ਆ ਗਿਆ ਪਹਿਲਾ Made In India ਜਹਾਜ਼ ! ਫੌਜ ਨੇ ਸਫ਼ਲਤਾਪੂਰਵਕ ਭਰੀ ਟੈਸਟ ਫਲਾਈਟ
Thursday, Jun 11, 2026 - 01:27 PM (IST)
ਨਵੀਂ ਦਿੱਲੀ- ਭਾਰਤ 'ਚ ਬਣੇ ਪਹਿਲੇ ਸੀ-295 ਫ਼ੌਜ ਟਰਾਂਸਪੋਰਟ ਜਹਾਜ਼ ਨੇ ਸਫ਼ਲਤਾਪੂਰਵਕ ਆਪਣੀ ਪਹਿਲੀ ਪ੍ਰੀਖਣ ਉਡਾਣ ਪੂਰੀ ਕੀਤੀ। ਭਾਰਤੀ ਹਵਾਈ ਫ਼ੌਜ (ਆਈਏਐੱਫ) ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਹਵਾਈ ਫ਼ੌਜ ਲਗਭਗ 21,935 ਕਰੋੜ ਰੁਪਏ ਦੀ ਲਾਗਤ ਨਾਲ 56 ਸੀ-295 ਟਰਾਂਸਪੋਰਟ ਜਹਾਜ਼ ਖਰੀਦ ਰਹੀ ਹੈ। ਇਨ੍ਹਾਂ 'ਚੋਂ 40 ਜਹਾਜ਼ਾਂ ਦਾ ਨਿਰਮਾਣ ਵਡੋਦਰਾ ਸਥਿਤ ਉਤਪਾਦਨ ਕੇਂਦਰ 'ਚ 'ਟਾਟਾ ਐਡਵਾਂਸਡ ਸਿਸਟਮਸ ਲਿਮਟਿਡ' ਵਲੋਂ 'ਏਅਰਬਸ' ਦੇ ਸਹਿਯੋਗ ਨਾਲ ਕੀਤਾ ਜਾਵੇਗਾ।
ਭਾਰਤੀ ਹਵਾਈ ਫ਼ੌਜ ਨੇ ਭਾਰਤ 'ਚ ਬਣੇ ਪਹਿਲੇ ਸੀ-295 ਜਹਾਜ਼ ਦੀ ਸਫ਼ਲ ਪਹਿਲੀ ਪ੍ਰੀਖਣ ਉਡਾਣ ਲਈ ਇਸ ਨਾਲ ਜੁੜੇ ਪੂਰੇ ਦਲ ਨੂੰ ਵਧਾਈ ਦਿੱਤੀ। ਹਵਾਈ ਫ਼ੌਜ ਨੇ ਬੁੱਧਵਾਰ ਨੂੰ ਕਿਹਾ,''ਇਹ ਉਪਲੱਬਧੀ ਭਾਰਤ ਦੀ ਵਧਦੀ ਏਅਰੋਸਪੇਸ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਕਰਦੀ ਹੈ ਅਤੇ 'ਆਤਮਨਿਰਭਰ ਭਾਰਤ' ਦੇ ਦ੍ਰਿਸ਼ਟੀਕੋਣ ਦੇ ਅਧੀਨ ਸਵਦੇਸ਼ੀ ਰੱਖਿਆ ਸਮਰੱਥਾ ਨੂੰ ਉਤਸ਼ਾਹ ਦੇਣ ਦੇ ਪ੍ਰਤੀ ਭਾਰਤੀ ਹਵਾਈ ਫ਼ੌਜ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
