ਟਰੰਪ ਟੈਰਿਫ ’ਤੇ ਭਾਰਤ ਦੇ ਅਰਬਪਤੀ ਕਾਰੋਬਾਰੀਆਂ ਦਾ ਕਰਾਰਾ ਜਵਾਬ, ਕਿਹਾ-‘ਕਿਸੇ ਦੇ ਅੱਗੇ ਨਹੀਂ ਝੁਕੇਗਾ ਭਾਰਤ’

Friday, Aug 08, 2025 - 12:20 PM (IST)

ਟਰੰਪ ਟੈਰਿਫ ’ਤੇ ਭਾਰਤ ਦੇ ਅਰਬਪਤੀ ਕਾਰੋਬਾਰੀਆਂ ਦਾ ਕਰਾਰਾ ਜਵਾਬ, ਕਿਹਾ-‘ਕਿਸੇ ਦੇ ਅੱਗੇ ਨਹੀਂ ਝੁਕੇਗਾ ਭਾਰਤ’

ਨਵੀਂ ਦਿੱਲੀ (ਇੰਟ.) - 6 ਅਗਸਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਲੈ ਕੇ ਇਕ ਵੱਡਾ ਫੈਸਲਾ ਲਿਆ। ਉਨ੍ਹਾਂ ਨੇ ਇਕ ਕਾਰਜਕਾਰੀ ਆਦੇਸ਼ ’ਤੇ ਦਸਤਖਤ ਕਰਦੇ ਹੋਏ ਭਾਰਤ ਤੋਂ ਅਮਰੀਕਾ ਜਾਣ ਵਾਲੀ ਬਰਾਮਦ ’ਤੇ 25 ਫੀਸਦੀ ਵਾਧੂ ਟੈਰਿਫ ਲਾਉਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ :     UPI ਲੈਣ-ਦੇਣ ਹੋਣ ਵਾਲੇ ਹਨ ਮਹਿੰਗੇ, RBI ਗਵਰਨਰ ਦੇ ਬਿਆਨ ਨੇ ਵਧਾਈ ਚਿੰਤਾ

ਇਸ ਨਾਲ ਭਾਰਤ ’ਤੇ ਕੁਲ ਟੈਰਿਫ ਵਧ ਕੇ 50 ਫੀਸਦੀ ਹੋ ਗਿਆ ਹੈ। ਟਰੰਪ ਦੇ ਇਸ ਕਦਮ ਨਾਲ ਭਾਰਤੀ ਉਦਯੋਗਪਤੀ ਭੜਕ ਗਏ ਹਨ। ਆਰ. ਪੀ. ਜੀ. ਇੰਟਰਪ੍ਰਾਈਜ਼ਿਜ਼ ਦੇ ਚੇਅਰਮੈਨ ਹਰਸ਼ ਗੋਇਨਕਾ ਅਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸੋਸ਼ਲ ਮੀਡੀਆ ’ਤੇ ਆਪਣੀ ਨਾਰਾਜ਼ਗੀ ਜਤਾਈ। ਹਰਸ਼ ਗੋਇਨਕਾ ਨੇ ਕਿਹਾ,‘‘ਤੁਸੀਂ ਸਾਡੀ ਬਰਾਮਦ ’ਤੇ ਟੈਰਿਫ ਲਾ ਸਕਦੇ ਹੋ ਪਰ ਸਾਡੀ ਪ੍ਰਭੂਸੱਤਾ ’ਤੇ ਨਹੀਂ।’’ ਉਥੇ ਹੀ ਆਨੰਦ ਮਹਿੰਦਰਾ ਨੇ ਇਸ ਕਦਮ ਨੂੰ ‘ਅਣਚਾਹੇ ਨਤੀਜਿਆਂ ਦਾ ਨਿਯਮ’ ਦੱਸਿਆ ਅਤੇ ਭਾਰਤ ਲਈ 2 ਵੱਡੇ ਸੁਝਾਅ ਦਿੱਤੇ।

ਇਹ ਵੀ ਪੜ੍ਹੋ :     ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ Fastag Annual Pass, ਪਰ ਇਨ੍ਹਾਂ ਟੋਲ ਪਲਾਜ਼ਿਆਂ 'ਤੇ ਨਹੀਂ ਹੋਵੇਗਾ ਵੈਧ

