ਅਮਰੀਕਾ ਤੋਂ ਯੂਰਪ ਤੱਕ ਭਾਰਤੀ ਕੌਫੀ ਦੀ ਬੱਲੇ-ਬੱਲੇ, 6 ਮਹੀਨਿਆਂ ''ਚ ਕੀਤੀ ਇੰਨੀ ਕਮਾਈ

Wednesday, Oct 16, 2024 - 07:14 PM (IST)

ਨਵੀਂ ਦਿੱਲੀ - ਅਮਰੀਕਾ ਤੋਂ ਲੈ ਕੇ ਯੂਰਪ ਤੱਕ ਭਾਰਤੀ ਕੌਫੀ ਦੀ ਬੱਲੇ-ਬੱਲੇ ਹੋ ਰਹੀ ਹੈ। ਭਾਰਤ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ (ਅਪ੍ਰੈਲ-ਸਤੰਬਰ) ਦੌਰਾਨ ਕੌਫੀ ਦੇ ਨਿਰਯਾਤ ’ਚ ਲੋੜੀਂਦਾ ਵਾਧਾ ਦਰਜ ਕੀਤਾ ਹੈ, ਜਿਸ ਦਾ ਮੁੱਲ 7,771.88 ਕਰੋੜ ਰੁਪਏ ਹੈ। ਕੌਫੀ ਬੋਰਡ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੀ ਇਸੇ ਮਿਆਦ ’ਚ ਦੇਸ਼ ਨੇ 4,956 ਕਰੋੜ ਰੁਪਏ ਦੀ ਕੌਫੀ ਐਕਸਪੋਰਟ ਕੀਤੀ ਸੀ। ਇਸ ਦਾ ਮਤਲਬ ਹੈ ਕਿ ਐਕਸਪੋਰਟ ’ਚ ਪਿਛਲੇ ਸਾਲ ਦੇ ਮੁਕਾਬਲੇ 55 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਵਿੱਤੀ ਸਾਲ 2024-25 ਲਈ ਭਾਰਤ ਨੇ 2.2 ਲੱਖ ਟਨ ਕੌਫੀ ਐਕਸਪੋਰਟ ਕੀਤੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 1.91 ਲੱਖ ਟਨ ਤੋਂ ਵੱਧ ਹੈ। ਇਸ ਦਾ ਮਤਲਬ ਹੈ ਕਿ ਇਸ ’ਚ ਵੀ 15 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਰਿਪੋਰਟ ਅਨੁਸਾਰ ਐਕਸਪੋਰਟ ’ਚ ਵਾਧੇ ਦਾ ਮੁੱਖ ਕਾਰਨ ਇੰਟਰਨੈਸ਼ਨਲ ਮਾਰਕੀਟ ’ਚ ਕੌਫੀ ਡਿਮਾਂਡ ਨੂੰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਕਾਰ ਹਾਦਸੇ 'ਚ 5 ਭਾਰਤੀਆਂ ਦੀ ਮੌਤ

ਕੌਫੀ ਦੀਆਂ ਕੀਮਤਾਂ ’ਚ ਵਾਧਾ

ਦੂਜੇ ਪਾਸੇ ਇੰਟਰਨੈਸ਼ਨਲ ਮਾਰਕੀਟ ’ਚ ਕੌਫੀ ਦੀਆਂ ਕੀਮਤਾਂ ’ਚ ਵੀ ਕਾਫੀ ਵਾਧਾ ਦੇਖਿਆ ਗਿਆ ਹੈ, ਖਰੀਦਦਾਰਾਂ ਨੂੰ ਭਾਰਤੀ ਕੌਫੀ ਲਈ ਔਸਤਨ 352 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਭੁਗਤਾਨ ਕਰਨਾ ਪਿਆ ਹੈ, ਜਦਕਿ ਪਿਛਲੇ ਸਾਲ ਇਹ ਕੀਮਤ 259 ਰੁਪਏ ਸੀ। ਹਾਲਾਂਕਿ ਕੌਫੀ ਦੀ ਘਰੇਲੂ ਖਪਤ ਉਮੀਦ ਅਨੁਸਾਰ ਘੱਟ ਦੇਖਣ ਨੂੰ ਮਿਲੀ ਹੈ ਅਤੇ ਕੁੱਲ ਪ੍ਰੋਡਕਸ਼ਨ ਦਾ 80 ਫ਼ੀਸਦੀ ਐਕਸਪੋਰਟ ਕੀਤਾ ਜਾਂਦਾ ਹੈ। ਇਟਲੀ ਸਭ ਤੋਂ ਵੱਡਾ ਬਾਜ਼ਾਰ ਬਣਿਆ ਹੋਇਆ ਹੈ, ਜੋ ਕੁੱਲ ਐਕਸਪੋਰਟ ਦਾ 20 ਫ਼ੀਸਦੀ ਹਿੱਸਾ ਹੈ। ਜਰਮਨੀ, ਰੂਸ, ਸੰਯੁਕਤ ਅਰਬ ਅਮੀਰਾਤ ਅਤੇ ਬੈਲਜੀਅਮ ਵਰਗੇ ਦੇਸ਼ ਸਮੂਹਿਕ ਤੌਰ ’ਤੇ 45 ਫ਼ੀਸਦੀ ਭਾਰਤੀ ਕੌਫੀ ਦਾ ਇੰਪਰੋਟ ਕਰਦੇ ਹਨ। ਵਿਦੇਸ਼ੀ ਬਾਜ਼ਾਰਾਂ ’ਚ ਵਧਦੀ ਮੰਗ ਦੇ ਕਾਰਨ ਘਰੇਲੂ ਪੱਧਰ ’ਤੇ ਕੀਮਤਾਂ ਵੱਧ ਗਈਆਂ ਹਨ। ਰੋਬਸਟਾ ਕੌਫੀ ਬੀਨਜ਼ ਦੀਆਂ ਕੀਮਤਾਂ ਮੌਜੂਦਾ ਸਮੇਂ ’ਚ ਲਗਭਗ 233-235 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਇਸ ਕਿਸਮ ਦੀ ਕੌਫੀ ਬੇਰੀ ਦੀ ਕੀਮਤ 65 ਰੁਪਏ ਵਧੀ ਹੈ।

