ਡੁੱਬਣ ਦੀ ਕਗਾਰ ’ਤੇ ਸਰਕਾਰੀ ਕੰਪਨੀ MTNL, ਸਖ਼ਤ ਕਾਰਵਾਈ ਦੀ ਤਿਆਰੀ 'ਚ ਕਈ ਬੈਂਕ

Monday, Oct 07, 2024 - 06:29 PM (IST)

ਡੁੱਬਣ ਦੀ ਕਗਾਰ ’ਤੇ ਸਰਕਾਰੀ ਕੰਪਨੀ MTNL, ਸਖ਼ਤ ਕਾਰਵਾਈ ਦੀ ਤਿਆਰੀ 'ਚ ਕਈ ਬੈਂਕ

ਨਵੀਂ ਦਿੱਲੀ (ਏਜੰਸੀਆਂ) - ਐੱਸ. ਬੀ. ਆਈ. ਜਨਤਕ ਖੇਤਰ ਦੀ ਟੈਲੀਕਾਮ ਕੰਪਨੀ ਐੱਮ. ਟੀ. ਐੱਨ. ਐੱਲ. ਮੁਸੀਬਤ ਦੇ ਦਲਦਲ ’ਚ ਫਸਦੀ ਜਾ ਰਹੀ ਹੈ। ਐੱਸ. ਬੀ. ਆਈ. ਨੇ ਕਰਜ਼ਾ ਨਾ ਵਾਪਸ ਕਰ ਸਕਣ ਦੌਰਾਨ ਐੱਮ. ਟੀ. ਐੱਨ. ਐੱਲ. ਨੂੰ ਐੱਨ. ਪੀ. ਏ. ਐਲਾਨ ਕਰ ਦਿੱਤਾ ਹੈ, ਨਾਲ ਹੀ ਐੱਸ. ਬੀ. ਆਈ. ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਪੇਮੈਂਟ ਕਰਨ ’ਚ ਅਸਫਲ ਰਹੀ ਤਾਂ ਉਸ ਤੋਂ ਜੁਰਮਾਨੇ ਦੇ ਨਾਲ ਵਿਆਜ ਲਿਆ ਜਾਵੇਗਾ। ਐੱਮ. ਟੀ. ਐੱਨ. ਐੱਲ. ਨੂੰ ਐੱਸ. ਬੀ. ਆਈ. ਦਾ 325.53 ਕਰੋੜ ਰੁਪਏ ਦਾ ਲੋਨ ਵਾਪਸ ਕਰਨਾ ਹੈ। ਐੱਸ. ਬੀ. ਆਈ. ਨੇ ਕਿਹਾ ਹੈ ਕਿ ਜੇਕਰ ਸਮੇਂ ਨਾਲ ਉਸ ਨੂੰ ਪੇਮੈਂਟ ਨਹੀਂ ਕੀਤੀ ਗਈ ਤਾਂ ਉਹ ਕਾਨੂੰਨੀ ਪ੍ਰਕਿਰਿਆ ਵੀ ਸ਼ੁਰੂ ਕਰੇਗਾ।

