ਆਜ਼ਾਦ ਉਮੀਦਵਾਰ ਨੇ ਸਿੱਕਿਆਂ ’ਚ ਦਿੱਤੀ 10 ਹਜ਼ਾਰ ਰੁਪਏ ਦੀ ਜ਼ਮਾਨਤ ਰਾਸ਼ੀ, ਗਿਣਨ ''ਚ ਲੱਗਾ 2 ਘੰਟਿਆਂ ਦਾ ਸਮਾਂ
Wednesday, Apr 19, 2023 - 11:16 AM (IST)
ਯਾਦਗਿਰ (ਭਾਸ਼ਾ)- ਕਰਨਾਟਕ ਦੇ ਯਾਦਗਿਰ ’ਚ ਇਕ ਨੌਜਵਾਨ ਆਜ਼ਾਦ ਉਮੀਦਵਾਰ ਨੇ ਚੋਣ ਅਧਿਕਾਰੀਆਂ ਨੂੰ ਮੁਸ਼ਕਿਲ ਭਰਿਆ ਕੰਮ ਦੇ ਦਿੱਤਾ, ਕਿਉਂਕਿ ਉਸ ਨੇ 10,000 ਰੁਪਏ ਦੀ ਜ਼ਮਾਨਤ ਰਾਸ਼ੀ ਇਕ-ਇਕ ਰੁਪਏ ਦੇ ਸਿੱਕਿਆਂ ’ਚ ਜਮ੍ਹਾ ਕੀਤੀ। ਇਹ ਰਾਸ਼ੀ ਉਸ ਨੇ ਚੋਣਾਂ ਵਾਲੇ ਸੂਬੇ ਕਰਨਾਟਕ ਦੇ ਆਪਣੇ ਚੋਣਾਂ ਹਲਕੇ ’ਚੋਂ ਇਕੱਠੀ ਕੀਤੀ ਸੀ।
ਸੂਬੇ ’ਚ 10 ਮਈ ਨੂੰ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਯਾਦਗਿਰ ’ਚ ਚੋਣ ਦਫ਼ਤਰ ਦੀ ਮੇਜ ’ਤੇ ਰੱਖੇ ਇਨ੍ਹਾਂ ਸਿੱਕਿਆਂ ਨੂੰ ਗਿਣਨ ’ਚ ਅਧਿਕਾਰੀਆਂ ਨੂੰ 2 ਘੰਟੇ ਦਾ ਸਮਾਂ ਲੱਗਾ। ਆਜ਼ਾਦ ਉਮੀਦਵਾਰ ਯਨਕੱਪਾ ਨੇ ਆਜ਼ਾਦ ਖੇਤਰ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਉਹ ਮੰਗਲਵਾਰ ਨੂੰ ਤਹਿਸਲੀਦਾਰ ਦਫ਼ਤਰ ਪਹੁੰਚੇ। ਉਨ੍ਹਾਂ ਦੇ ਗਲ਼ੇ 'ਚ ਇਕ ਬੈਨਰ ਲਟਕਿਆ ਹੋਇਆ ਸੀ।