ਇਹ ਵੀ ਪੜ੍ਹੋ: ਟਰੰਪ ਦਾ ਵੱਡਾ ਬਿਆਨ, ਕਿਹਾ- 'ਦੁਸ਼ਮਣਾਂ ਨਾਲੋਂ ਸਾਡੇ ਸਹਿਯੋਗੀਆਂ ਨੇ ਸਾਡਾ ਵੱਧ ਫਾਇਦਾ ਚੁੱਕਿਆ'

ਪ੍ਰੋਡਕਸ਼ਨ ਦੇ ਮਾਮਲੇ ’ਚ ਕਰਨਾਟਕ, ਕੇਰਲ ਸਭ ਤੋਂ ਅੱਗੇ

ਕੇਰਲ ਭਾਰਤ ਦੇ ਕੌਫੀ ਉਤਪਾਦਨ ’ਚ 20 ਫ਼ੀਸਦੀ ਦਾ ਯੋਗਦਾਨ ਦਿੰਦਾ ਹੈ, ਜੋ ਉਸ ਨੂੰ ਦੇਸ਼ ’ਚ ਦੂਜਾ ਸਭ ਤੋਂ ਵੱਡਾ ਕੌਫੀ ਉਤਪਾਦਕ ਸੂਬਾ ਬਣਾਉਂਦਾ ਹੈ। ਜ਼ਿਆਦਾਤਰ ਉਤਪਾਦਨ ਵਾਇਨਾਡ ’ਚ ਹੁੰਦਾ ਹੈ, ਵਾਧੂ ਉਤਪਾਦਨ ਇਡੁੱਕੀ, ਪਲਕੱੜ ਅਤੇ ਮਲੱਪੁਰਮ ਜ਼ਿਲ੍ਹਿਆਂ ’ਚ ਹੁੰਦਾ ਹੈ। ਸੂਬੇ ’ਚ ਉਤਪਾਦਨ ਨੂੰ ਹੋਰ ਉਤਸ਼ਾਹਿਤ ਕਰਨ ਦੀ ਯੋਜਨਾ ’ਤੇ ਕੰਮ ਚੱਲ ਰਿਹਾ ਹੈ। ਦੇਸ਼ ਦੀ ਕੌਫੀ ਉਪਜ ’ਚ 70 ਫ਼ੀਸਦੀ ਯੋਗਦਾਨ ਦੇ ਕੇ ਕਰਨਾਟਕ ਟਾਪ ਉਤਪਾਦਕ ਦੇ ਰੂਪ ’ਚ ਸਭ ਤੋਂ ਉਪਰ ਹੈ, ਜਦਕਿ ਤਾਮਿਲਨਾਡੂ 5.7 ਫ਼ੀਸਦੀ ਹਿੱਸੇਦਾਰੀ ਦੇ ਨਾਲ ਤੀਜੇ ਸਥਾਨ ’ਤੇ ਹੈ। ਪਿਛਲੇ ਮਾਲੀ ਸਾਲ ’ਚ ਭਾਰਤ ’ਚ ਕੁੱਲ ਕੌਫੀ ਉਤਪਾਦਨ ਲਗਭਗ 3.6 ਲੱਖ ਟਨ ਸੀ। ਕੇਰਲ ’ਚ ਅਰੇਬਿਕਾ ਅਤੇ ਰੋਬਸਟਾ ਦੋਵਾਂ ਕਿਸਮਾਂ ਦੀ ਖੇਤੀ ਕੀਤੀ ਜਾਂਦੀ ਹੈ। ਕੁੱਲ ਉਤਪਾਦਨ ’ਚ ਰੋਬਸਟਾ ਦੀ ਹਿੱਸੇਦਾਰੀ 70 ਫ਼ੀਸਦੀ ਹੈ। ਜਿਵੇਂ-ਜਿਵੇਂ ਫਸਲ ਦਾ ਮੌਸਮ ਨੇੜੇ ਆ ਰਿਹਾ ਹੈ, ਵਧਦੀ ਮੰਗ ਨੂੰ ਪੂਰਾ ਕਰਨ ਲਈ ਕੌਫੀ ਦੇ ਨਵੇਂ ਸ੍ਰੋਤਾਂ ਦੀ ਖੋਜ ਦੀਆਂ ਕੋਸ਼ਿਸ਼ਾਂ ’ਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਟਰੂਡੋ ਸਰਕਾਰ ਦੇ ਕਾਰਜਕਾਲ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਹੁਣ ਸੁਧਾਰ ਦੀ ਉਮੀਦ ਘੱਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News