ਭਾਰਤੀ ਬਾਜ਼ਾਰ 'ਚ ਗਿਰਾਵਟ ਦਰਮਿਆਨ ਪਾਕਿਸਤਾਨੀ ਸਟਾਕ ਐਕਸਚੇਂਜ ਨੇ ਬਣਾਇਆ ਨਵਾਂ ਰਿਕਾਰਡ
Monday, Oct 07, 2024 - 07:16 PM (IST)
ਬਿਜ਼ਨੈੱਸ ਡੈਸਕ- ਇਕ ਪਾਸੇ ਜਿੱਥੇ ਭਾਰਤੀ ਸ਼ੇਅਰ ਬਾਜ਼ਾਰ ਦਿਨੋ-ਦਿਨ ਮੂਧੇ ਮੂੰਹ ਡਿੱਗਦੇ ਜਾ ਰਹੇ ਹਨ, ਉੱਥੇ ਹੀ ਪਾਕਿਸਤਾਨ ਦਾ ਸ਼ੇਅਰ ਬਾਜ਼ਾਰ ਇਕੋ ਦਿਨ 'ਚ ਵੱਡੀ ਛਲਾਂਗ ਮਾਰ ਕੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ।
ਪਾਕਿਸਤਾਨ ਦਾ ਪਾਕਿਸਤਾਨ ਸਟਾਕ ਐਕਸਚੇਂਜ ਪਿਛਲੇ ਕੰਮਕਾਜੀ ਦਿਨ 83,531.95 ਅੰਕ 'ਤੇ ਸੀ, ਜੋ ਕਿ ਸੋਮਵਾਰ ਨੂੰ 1,378.34 ਅੰਕ ਚੜ੍ਹ ਕੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। ਸੋਮਵਾਰ ਸਵੇਰ ਤੋਂ ਹੀ ਤੇਜ਼ੀ ਨਾਲ ਖੁੱਲ੍ਹਿਆ ਪਾਕਿਸਤਾਨ ਸਟਾਕ ਐਕਸਚੇਂਜ ਦਿਨ ਭਰ ਤੇਜ਼ੀ ਦਿਖਾਉਂਦਾ ਹੋਇਆ 84,910 ਅੰਕਾਂ 'ਤੇ ਬੰਦ ਹੋਇਆ। ਇਸ ਤਰ੍ਹਾਂ ਇਕ ਦਿਨ 'ਚ ਪਾਕਿਸਤਾਨੀ ਬਾਜ਼ਾਰ 'ਚ 1.65 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਮੁਲਜ਼ਮਾਂ ਨੂੰ ਫੜਨ ਗਈ ਪੁਲਸ ਟੀਮ ਨੂੰ ਪਿੰਡ ਵਾਲਿਆਂ ਨੇ ਪਾ ਲਿਆ ਘੇਰਾ, ਜਾਨ ਬਚਾਉਣ ਲਈ ਮੁਲਾਜ਼ਮਾਂ ਜੋ ਕੀਤਾ...
ਪਾਕਿਸਤਾਨੀ ਮੀਡੀਆ ਸ਼ੇਅਰ ਬਾਜ਼ਾਰ 'ਚ ਰਿਕਾਰਡ ਵਾਧੇ ਦਾ ਕਾਰਨ ਐਨਰਜੀ ਸੈਕਟਰ 'ਚ ਨਿਵੇਸ਼ਕਾਂ ਦੀ ਵਧ ਰਹੀ ਹੈ, ਕਿਉਂਕਿ ਨਿਵੇਸ਼ਕਾਂ ਨੂੰ ਉਮੀਦ ਹੈ ਕਿ ਸੈਂਟਰਲ ਬੈਂਕ ਆਪਣੀ ਅਗਲੀ ਮਾਨੀਟਰੀ ਪਾਲਿਸੀ ਮੀਟਿੰਗ 'ਚ ਮੁੜ ਵਿਆਜ ਦਰਾਂ 'ਚ ਕਟੌਤੀ ਕਰ ਸਕਦੀ ਹੈ। ਇਸ ਤੋਂ ਇਲਾਵਾ ਸੀਮੈਂਟ, ਆਟੋਮੋਬਾਈਲ ਅਸੈਂਬਲਿੰਗ ਕੰਪਨੀਆਂ, ਕਮਰਸ਼ੀਅਲ ਬੈਂਕਾਂ, ਫਰਟੀਲਾਈਜ਼ਰਜ਼ ਤੇ ਗੈਸ ਨਿਕਾਸੀ ਕੰਪਨੀਆਂ ਦੇ ਸ਼ੇਅਰਾਂ 'ਚ ਵੀ ਤੇਜ਼ੀ ਦੇਖੀ ਗਈ ਹੈ।
ਮਾਹਿਰਾਂ ਮੁਤਾਬਕ ਤੇਲ ਗਲੋਬਲ ਪੱਧਰ 'ਤੇ ਤੇਲ ਦੀਆਂ ਵਧਦੀਆਂ ਕੀਮਤਾਂ, ਬੈਂਕ ਲੋਨ ਦੀਆਂ ਵਿਆਜ ਦਰਾਂ 'ਚ ਗਿਰਾਵਟ ਤੇ ਸਰਕਾਰੀ ਕੰਪਨੀਆਂ ਦੇ ਨਿੱਜੀਕਰਨ ਨੇ ਵੀ ਇਸ ਤੇਜ਼ੀ 'ਚ ਅਹਿਮ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ- ਕੁੜੀ ਨੂੰ ਬਾਈਕ ਨਾਲ ਘੜੀਸਣ ਵਾਲੇ ਚੜ੍ਹੇ ਪੁਲਸ ਦੇ ਅੜਿੱਕੇ, ਦੇਖੋ ਮੁਲਜ਼ਮਾਂ ਦਾ ਹੁਣ ਕੀ ਹੋਇਆ ਹਾਲ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e