ਭਾਰਤ ਦੇ ਵਪਾਰਕ ਜਗਤ ’ਚ ਟਰੰਪ ਦੇ ਇਸ ਕਦਮ ’ਤੇ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਆਰ. ਪੀ. ਜੀ. ਇੰਟਰਪ੍ਰਾਈਜ਼ਿਜ਼ ਦੇ ਚੇਅਰਮੈਨ ਹਰਸ਼ ਗੋਇਨਕਾ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਭਾਰਤ ਆਪਣੀ ਪ੍ਰਭੂਸੱਤਾ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ’ਚ ਟਵਿਟਰ) ’ਤੇ ਲਿਖਿਆ,‘‘ਤੁਸੀਂ ਸਾਡੀ ਬਰਾਮਦ ’ਤੇ ਟੈਰਿਫ ਲਾ ਸਕਦੇ ਹੋ ਪਰ ਸਾਡੀ ਪ੍ਰਭੂਸੱਤਾ ’ਤੇ ਨਹੀਂ। ਅਸੀਂ ਸੰਕਲਪ ਮਜ਼ਬੂਤ ਕਰਾਂਗੇ, ਬਦਲ ਦੀ ਭਾਲ ਕਰਾਂਗੇ ਅਤੇ ਆਤਮਨਿਰਭਰ ਬਣਾਂਗੇ। ਭਾਰਤ ਕਿਸੇ ਦੇ ਅੱਗੇ ਝੁਕੇਗਾ ਨਹੀਂ।

ਹਰਸ਼ ਗੋਇਨਕਾ ਦੇ ਇਸ ਬਿਆਨ ਤੋਂ ਇਹ ਸਾਫ ਸੰਕੇਤ ਮਿਲਿਆ ਕਿ ਭਾਰਤੀ ਉਦਯੋਗਪਤੀ ਇਸ ਫੈਸਲੇ ਨੂੰ ਸਿਰਫ ਆਰਥਿਕ ਨਹੀਂ, ਸਗੋਂ ਰਾਜਨੀਤਕ ਚੁਣੌਤੀ ਮੰਨ ਰਹੇ ਹਨ। ਉਥੇ ਹੀ ਨੀਤੀ ਆਯੋਗ ਦੇ ਸਾਬਕਾ ਸੀ. ਈ. ਓ. ਅਮਿਤਾਭ ਕਾਂਤ ਨੇ ਲਿਖਿਆ,‘‘ਟਰੰਪ ਨੇ ਸਾਨੂੰ ਇਕ ਪੀੜ੍ਹੀ ’ਚ ਇਕ ਵਾਰ ਮਿਲਣ ਵਾਲਾ ਮੌਕਾ ਦਿੱਤਾ ਹੈ, ਤਾਂਕਿ ਅਸੀਂ ਸੁਧਾਰਾਂ ’ਚ ਅਗਲਾ ਵੱਡਾ ਕਦਮ ਚੁੱਕ ਸਕੀਏ। ਇਸ ਸੰਕਟ ਦਾ ਪੂਰਾ ਫਾਇਦਾ ਚੁੱਕਣਾ ਚਾਹੀਦਾ ਹੈ।’’

ਇਹ ਵੀ ਪੜ੍ਹੋ :     ਤੁਹਾਡਾ ਗੁਆਂਢੀ ਇਕ ਦਸਤਖ਼ਤ ਬਦਲੇ ਮੰਗ ਸਕਦੈ ਲੱਖਾਂ ਰੁਪਏ, ਜਾਣੋ ਕੀ ਹਨ ਨਿਯਮ

ਆਨੰਦ ਮਹਿੰਦਰਾ ਨੇ ਦੱਸਿਆ ਅਮਰੀਕਾ ਲਈ ਉਲਟਾ ਪੈਣ ਵਾਲਾ ਕਦਮ

ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਟਰੰਪ ਦੇ ਟੈਰਿਫ ਨੂੰ ਅਜਿਹਾ ਫੈਸਲਾ ਦੱਸਿਆ, ਜੋ ਉਨ੍ਹਾਂ ’ਤੇ ਹੀ ਉਲਟਾ ਅਸਰ ਪਾ ਸਕਦਾ ਹੈ। ਉਨ੍ਹਾਂ ਨੇ ਇਸ ਮੌਕੇ ਨੂੰ ਭਾਰਤ ਲਈ ਇਕ ਵੱਡੇ ਮੌਕੇ ਦੇ ਤੌਰ ’ਤੇ ਵੇਖਿਆ ਅਤੇ ਸਰਕਾਰ ਨੂੰ 2 ਅਹਿਮ ਸੁਝਾਅ ਦਿੱਤੇ। ਉਨ੍ਹਾਂ ਮੁਤਾਬਕ ਇਹ ਸਮਾਂ 1991 ਦੀ ਤਰ੍ਹਾਂ ਦਾ ਇਕ ਫੈਸਲਾਕੁੰਨ ਮੋੜ ਹੋ ਸਕਦਾ ਹੈ, ਜਦੋਂ ਭਾਰਤ ਨੇ ਵੱਡੇ ਆਰਥਕ ਸੁਧਾਰਾਂ ਦੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ :     ਮੁਲਾਜ਼ਮਾਂ ਲਈ ਵੱਡੀ ਰਾਹਤ ਦੀ ਖ਼ਬਰ, 1 ਸਤੰਬਰ ਤੋਂ ਤਨਖਾਹ 'ਚ ਹੋਵੇਗਾ ਭਾਰੀ ਵਾਧਾ

