Chinese Garlic ਨੇ ਵਧਾਈ ਭਾਰਤੀ ਕਿਸਾਨਾਂ ਦੀ ਪ੍ਰੇਸ਼ਾਨੀ, ਰੇਟਾਂ ਦਾ ਸੰਕਟ

Wednesday, Oct 02, 2024 - 04:24 PM (IST)

ਬਿਜ਼ਨੈੱਸ ਡੈਸਕ  - ਚੀਨੀ ਲੱਸਣ ਦੀ ਵਧਦੀ ਸਪਲਾਈ ਨੇ ਕਰਨਾਟਕ ਦੇ ਦੱਖਣੀ ਕੰਨੜ, ਉਡੁਪੀ ਅਤੇ ਉੱਤਰਾ ਕੰਨੜ ਜ਼ਿਲ੍ਹਿਆਂ ’ਚ ਕਿਸਾਨਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ। ਸਥਾਨਕ ਮੰਡੀਆਂ ’ਚ ਚੀਨੀ ਲਸਣ ਦੀ ਬਹੁਤਾਤ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਭਾਅ ਘੱਟ ਮਿਲਣ ਦਾ ਡਰ ਹੈ। ਵਪਾਰੀਆਂ ਅਤੇ ਉਤਪਾਦਕਾਂ ਨੇ ਸ਼ਿਵਮੋਗਾ ਬਾਜ਼ਾਰਾਂ ’ਚ ਚੀਨੀ ਲੱਸਣ ਦੀ ਭਰਮਾਰ 'ਤੇ ਨਿਰਾਸ਼ਾ ਜ਼ਾਹਰ ਕੀਤੀ, ਜਿਸ ਤੋਂ ਬਾਅਦ ਉਡੁਪੀ ਦੇ ਨਗਰ ਨਿਗਮ ਕਮਿਸ਼ਨਰ ਬੀ ਰਾਇੱਪਾ ਨੇ ਆਦਿ ਉਡੁਪੀ ’ਚ ਇਕ ਵਪਾਰੀ ਦੇ ਅਹਾਤੇ 'ਤੇ ਛਾਪਾ ਮਾਰਿਆ ਅਤੇ ਪੰਜ ਕੁਇੰਟਲ ਚੀਨੀ ਲੱਸਣ ਜ਼ਬਤ ਕੀਤਾ।

ਭਾਰਤੀ ਲੱਸਣ ਦੀਆਂ ਕੀਮਤਾਂ ’ਤੇ ਅਸਰ

ਚੀਨੀ ਲੱਸਣ ਦੀ ਸਪਲਾਈ ਵਧਣ ਕਾਰਨ ਭਾਰਤੀ ਲੱਸਣ ਦੀਆਂ ਕੀਮਤਾਂ, ਜੋ ਕਿ ਇਸ ਵੇਲੇ 200-250 ਰੁਪਏ ਪ੍ਰਤੀ ਕਿਲੋਗ੍ਰਾਮ ਹਨ, ਡਿੱਗ ਕੇ 150-175 ਰੁਪਏ ਪ੍ਰਤੀ ਕਿਲੋ ਹੋ ਸਕਦੀਆਂ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਚੀਨੀ ਲੱਸਣ ਦੀ ਮੰਗ ਜ਼ਿਆਦਾ ਹੈ ਕਿਉਂਕਿ ਇਹ ਆਕਾਰ ’ਚ ਵੱਡਾ ਹੁੰਦਾ ਹੈ ਅਤੇ ਇਸ ਨੂੰ ਛਿੱਲਣ ਅਤੇ ਕੁਚਲਣ ’ਚ ਆਸਾਨ ਹੁੰਦਾ ਹੈ, ਜਦਕਿ ਇਸ ਦੀ ਕੀਮਤ ਵੀ ਸਿਰਫ 50-60 ਰੁਪਏ ਪ੍ਰਤੀ ਕਿਲੋ ਹੈ। ਇਸ ਸਸਤੇ ਵਿਕਲਪ ਕਾਰਨ ਗਾਹਕ ਭਾਰਤੀ ਲਸਣ ਨਾਲੋਂ ਚੀਨੀ ਲਸਣ ਨੂੰ ਤਰਜੀਹ ਦੇ ਰਹੇ ਹਨ।

ਮਾਰਕੀਟ ’ਚ ਚੀਨੀ ਲੱਸਣ ਦੀ ਜਾਇਜ਼ਤਾ ਟੈਸਟ

ਉਡੁਪੀ ਨਗਰ ਨਿਗਮ ਕਮਿਸ਼ਨਰ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਚੀਨੀ ਲੱਸਣ ਨੂੰ ਕਾਨੂੰਨੀ ਤੌਰ 'ਤੇ ਯਕੀਨੀ ਬਣਾਉਣ ਤੋਂ ਬਾਅਦ ਹੀ ਬਾਜ਼ਾਰ ’ਚ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਧਰ, ਵਪਾਰੀਆਂ ਦਾ ਕਹਿਣਾ ਹੈ ਕਿ ਚੀਨੀ ਲੱਸਣ ਨੂੰ ਲੋਕਲ ਟਰੇਡ ਲਾਇਸੈਂਸ ਤਹਿਤ ਬਾਜ਼ਾਰ ’ਚ ਲਿਆਂਦਾ ਜਾ ਰਿਹਾ ਹੈ ਅਤੇ ਇਸ ਦੇ ਵਪਾਰ ਲਈ ਕਿਸੇ ਵਿਸ਼ੇਸ਼ ਲਾਇਸੈਂਸ ਦੀ ਲੋੜ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sunaina

Content Editor

Related News