ਭਾਰਤ ਆਪਣੇ ਦੂਤਵਾਸਾਂ ਦੀ ਸੁਰੱਖਿਆ ਲਈ ਈਰਾਕ ''ਚ ਭੇਜ ਸਕਦੈ ਕਮਾਂਡੋਜ਼

Thursday, Feb 22, 2018 - 11:54 PM (IST)

ਨਵੀਂ ਦਿੱਲੀ— ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਦੇ ਖਤਰੇ ਤੋਂ ਬਾਅਦ ਇਰਾਕ 'ਚ ਭਾਰਤੀ ਦੂਤਾਵਾਸਾਂ ਅਤੇ ਕੂਟਨੀਤਕ ਸਟਾਫ ਦੀ ਰੱਖਿਆ ਲਈ ਜਲਦੀ ਹੀ ਅਰਧ ਸੈਨਿਕ ਕਮਾਂਡੋਜ਼ ਦੀ ਤਾਇਨਾਤੀ ਕੀਤੀ ਜਾ ਸਕਦੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਰਾਕ ਦੀ ਰਾਜਧਾਨੀ ਅਲ ਮਨਸੂਰ ਖੇਤਰ 'ਚ ਸਥਿਤ ਸਰਹੱਦ 'ਤੇ ਇਕ ਹਥਿਆਰਬੰਦ ਦਸਤੇ ਦੀ ਤਾਇਨਾਤੀ ਲਈ ਕੇਂਦਰੀ ਗ੍ਰਹਿ ਅਤੇ ਵਿਦੇਸ਼ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ। 
ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਨੂੰ ਇਸ ਕੰਮ ਲਈ ਆਪਣੇ ਸਭ ਤੋਂ ਵਧੀਆ ਜਵਾਨਾਂ ਨੂੰ ਮੁਹੱਈਆ ਕਰਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਮਾਂਡੋਜ਼ 'ਤੇ ਦੂਤਾਵਾਸ, ਕੂਟਨੀਤਕ ਕਰਮਚਾਰੀਆਂ ਅਤੇ ਹੋਰ ਪਰਿਵਾਰਾਂ ਨੂੰ ਅੱਤਵਾਦੀ ਖਤਰਿਆਂ ਤੋਂ ਬਚਾਉਣ ਦੀ ਵਿਸ਼ੇਸ਼ ਜ਼ਿੰਮੇਵਾਰੀ ਹੋਵੇਗੀ। 
ਘਟਨਾਕ੍ਰਮ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਰਾਕ 'ਚ ਆਈ. ਐੱਸ. ਆਈ. ਐੱਸ. ਅੱਤਵਾਦੀ ਸਮੂਹ ਦੇ ਲਗਾਤਾਰ ਖਤਰੇ ਨੂੰ ਦੇਖਦੇ ਹੋਏ ਲੰਬੇ ਸਮੇਂ ਤੋਂ ਵਿਚਾਰ ਕੀਤਾ ਜਾ ਰਿਹਾ ਹੈ ਕਿ ਉਥੇ ਭਾਰਤੀ ਦੂਤਾਵਾਸ 'ਚ ਪੇਸ਼ੇਵਰ ਸੁਰੱਖਿਆ ਘੇਰਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਰਧਸੈਨਿਕ ਕਮਾਂਡੋ ਭੇਜਣ ਦੀ ਕੋਸ਼ਿਸ਼ ਇਸ ਦਿਸ਼ਾ 'ਚ ਪਹਿਲਾਂ ਕਦਮ ਹੈ। ਹਾਲਾਂਕਿ ਬਗਦਾਦ 'ਚ ਦਸਤੇ ਨੂੰ ਤਾਇਨਾਤ ਕਰਨ ਦੀ ਆਖਰੀ ਮਨਜ਼ੂਰੀ ਅਜੇ ਸਰਕਾਰ ਤੋਂ ਨਹੀਂ ਮਿਲੀ ਹੈ।  


Related News