ਆਨੰਦ ਮਹਿੰਦਰਾ ਦੇ ਦਿੱਤੇ 2 ਸੁਝਾਅ

ਵਪਾਰ ਕਰਨਾ ਹੋਵੇ ਆਸਾਨ, ਬਣੇ ਸਿੰਗਲ ਵਿੰਡੋ ਸਿਸਟਮ

ਮਹਿੰਦਰਾ ਨੇ ਕਿਹਾ ਕਿ ਭਾਰਤ ਨੂੰ ਹੁਣ ਛੋਟੇ ਸੁਧਾਰਾਂ ਤੋਂ ਅੱਗੇ ਵਧ ਕੇ ਇਕ ਵਿਆਪਕ ‘ਇਜ਼ ਆਫ ਡੂਇੰਗ ਬਿਜ਼ਨੈੱਸ’ ਨੀਤੀ ਲਾਗੂ ਕਰਨੀ ਚਾਹੀਦੀ ਹੈ। ਇਸ ਤਹਿਤ ਇਕ ਅਜਿਹਾ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਤਿਆਰ ਕੀਤਾ ਜਾਵੇ, ਜਿਸ ਨਾਲ ਨਿਵੇਸ਼ਕਾਂ ਨੂੰ ਸਾਰੀਆਂ ਮਨਜ਼ੂਰੀਆਂ ਇਕ ਹੀ ਜਗ੍ਹਾ ਮਿਲ ਸਕਣ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸ਼ੁਰੂਆਤ ਉਨ੍ਹਾਂ ਸੂਬਿਆਂ ਤੋਂ ਕੀਤੀ ਜਾਵੇ, ਜੋ ਇਸ ਨੀਤੀ ਨੂੰ ਅਪਣਾਉਣ ਲਈ ਤਿਆਰ ਹਨ। ਜੇਕਰ ਭਾਰਤ ਨਿਵੇਸ਼, ਪਾਰਦਰਸ਼ਤਾ ਅਤੇ ਸਥਿਰਤਾ ਵਿਖਾ ਸਕੇ ਤਾਂ ਉਹ ਗਲੋਬਲ ਨਿਵੇਸ਼ਕਾਂ ਲਈ ਸਭ ਤੋਂ ਭਰੋਸੇਮੰਦ ਮੰਜ਼ਿਲ ਬਣ ਸਕਦਾ ਹੈ।

ਸੈਰ-ਸਪਾਟੇ ਨੂੰ ਬਣਾਓ ਵਿਦੇਸ਼ੀ ਮੁਦਰਾ ਦਾ ਇੰਜਣ

ਆਨੰਦ ਮਹਿੰਦਰਾ ਨੇ ਇਹ ਵੀ ਕਿਹਾ ਕਿ ਭਾਰਤ ’ਚ ਸੈਰ-ਸਪਾਟਾ ਇਕ ਘੱਟ ਵਰਤੋਂ ਕੀਤਾ ਗਿਆ ਮੌਕਾ ਹੈ, ਜੋ ਵਿਦੇਸ਼ੀ ਮੁਦਰਾ ਅਤੇ ਰੋਜ਼ਗਾਰ ਦੋਵਾਂ ਦਾ ਵੱਡਾ ਸਰੋਤ ਬਣ ਸਕਦਾ ਹੈ।

ਉਨ੍ਹਾਂ ਨੇ ਸਰਕਾਰ ਨੂੰ ਵੀਜ਼ਾ ਪ੍ਰਕਿਰਿਆ ਨੂੰ ਸਰਲ ਅਤੇ ਤੇਜ਼ ਕਰਨ, ਸੈਰ-ਸਪਾਟਾ ਸਹੂਲਤਾਂ ਨੂੰ ਬਿਹਤਰ ਬਣਾਉਣ ਅਤੇ ਦੇਸ਼ ’ਚ ਸਪੈਸ਼ਲ ਟੂਰਿਜ਼ਮ ਕਾਰੀਡੋਰ ਤਿਆਰ ਕਰਨ ਦਾ ਸੁਝਾਅ ਦਿੱਤਾ। ਇਸ ਕਾਰੀਡੋਰ ’ਚ ਸੁਰੱਖਿਆ, ਸਫਾਈ ਅਤੇ ਬਿਹਤਰ ਬੁਨਿਆਦੀ ਢਾਂਚੇ ’ਤੇ ਖਾਸ ਧਿਆਨ ਦੇਣ ਦੀ ਗੱਲ ਕਹੀ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News