ਇਹ ਵੀ ਪੜ੍ਹੋ :     ਹੋ ਜਾਓ ਸਾਵਧਾਨ! 10 ਰੁਪਏ ਦਾ ਸਿੱਕਾ ਭੇਜ ਸਕਦੈ ਜੇਲ੍ਹ

ਐੱਮ. ਟੀ. ਐੱਨ. ਐੱਲ. ਨੇ ਦੇਣੇ ਹਨ ਐੱਸ. ਬੀ. ਆਈ. ਦੇ 325 ਕਰੋੜ ਰੁਪਏ

ਐੱਮ. ਟੀ. ਐੱਨ. ਐੱਲ. (ਮਹਾਨਗਰ ਟੈਲੀਫੋਨ ਨਿਗਮ ਲਿਮਟਿਡ) ਨੇ ਐਕਸਚੇਂਜ ਫਾਈਲਿੰਗ ’ਚ ਜਾਣਕਾਰੀ ਦਿੱਤੀ ਕਿ ਐੱਸ. ਬੀ. ਆਈ. (ਸਟੇਟ ਬੈਂਕ ਆਫ ਇੰਡੀਆ) ਨੇ ਉਸ ਨੂੰ ਐੱਨ. ਪੀ. ਏ. ਕੈਟਾਗਿਰੀ ’ਚ ਪਾ ਦਿੱਤਾ ਹੈ। ਉਸ ਨੂੰ 30 ਸਤੰਬਰ, 2024 ਤੱਕ ਬੈਂਕ ਦਾ 325 ਕਰੋੜ ਰੁਪਏ ਤੋਂ ਜ਼ਿਆਦਾ ਪੈਸਾ ਦੇਣਾ ਹੈ। ਇਸ ਤੋਂ ਪਹਿਲਾਂ ਪੰਜਾਬ ਨੈਸ਼ਨਲ ਬੈਂਕ (ਪੰਜਾਬ ਨੈਸ਼ਨਲ ਬੈਂਕ) ਅਤੇ ਹੋਰ ਬੈਂਕਾਂ ਨੇ 9 ਸਤੰਬਰ ਨੂੰ ਐੱਮ. ਟੀ. ਐੱਨ. ਐੱਲ. ਖਿਲਾਫ ਅਜਿਹੀ ਹੀ ਕਾਰਵਾਈ ਕੀਤੀ ਸੀ। ਐੱਸ. ਬੀ. ਆਈ. ਨੇ ਟੈਲੀਕਾਮ ਕੰਪਨੀ ਨੂੰ ਭੇਜੇ ਆਪਣੇ ਪੱਤਰ ’ਚ ਲਿਖਿਆ ਹੈ ਕਿ ਤੁਸੀਂ 30 ਜੂਨ ਤੱਕ ਕਿਸ਼ਤ ਦੇਣ ’ਚ ਅਸਫਲ ਰਹੇ ਹੋ। ਇਸ ਤੋਂ ਬਾਅਦ 90 ਦਿਨ ਬੀਤ ਜਾਣ ਤੋਂ ਬਾਅਦ ਤੁਹਾਡੇ ਅਕਾਊਂਟ ਨੂੰ 28 ਸਤੰਬਰ ਨੂੰ ਐੱਨ. ਪੀ. ਏ. ਐਲਾਨ ਕੀਤਾ ਜਾ ਰਿਹਾ ਹੈ।

ਹੋਰ ਬੈਂਕ ਵੀ ਕਰ ਸਕਦੇ ਹਨ ਟੈਲੀਕਾਮ ਕੰਪਨੀ ਖਿਲਾਫ ਕਾਰਵਾਈ

ਐੱਸ. ਬੀ. ਆਈ. ਦਾ ਇਹ ਫੈਸਲਾ ਐੱਮ. ਟੀ. ਐੱਨ. ਐੱਲ. ਲਈ ਮੁਸੀਬਤਾਂ ਦੇ ਪਹਾੜ ਖੜ੍ਹੇ ਕਰ ਸਕਦਾ ਹੈ। ਐੱਸ. ਬੀ. ਆਈ. ਨੇ ਆਪਣੀ ਪੇਮੈਂਟ ਦੀ ਤੁਰੰਤ ਡਿਮਾਂਡ ਕੀਤੀ ਹੈ। ਬੈਂਕ ਨੇ ਐੱਮ. ਟੀ. ਐੱਨ. ਐੱਲ. ਨੂੰ ਕਿਹਾ ਹੈ ਕਿ ਉਹ 325.52 ਕਰੋੜ ਰੁਪਏ ’ਚੋਂ 281.62 ਕਰੋੜ ਰੁਪਏ ਤੁਰੰਤ ਦੇਵੇ ਤਾਂਕਿ ਉਸ ਦਾ ਅਕਾਊਂਟ ਦੁਬਾਰਾ ਤੋਂ ਚਲਾਇਆ ਜਾ ਸਕੇ, ਜੇਕਰ ਐੱਮ. ਟੀ. ਐੱਨ. ਐੱਲ. ਇਹ ਰਕਮ ਨਹੀਂ ਦਿੰਦਾ ਹੈ ਤਾਂ ਯੂਨੀਅਨ ਬੈਂਕ ਆਫ ਇੰਡੀਆ ਅਤੇ ਬੈਂਕ ਆਫ ਇੰਡੀਆ ਵੀ ਉਸ ਖਿਲਾਫ ਅਜਿਹੀ ਹੀ ਕਾਰਵਾਈ ਸ਼ੁਰੂ ਕਰ ਸਕਦੇ ਹਨ, ਨਾਲ ਹੀ ਪੰਜਾਬ ਐਂਡ ਸਿੰਧ ਬੈਂਕ ਅਤੇ ਯੂਕੋ ਬੈਂਕ ਵੀ ਇਸ ਮਾਮਲੇ ’ਤੇ ਜਲਦ ਹੀ ਫੈਸਲਾ ਲੈ ਸਕਦੇ ਹਨ।

