ਭਾਰਤ ਅਤੇ ਨੇਪਾਲ ਨੇ 100 ਤੋਂ ਵੱਧ ਢਾਂਚਿਆਂ ਦੇ ਪੁਨਰ ਨਿਰਮਾਣ ਵਾਲੇ ਸਮਝੌਤੇ ''ਤੇ ਕੀਤੇ ਹਸਤਾਖ਼ਰ
Saturday, Sep 04, 2021 - 05:04 PM (IST)
ਕਾਠਮਾਂਡੂ - ਨੇਪਾਲ ਅਤੇ ਭਾਰਤ ਨੇ ਪਹਾੜੀ ਦੇਸ਼ ਵਿੱਚ 2015 ਦੇ ਵਿਨਾਸ਼ਕਾਰੀ ਭੂਚਾਲ ਕਾਰਨ ਨੁਕਸਾਨੇ ਗਏ ਸਭਿਆਚਾਰਕ ਵਿਰਾਸਤ ਦੇ 14 ਸਿਹਤ ਖੇਤਰਾਂ ਦੇ 103 ਢਾਂਚਿਆਂ ਦੇ ਪੁਨਰ ਨਿਰਮਾਣ ਵਾਲੇ ਸਮਝੌਤੇ 'ਤੇ ਹਸਤਾਖ਼ਰ ਕੀਤੇ ਜੋ ਕਿ ਪਹਾੜੀ ਦੇਸ਼ ਵਿੱਚ 2015 ਦੇ ਵਿਨਾਸ਼ਕਾਰੀ ਭੂਚਾਲ ਨਾਲ ਨੁਕਸਾਨੇ ਗਏ ਸਨ। ਇੱਥੇ ਭਾਰਤੀ ਦੂਤਘਰ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਨੂੰ 420 ਕਰੋੜ ਨੇਪਾਲੀ ਰੁਪਏ (36 ਕਰੋੜ ਡਾਲਰ) ਦੀ ਲਾਗਤ ਨਾਲ ਮੁੜ ਬਣਾਇਆ ਜਾਵੇਗਾ। ਇਨ੍ਹਾਂ ਸਮਝੌਤਿਆਂ 'ਤੇ ਭਾਰਤੀ ਮਿਸ਼ਨ ਦੇ ਪਹਿਲੇ ਸਕੱਤਰ (ਵਿਕਾਸ ਸਾਝੇਦਾਰੀ ਅਤੇ ਪੁਨਰ ਨਿਰਮਾਣ) ਕਰੁਣ ਬਾਂਸਲ ਅਤੇ ਨੇਪਾਲ ਦੇ ਸੀ.ਐੱਲ.ਪੀ.ਆਈ.ਯੂ. (ਭਵਨ) ਦੇ ਪਰਿਯੋਜਨਾ ਡਾਇਰੈਕਟਰ ਸ਼ਾਮ ਕਿਸ਼ੋਰ ਸਿੰਘ ਨੇ ਦਸਤਖ਼ਤ ਕੀਤੇ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਭਾਰਤੀ ਦੂਤਾਵਾਸ ਅਤੇ (ਨੇਪਾਲ) ਰਾਸ਼ਟਰੀ ਪੁਨਰ ਨਿਰਮਾਣ ਅਥਾਰਟੀ ਦੀ ਕੇਂਦਰੀ ਪੱਧਰੀ ਪ੍ਰੋਜੈਕਟ ਅਮਲੀਕਰਨ ਇਕਾਈ (ਭਵਾਨ) ਨੇ ਲਲਿਤਪੁਰ, ਨੁਵਾਕੋਟ, ਰਸੂਵਾ ਅਤੇ ਢਾਂਡਿੰਗ ਜ਼ਿਲ੍ਹਿਆਂ ਵਿੱਚ ਸੱਭਿਆਚਾਰਕ ਵਿਰਾਸਤ ਦੇ 17 ਢਾਂਚੇ ਅਤੇ ਲਲਿਤਪੁਰ, ਰਸੂਵਾ, ਨੁਵਾਕੋਟ, ਸਿੰਧੂਪਾਲਚੌਕ, ਰਾਮੇਛਾਪ, ਢੋਲਖਾ, ਗੁਲਮੀ, ਗੋਰਖਾ ਅਤੇ ਕਾਵਰੇ ਜ਼ਿਲ੍ਹਿਆਂ ਵਿੱਚ ਸਿਹਤ ਖੇਤਰ ਦੇ 103 ਢਾਚਿਆਂ ਦੇ ਪੁਨਰ ਨਿਰਮਾਣ ਲਈ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ। ਭਾਰਤੀ ਮਿਸ਼ਨ ਦੇ ਅਨੁਸਾਰ ਭੂਚਾਲ ਤੋਂ ਬਾਅਦ ਪੁਨਰ ਨਿਰਮਾਣ ਪੈਕੇਜ ਦੇ ਤਹਿਤ ਭਾਰਤ ਨੇ ਨੇਪਾਲ ਨੂੰ ਸਿੱਖਿਆ, ਸੱਭਿਆਚਾਰਕ ਵਿਰਾਸਤ ਅਤੇ ਸਿਹਤ ਖੇਤਰ ਦੇ ਲਈ 5-5 ਕਰੋੜ ਰੁਪਏ ਅਤੇ ਰਿਹਾਇਸ਼ੀ ਖੇਤਰ ਲਈ 10 ਕਰੋੜ ਰੁਪਏ ਯਾਨੀ ਕੁੱਲ 25 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਡੇਰਾ ਬਾਬਾ ਨਾਨਕ ’ਚ ਦੋ ਧਿਰਾਂ ਵਿਚਾਲੇ ਤਕਰਾਰ ਦੌਰਾਨ ਚੱਲੀਆਂ ਗੋਲੀਆਂ, ਭੱਜ ਕੇ ਬਚਾਈ ਜਾਨ (ਤਸਵੀਰਾਂ)
ਉਨ੍ਹਾਂ ਨੇ ਕਿਹਾ ਕਿ 10 ਜ਼ਿਲ੍ਹਿਆ ’ਚ ਸਿੱਖਿਆ ਖੇਤਰਾਂ ਦੀ 71, ਸੱਭਿਆਚਾਰਕ ਵਿਰਾਸਤ ਦੀ 28, ਸਿਹਤ ਖੇਤਰ ਦੀ 147, ਗੋਰਖਾ ਅਤੇ ਨੁਵਾਕੋਟ ’ਚ 50000 ਮਕਾਨਾਂ ਦਾ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਭਾਰਤ ਸਰਕਾਰ ਇਨ੍ਹਾਂ ਸਾਰੇ ਖੇਤਰਾਂ ’ਚ ਨੇਪਾਲ ਦੇ ਪੁਨਰ ਨਿਰਮਾਣ ਯਤਨਾਂ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ। ਪਤਾ ਲੱਗਾ ਹੈ ਕਿ 2015 ’ਚ ਆਏ ਨੇਪਾਲ ਦੇ ਵਿਨਾਸ਼ਕਾਰੀ ਭੂਚਾਲ ਨੇ 500 ਸਾਲ ਪੁਰਾਣੇ ਕਾਠ ਮੰਡਪ ਮੰਦਰ ਨੂੰ ਵੀ ਤਬਾਹ ਕਰ ਦਿੱਤਾ ਸੀ। ਇਸ ਦੇ ਮਲਬੇ ਦੇ ਹੇਠ ਦੱਬ ਕੇ ਕਈ ਲੋਕ ਮਰ ਗਏ ਸਨ। ਜਦੋਂ ਭੁਚਾਲ ਆਇਆ ਸੀ ਜਦੋਂ ਮੰਦਰ ਪਰਿਸਰ ’ਚ ਖੂਨਦਾਨ ਕੈਂਪ ਲਗਾਇਆ ਹੋਇਆ ਗਿਆ। ਰਾਜਧਾਨੀ ਕਾਠਮੰਡੂ ਦਾ ਨਾਮ ਇਸ ਮੰਦਰ ਦੇ ਨਾਂ ’ਤੇ ਰੱਖਿਆ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ - ਸ਼ਰਾਬੀ ਨੌਜਵਾਨਾਂ ਨੂੰ ਧੀ ਨਾਲ ਛੇੜਛਾੜ ਕਰਨ ਤੋਂ ਰੋਕਣ ਦੀ ਇੰਸਪੈਕਟਰ ਪਿਓ ਨੂੰ ਮਿਲੀ ਸਜਾ, ਦਰਜ ਹੋਈ FIR (ਵੀਡੀਓ)
2015 ’ਚ ਆਏ ਭੁਚਾਰ ਕਾਰਨ ਹਿੱਲ ਗਿਆ ਸੀ ਨੇਪਾਲ
ਜ਼ਿਕਰਯੋਗ ਹੈ ਕਿ ਅਪ੍ਰੈਲ 2015 ’ਚ 7.8 ਤੀਬਰਤਾ ਵਾਲੇ ਭੁਚਾਲ ਨੇ ਨੇਪਾਲ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਦੌਰਾਨ 9000 ਲੋਕ ਮਾਰੇ ਗਏ ਸਨ ਅਤੇ 22000 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ। ਇਸ ਭੂਚਾਲ ਕਾਰਨ 800000 ਤੋਂ ਵੱਧ ਮਕਾਨ ਅਤੇ ਸਕੂਲ ਨੁਕਸਾਨੇ ਗਏ ਸਨ।