ਭਾਰਤ, ਮੋਦੀ ਤੇ ਆਰ.ਐੱਸ.ਐੱਸ... UN ''ਚ ਪਾਕਿ PM ਇਮਰਾਨ ਖਾਨ ਨੇ ਲਗਾਇਆ ''ਝੂਠ'' ਦਾ ਅੰਬਾਰ

09/26/2020 1:15:49 AM

ਨਵੀਂ ਦਿੱਲੀ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੀ 75ਵੀਂ ਵਰ੍ਹੇਗੰਢ ਦੌਰਾਨ ਵੀ ਆਪਣੇ ਨਾਪਾਕ ਇਰਾਦਿਆਂ ਤੋਂ ਬਾਜ ਨਾ ਆਏ। ਕਸ਼ਮੀਰ ਮੁੱਦੇ 'ਤੇ ਹਰ ਵਾਰ ਮੂੰਹ ਭਾਰ ਡਿੱਗਣ ਤੋਂ ਬਾਅਦ ਵੀ ਇਮਰਾਨ ਖਾਨ ਨਹੀਂ ਸੁਧਰੇ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੇ ਮੰਚ ਦਾ ਕੀਮਤ ਸਮਾਂ ਭਾਰਤ ਦੀ ਬੁਰਾਈ ਕਰਨ ਵਿਚ ਖਤਮ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸਵੈ-ਸੇਵਕ ਸੰਘ, ਭਾਰਤ ਦੀ ਫੌਜ 'ਤੇ ਕਈ ਝੂਠੇ ਦੋਸ਼ ਵੀ ਲਾਏ। ਇਮਰਾਨ ਦੇ ਵਿਰੋਧ ਵਿਚ ਉਸ ਸਮੇਂ ਯੂ. ਐੱਨ. ਜੀ. ਏ. ਦੇ ਕਾਨਫਰੰਸ ਹਾਲ ਹੀ ਵਿਚ ਮੌਜੂਦ ਭਾਰਤੀ ਡਿਪਲੋਮੈਟ ਨੇ ਵਾਕਆਊਟ ਕੀਤਾ।

ਆਰ. ਐੱਸ. ਐੱਸ. 'ਤੇ ਲਾਇਆ ਝੂਠਾ ਦੋਸ਼
ਪਾਕਿਸਤਾਨੀ ਪੀ. ਐੱਮ. ਇਮਰਾਨ ਖਾਨ ਨੇ ਰਾਸ਼ਟਰੀ ਸਵੈ-ਸੇਵਕ ਸੰਘ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਆਖਿਆ ਕਿ ਆਰ. ਐੱਸ. ਐੱਸ. ਗਾਂਧੀ ਅਤੇ ਨਹਿਰੂ ਦੇ ਸੈਕੂਲਕ ਮੁੱਲਾਂ ਨੂੰ ਪਿੱਛੇ ਛੱਡ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗਾ ਹੋਇਆ ਹੈ। 2002 ਦੇ ਗੁਜਰਾਤ ਦੰਗਿਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਆਖਿਆ ਕਿ ਭਾਰਤ ਵਿਚ ਮੁਸਲਮਾਨਾਂ 'ਤੇ ਅਤਿਆਚਾਰ ਹੋ ਰਿਹਾ ਹੈ।

ਇਮਰਾਨ ਨੇ ਅਲਾਪਿਆ ਕਸ਼ਮੀਰ ਰਾਗ
ਇਮਰਾਨ ਨੇ ਆਪਣੇ ਭਾਸ਼ਣ ਦੌਰਾਨ ਕਸ਼ਮੀਰ ਦਾ ਰਾਗ ਵੀ ਅਲਾਪਿਆ। ਉਨ੍ਹਾਂ ਆਖਿਆ ਕਿ ਕਸ਼ਮੀਰ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤਾ ਹੋਇਆ ਹੈ ਅਤੇ ਉਥੋਂ ਦੇ ਲੋਕਾਂ ਦੇ ਮਨੁੱਖੀ ਅਧਿਕਾਰ ਦਾ ਉਲੰਘਣ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਨੂੰ ਆਪਣੇ ਰੈਜ਼ੋਲੇਸ਼ਨ ਦੇ ਤਹਿਤ ਇਸ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਨੇ ਧਾਰਾ-370 ਦੇ ਖਾਤਮੇ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਇਸ ਨਾਲ ਕਸ਼ਮੀਰੀ ਲੋਕਾਂ ਦੇ ਅਧਿਕਾਰੀਆਂ ਨੂੰ ਖਤਮ ਕੀਤਾ ਗਿਆ ਹੈ।

ਅੱਜ ਹੋਵੇਗਾ ਪੀ. ਐੱਮ. ਮੋਦੀ ਦਾ ਭਾਸ਼ਣ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਸਤੰਬਰ, 2020 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ ਵਿਚ ਆਮ ਸਭਾ ਨੂੰ ਸੰਬੋਧਿਤ ਕਰਨਗੇ। ਮੌਜੂਦਾ ਪ੍ਰੋਗਰਾਮ ਮੁਤਾਬਕ ਉਨ੍ਹਾਂ ਨੂੰ 26 ਸਤੰਬਰ (ਸ਼ਨੀਵਾਰ) ਨੂੰ ਬੁਲਾਰੇ ਦੇ ਰੂਪ ਵਿਚ ਰੱਖਿਆ ਗਿਆ ਹੈ। ਬੈਠਕ ਨਿਊਯਾਰਕ ਦੇ ਸਮੇਂ ਸਵੇਰੇ 9 ਵਜੇ ਮਤਲਬ ਭਾਰਤੀ ਸਮੇਂ ਮੁਤਾਬਕ ਸ਼ਾਮ ਕਰੀਬ 6.30 ਵਜੇ (ਟੀ. ਬੀ. ਸੀ.) ਹੋਵੇਗੀ।


Khushdeep Jassi

Content Editor

Related News