ਇਹ ਵੀ ਪੜ੍ਹੋ :     E-Scooter ਦੀਆਂ ਕੀਮਤਾਂ 'ਚ ਵੱਡੀ ਕਟੌਤੀ, ਇੰਝ 50 ਹਜ਼ਾਰ ਰੁਪਏ ਤੋਂ ਵੀ ਮਿਲੇਗਾ ਸਸਤਾ

ਮੁੰਬਈ-ਦਿੱਲੀ ’ਚ ਆਪਣੀਆਂ 158 ਪ੍ਰਾਪਰਟੀਜ਼ ਨੂੰ ਵੇਚਣ ਦੀ ਤਿਆਰੀ ’ਚ ਐੱਮ. ਟੀ. ਐੱਨ. ਐੱਲ.

ਐੱਮ. ਟੀ. ਐੱਨ. ਐੱਲ. ’ਤੇ 30 ਅਗਸਤ, 2024 ਤੱਕ 31,944.51 ਕਰੋੜ ਰੁਪਏ ਦਾ ਕੁਲ ਕਰਜ਼ਾ ਸੀ। ਕੰਪਨੀ ਨੇ ਸਟਾਕ ਐਕਸਚੇਂਜ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਅਗਸਤ ’ਚ 422.05 ਕਰੋੜ ਰੁਪਏ ਦਾ ਲੋਨ ਪੇਮੈਂਟ ਕਰਨ ’ਚ ਅਸਫਲ ਰਹੀ ਹੈ। ਇਸ ’ਚ ਕਈ ਬੈਂਕਾਂ ਦਾ ਪੈਸਾ ਸ਼ਾਮਲ ਸੀ। ਐੱਸ. ਬੀ. ਆਈ. ਨੇ ਐੱਮ. ਟੀ. ਐੱਨ. ਐੱਲ. ਤੋਂ ਕੈਸ਼ ਫਲੋ ਦੀ ਜਾਣਕਾਰੀ ਵੀ ਮੰਗੀ ਹੈ। ਐੱਮ. ਟੀ. ਐੱਨ. ਐੱਲ. ਨੇ ਮੁੰਬਈ ਅਤੇ ਦਿੱਲੀ ’ਚ ਆਪਣੀਆਂ 158 ਪ੍ਰਾਪਰਟੀਜ਼ ਨੂੰ ਵੇਚਣ ਦੀ ਤਿਆਰੀ ਵੀ ਕਰ ਲਈ ਹੈ। ਨਾਲ ਹੀ ਕਈ ਜਗ੍ਹਾ ਨੂੰ ਕਿਰਾਏ ’ਤੇ ਵੀ ਲਾਇਆ ਜਾਵੇਗਾ।

ਐੱਸ. ਬੀ. ਆਈ. ਤੋਂ ਪਹਿਲਾਂ ਪੀ. ਐੱਨ. ਬੀ. ਨੇ ਵੀ ਲਿਆ ਸੀ ਐਕਸ਼ਨ, ਯੂਨੀਅਨ ਬੈਂਕ ਅਤੇ ਬੈਂਕ ਆਫ ਇੰਡੀਆ ਸਮੇਤ ਕਈ ਬੈਂਕਾਂ ਦਾ ਵੀ ਬਕਾਇਆ

