦਾ ਅੰਕੜਾ 8,994 'ਤੇ ਪਹੁੰਚ ਗਿਆ ਹੈ ਅਤੇ ਹੁਣ ਤੱਕ 4,92,412 ਲੋਕ ਸਿਹਤਯਾਬ ਹੋਏ ਹਨ।


author

Tanu

Content Editor

Related News