''ਭਾਰਤ ਖ਼ਤਮ ਕਰਵਾਏ ਰੂਸ-ਯੂਕ੍ਰੇਨ ਦੀ ਜੰਗ..!'', PM ਡੋਨਾਲਡ ਨੇ ''ਦੋਸਤੀ'' ਦਾ ਹਵਾਲਾ ਦੇ ਕੇ ਕੀਤੀ ਅਪੀਲ

Tuesday, Oct 27, 2026 - 12:47 PM (IST)

''ਭਾਰਤ ਖ਼ਤਮ ਕਰਵਾਏ ਰੂਸ-ਯੂਕ੍ਰੇਨ ਦੀ ਜੰਗ..!'', PM ਡੋਨਾਲਡ ਨੇ ''ਦੋਸਤੀ'' ਦਾ ਹਵਾਲਾ ਦੇ ਕੇ ਕੀਤੀ ਅਪੀਲ

ਇੰਟਰਨੈਸ਼ਨਲ ਡੈਸਕ- ਪਿਛਲੇ ਕਰੀਬ 5 ਸਾਲਾਂ ਤੋਂ ਚੱਲਦੀ ਆ ਰਹੀ ਰੂਸ-ਯੂਕ੍ਰੇਨ ਦੀ ਜੰਗ ਲਗਾਤਾਰ ਖਿੱਚਦੀ ਜਾ ਰਹੀ ਹੈ। ਅਮਰੀਕਾ ਸਣੇ ਕਈ ਦੇਸ਼ ਜਿੱਥੇ ਇਸ ਜੰਗ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ, ਉੱਥੇ ਹੀ ਦਨੀਆ ਭਰ ਤੋਂ ਆਏ ਸ਼ਾਂਤੀ ਪੱਤਰਾਂ 'ਚੋਂ ਰੂਸ ਤੇ ਯੂਕ੍ਰੇਨ ਦੋਵਾਂ ਦੇਸ਼ਾਂ ਨੇ ਭਾਰਤ ਦੇ ਸ਼ਾਂਤੀ ਪੱਤਰ ਨੂੰ ਸਭ ਤੋਂ ਵੱਧ ਵਿਆਪਕ ਦੱਸਿਆ ਹੈ, ਜਿਸ ਮਗਰੋਂ ਇਸ ਜੰਗ ਨੂੰ ਖ਼ਤਮ ਕਰਵਾਉਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਦੀ ਪੂਰੀ ਦੁਨੀਆ 'ਚ ਤਾਰੀਫ਼ ਹੋ ਰਹੀ ਹੈ।

ਇਸੇ ਦੌਰਾਨ ਇਸ ਲੰਬੀ ਜੰਗ ਨੂੰ ਖ਼ਤਮ ਕਰਨ ਲਈ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਭਾਰਤ ਨੂੰ ਅਹਿਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ। ਪੋਲੈਂਡ ਨੇ ਭਾਰਤ ਨੂੰ ਬੇਨਤੀ ਕੀਤੀ ਹੈ ਕਿ ਉਹ ਮਾਸਕੋ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਆਪਣੇ ਪੁਰਾਣੇ ਅਤੇ ਮਜ਼ਬੂਤ ਦੋਸਤਾਨਾ ਰਿਸ਼ਤੇ ਦੀ ਵਰਤੋਂ ਕਰ ਕੇ ਰੂਸ ਨੂੰ ਯੂਕ੍ਰੇਨ 'ਚ ਸ਼ਾਂਤੀ ਬਹਾਲ ਕਰਨ ਲਈ ਰਾਜ਼ੀ ਕਰੇ।

ਇਹ ਵੀ ਪੜ੍ਹੋ- 'ਭਰ ਲਓ ਰਾਸ਼ਨ, ਫ਼ੋਨ-ਪਾਵਰਬੈਂਕ ਵੀ ਕਰ ਲਓ ਫੁੱਲ ਚਾਰਜ..!', ਬ੍ਰਿਟਿਸ਼ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ

ਇਸ ਸਬੰਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਕੀਤਾ ਹੈ ਕਿ ਚਾਹੇ ਯੂਕ੍ਰੇਨ ਹੋਵੇ ਜਾਂ ਮਿਡਲ ਈਸਟ, ਭਾਰਤ ਸ਼ਾਂਤੀ ਲਈ ਕੀਤੇ ਜਾਣ ਵਾਲੇ ਹਰ ਸਾਰਥਕ ਯਤਨ ਦਾ ਪੂਰਾ ਸਮਰਥਨ ਕਰੇਗਾ। ਯੂਰਪੀਅਨ ਯੂਨੀਅਨ ਵੱਲੋਂ ਯੂਕ੍ਰੇਨ 'ਚ ਜੰਗਬੰਦੀ ਲਈ ਕੀਤੇ ਜਾ ਰਹੇ ਯਤਨਾਂ ਦੇ ਮੱਦੇਨਜ਼ਰ, ਪੋਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਗਲੋਬਲ ਸਥਿਤੀ ਅਤੇ ਰੂਸ ਨਾਲ ਭਾਈਵਾਲੀ ਇਸ ਜੰਗ ਨੂੰ ਸੁਲਝਾਉਣ ਵਿੱਚ ਫੈਸਲਾਕੁੰਨ ਸਾਬਿਤ ਹੋ ਸਕਦੀ ਹੈ। 

ਜ਼ਿਕਰਯੋਗ ਹੈ ਕਿ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ 21-23 ਅਕਬੂਤਰ ਦੌਰਾਨ ਭਾਰਤ ਦੌਰੇ 'ਤੇ ਆਏ ਹੋਏ ਸਨ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਆਗੂਆਂ ਦਰਮਿਆਨ ਹੋਈ ਉੱਚ-ਪੱਧਰੀ ਬੈਠਕ 'ਚ ਭਾਰਤ ਅਤੇ ਪੋਲੈਂਡ ਨੇ ਰੱਖਿਆ, ਪੁਲਾੜ ਅਤੇ ਨਿਊਕਲੀਅਰ ਊਰਜਾ ਦੇ ਸੈਕਟਰਾਂ 'ਚ ਸਾਂਝੇ ਉਤਪਾਦਨ ਅਤੇ ਵਿਕਾਸ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਨੇ ਅੱਤਵਾਦ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਸੰਕਲਪ ਦੁਹਰਾਇਆ ਅਤੇ ਸੰਯੁਕਤ ਰਾਸ਼ਟਰ ਦੁਆਰਾ ਬੈਨ ਕੀਤੇ ਗਏ ਅੱਤਵਾਦੀ ਸੰਗਠਨਾਂ ਖ਼ਿਲਾਫ਼ ਇਕਜੁੱਟ ਹੋ ਕੇ ਲੜਨ ਦੀ ਵਚਨਬੱਧਤਾ ਜਤਾਈ।

ਇਹ ਵੀ ਪੜ੍ਹੋ- '1,000,000,000 ਡਾਲਰ ਲੈ ਲਓ ਤੇ ਹਮਲੇ ਰੋਕ ਦਿਓ..!', ਮਿਡਲ ਈਸਟ ਦੀ ਜੰਗ 'ਚ ਆਇਆ ਨਵਾਂ ਮੋੜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News