ਐੱਮ. ਟੀ. ਐੱਨ. ਐੱਲ. ਨੇ 18 ਸਤੰਬਰ ਨੂੰ ਦੱਸਿਆ ਸੀ ਕਿ ਵਿਆਜ ਅਤੇ ਕਿਸ਼ਤ ਦਾ ਭੁਗਤਾਨ ਨਾ ਕਰਨ ’ਤੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਉਸ ਦੇ ਲੋਨ ਅਕਾਊਂਟ ਨੂੰ ਇਸ ਮਹੀਨੇ ਨਾਨ-ਪ੍ਰਫਾਰਮਿੰਗ ਏਸੈੱਟਸ (ਐੱਨ. ਪੀ. ਏ.) ’ਚ ਡਾਊਨਗ੍ਰੇਡ ਕਰ ਦਿੱਤਾ ਗਿਆ ਹੈ। ਪੀ. ਐੱਨ. ਬੀ. ਨੇ ਐੱਮ. ਟੀ. ਐੱਨ. ਐੱਲ. ਨੂੰ ਇਹ ਨੋਟਿਸ 13 ਸਤੰਬਰ, 2024 ਨੂੰ ਭੇਜਿਆ ਸੀ। ਨੋਟਿਸ ਮੁਤਾਬਕ, ਕਈ ਖਾਤਿਆਂ ’ਚ ਬਕਾਇਆ ਰਾਸ਼ੀ ਲੱਗਭਗ 441 ਕਰੋੜ ਰੁਪਏ ਹੈ, ਜਦੋਂਕਿ ਓਵਰਡਿਊ ਦੀ ਰਕਮ 46 ਕਰੋੜ ਰੁਪਏ ਤੋਂ ਜ਼ਿਆਦਾ ਹੈ।

29 ਅਗਸਤ 2024 ਨੂੰ ਇਕ ਰੈਗੂਲੇਟਰੀ ਫਾਈਲਿੰਗ ’ਚ ਐੱਮ. ਟੀ. ਐੱਨ. ਐੱਲ. ਨੇ ਕਿਹਾ ਸੀ ਕਿ ਯੂਨੀਅਨ ਬੈਂਕ ਆਫ ਇੰਡੀਆ ਨੇ ਬਕਾਇਆ ਭੁਗਤਾਨ ਨਾ ਕਰਨ ’ਤੇ ਐੱਮ. ਟੀ. ਐੱਨ. ਐੱਲ. ਦੇ ਸਾਰੇ ਖਾਤੇ ਫਰੀਜ਼ ਕਰ ਦਿੱਤੇ ਹਨ। ਉਸ ਦੌਰਾਨ ਐੱਮ. ਟੀ. ਐੱਨ. ਐੱਲ. ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਸੀ ਕਿ ਉਸ ਨੇ ਯੂਨੀਅਨ ਬੈਂਕ ਆਫ ਇੰਡੀਆ ਤੋਂ ਲਏ ਗਏ 155.76 ਕਰੋਡ਼ ਰੁਪਏ, ਐੱਸ. ਬੀ. ਆਈ. ਤੋਂ 140.37 ਕਰੋੜ ਰੁਪਏ, ਬੈਂਕ ਆਫ ਇੰਡੀਆ ਤੋਂ 40.33 ਕਰੋੜ ਰੁਪਏ, ਪੰਜਾਬ ਐਂਡ ਸਿੰਧ ਬੈਂਕ ਤੋਂ 40.01 ਕਰੋੜ ਰੁਪਏ, ਪੰਜਾਬ ਨੈਸ਼ਨਲ ਬੈਂਕ ਤੋਂ 41.54 ਕਰੋੜ ਰੁਪਏ ਅਤੇ ਯੂਕੋ ਬੈਂਕ ਤੋਂ 4.04 ਕਰੋੜ ਰੁਪਏ ਦੇ ਭੁਗਤਾਨ ’ਚ ਡਿਫਾਲਟ ਕੀਤਾ ਹੈ।

ਇਹ ਵੀ ਪੜ੍ਹੋ :    ਅਭਿਸ਼ੇਕ ਬੱਚਨ ਨੂੰ SBI ਹਰ ਮਹੀਨੇ ਦੇ ਰਿਹੈ 18 ਲੱਖ ਰੁਪਏ! ਇਹ ਵਜ੍ਹਾ ਆਈ ਸਾਹਮਣੇ
    
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News