IAF ਮੁਖੀ AP ਸਿੰਘ ਨੇ ''ਕਿਰਨ'' ਜਹਾਜ਼ ''ਚ ਭਰੀ ਆਖ਼ਰੀ ਉਡਾਣ ! ਕੁਝ ਦਿਨਾਂ ''ਚ ਹੋਣਗੇ ਰਿਟਾਇਰ

Wednesday, Oct 21, 2026 - 01:38 PM (IST)

IAF ਮੁਖੀ AP ਸਿੰਘ ਨੇ ''ਕਿਰਨ'' ਜਹਾਜ਼ ''ਚ ਭਰੀ ਆਖ਼ਰੀ ਉਡਾਣ ! ਕੁਝ ਦਿਨਾਂ ''ਚ ਹੋਣਗੇ ਰਿਟਾਇਰ

ਨੈਸ਼ਨਲ ਡੈਸਕ- ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਮੰਗਲਵਾਰ ਡੁੰਡੀਗਲ ’ਚ ਏਅਰ ਫੋਰਸ ਅਕੈਡਮੀ ਤੋਂ ਕਿਰਨ ਜਹਾਜ਼ ’ਚ ਵਰਦੀ ’ਚ ਆਪਣੀ ‘ਆਖਰੀ ਉਡਾਣ’ ਭਰੀ। ਉਨ੍ਹਾਂ ਨੇ ਇਸ ਨੂੰ ਇਕ ਚੱਕਰ ਪੂਰਾ ਹੋਣ ਵਜੋਂ ਦੱਸਿਆ ਤੇ ਕਿਹਾ ਕਿ ਇਸੇ ਹਵਾਈ ਜਹਾਜ਼ ਨੇ ਪਹਿਲੀ ਵਾਰ ਉਨ੍ਹਾਂ ਨੂੰ ਅਸਮਾਨ ’ਚ ਸੈਰ ਕਰਵਾਈ ਸੀ।

ਏ.ਪੀ. ਸਿੰਘ ਲਈ ਇਹ ਉਡਾਣ ਇਕ ਭਾਵਨਾਤਮਕ ਪਲ ਸੀ। ਉਹ ਇਸੇ ਮਹੀਨੇ ਦੇ ਅੰਤ ’ਚ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਆਪਣੇ ਉਸ ਇੰਸਟ੍ਰਕਟਰ ਵਿੰਗ ਕਮਾਂਡਰ (ਸੇਵਾਮੁਕਤ) ਵੀ.ਐੱਸ. ਕੋਛੜ ਨਾਲ ‘ਕਿਰਨ’ ਜਹਾਜ਼ ’ਚ ਉਡਾਣ ਭਰੀ, ਜਿਨ੍ਹਾਂ ਨੇ ਉਨ੍ਹਾਂ ਨੂੰ 40 ਸਾਲ ਪਹਿਲਾਂ ਇੰਡੀਅਨ ਏਅਰ ਫੋਰਸ ’ਚ ਟ੍ਰੇਨਿੰਗ ਦਿੱਤੀ ਸੀ।

ਇਹ ਵੀ ਪੜ੍ਹੋ- ਮਿਡਲ ਈਸਟ ਜੰਗ 'ਚ ਹੁਣ ਬ੍ਰਿਟੇਨ ਦੀ ਵੀ ਹੋਈ ਐਂਟਰੀ ! ਟਰੰਪ ਦੇ 'ਇਨਕਾਰ' ਮਗਰੋਂ ਕੀਤਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News