75ਵਾਂ ਆਜ਼ਾਦੀ ਦਿਵਸ: PM ਮੋਦੀ ਲਹਿਰਾਉਣਗੇ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਹੋਵੇਗੀ ਫੁੱਲਾਂ ਦੀ ਵਰਖਾ
Sunday, Aug 15, 2021 - 01:32 AM (IST)
ਨਵੀਂ ਦਿੱਲੀ - ਦੇਸ਼ ਅੱਜ ਆਜ਼ਾਦੀ ਦਿਵਸ ਦੀ 75 ਵੀਆਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਸਾਲ ਆਜ਼ਾਦੀ ਦਿਵਸ ਆਜ਼ਾਦੀ ਦਾ ਅੰਮ੍ਰਿਤ ਉਤਸਵ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਪੂਰਾ ਦੇਸ਼ ਦੇਸਭਗਤੀ ਦੇ ਜਜਬੇ ਨਾਲ ਭਰਿਆ ਹੈ। ਦੇਸ਼ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਮੰਤਰਾਲਾਂ, ਸੂਬਾ ਸਰਕਾਰਾਂ, ਫੌਜੀ ਬਲਾਂ ਅਤੇ ਆਮ ਜਨਤਾ ਵੱਲੋਂ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਸਕੂਲ ਖੋਲ੍ਹਣ ਦੀ ਮੰਗ ਲੈ ਕੇ ਸੁਪਰੀਮ ਕੋਰਟ ਪਹੁੰਚਿਆ 12ਵੀਂ ਦਾ ਵਿਦਿਆਰਥੀ
ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਦੇ ਵਰ੍ਹੇਗੰਢ ਦੇ ਜਸ਼ਨ ਦੀ ਅਗਵਾਈ ਪੀ.ਐੱਮ. ਨਰਿੰਦਰ ਮੋਦੀ ਕਰਣਗੇ। ਅੱਜ ਸਵੇਰੇ ਪੀ.ਐੱਮ. ਮੋਦੀ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾਉਣਗੇ ਅਤੇ ਦੇਸ਼ ਨੂੰ ਸੰਬੋਧਿਤ ਕਰਣਗੇ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਮਨਾਉਣ ਲਈ ਮਾਰਚ 2021 ਵਿੱਚ ਗੁਜਰਾਤ ਦੇ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ਤੋਂ ਆਜ਼ਾਦੀ ਦਾ ਅੰਮ੍ਰਿਤ ਉਤਸਵ ਸ਼ੁਰੂ ਕੀਤਾ ਸੀ। ਇਹ ਉਤਸਵ 15 ਅਗਸਤ, 2023 ਤੱਕ ਚੱਲੇਗਾ।
ਇਹ ਵੀ ਪੜ੍ਹੋ - ਸ਼ਸ਼ੀਧਰ ਸਮੇਤ 30 ਸੀ.ਬੀ.ਆਈ. ਅਧਿਕਾਰੀਆਂ ਨੂੰ ਪੁਲਸ ਮੈਡਲ
ਅੱਜ ਅਜਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੈਡਿਊਲ:-
ਸਵੇਰੇ 7:05 ਵਜੇ - ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ 'ਤੇ ਫੁੱਲ ਭੇਟ ਕਰਨਗੇ।
7:10 ਵਜੇ - ਪ੍ਰਧਾਨ ਮੰਤਰੀ ਰਾਜਘਾਟ ਤੋਂ ਲਾਲ ਕਿਲ੍ਹੇ ਲਈ ਰਵਾਨਾ ਹੋਣਗੇ।
7:20 ਵਜੇ - ਲਾਲ ਕਿਲੇ 'ਤੇ ਗਾਰਡ ਆਫ ਆਨਰ ਹੋਵੇਗਾ।
7:30 ਵਜੇ - ਪ੍ਰਧਾਨ ਮੰਤਰੀ ਲਾਲ ਕਿਲ੍ਹੇ 'ਤੇ ਦੇਸ਼ ਦਾ ਤਿਰੰਗਾ ਝੰਡਾ ਲਹਿਰਾਉਣਗੇ।
ਰਾਸ਼ਟਰਗਾਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਭਾਸ਼ਣ ਹੋਵੇਗਾ।
ਇਹ ਵੀ ਪੜ੍ਹੋ - ਸ਼੍ਰੀਨਗਰ 'ਚ ਦੋ ਦਿਨਾਂ 'ਚ ਤੀਜਾ ਗ੍ਰਨੇਡ ਹਮਲਾ, CRPF ਦੇ ਕਾਫਿਲੇ 'ਤੇ ਸੁੱਟਿਆ ਬੰਬ, ਇੱਕ ਜਵਾਨ ਜਖ਼ਮੀ
ਪੀ.ਐੱਮ. ਮੋਦੀ ਜਦੋਂ ਲਾਲ ਕਿਲ੍ਹੇ 'ਤੇ ਪਹੁੰਚਣਗੇ ਤਾਂ ਉਨ੍ਹਾਂ ਨੂੰ ਰਿਸੀਵ ਕਰਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ, ਰੱਖਿਆ ਰਾਜ ਮੰਤਰੀ ਅਜੇ ਭੱਟ ਅਤੇ ਸੁਰੱਖਿਆ ਸਕੱਤਰ ਡਾ. ਅਜੇ ਕੁਮਾਰ ਮੌਜੂਦ ਹੋਣਗੇ। ਇਸ ਦੌਰਾਨ ਦਿੱਲੀ ਖੇਤਰ ਦੇ ਜਨਰਲ ਅਫਸਰ ਕਮਾਂਡਿੰਗ (ਜੀ.ਓ.ਸੀ.) ਲੈਫਟੀਨੈਂਟ ਜਨਰਲ ਵਿਜੇ ਕੁਮਾਰ ਮਿਸ਼ਰਾ ਦੀ ਰੱਖਿਆ ਸਕੱਤਰ, ਪ੍ਰਧਾਨ ਮੰਤਰੀ ਨਾਲ ਜਾਣ ਪਛਾਣ ਕਰਵਾਉਣਗੇ। ਇਸ ਤੋਂ ਬਾਅਦ ਜੀ.ਓ.ਸੀ. ਦਿੱਲੀ ਖੇਤਰ ਨਰਿੰਦਰ ਮੋਦੀ ਨੂੰ ਸੈਲਿਊਟਿੰਗ ਬੇਸ ਤੱਕ ਲੈ ਜਾਣਗੇ, ਜਿੱਥੇ ਸੰਯੁਕਤ ਇੰਟਰ-ਸਰਵਿਸੇਜ ਅਤੇ ਦਿੱਲੀ ਪੁਲਸ ਗਾਰਡ ਪ੍ਰਧਾਨ ਮੰਤਰੀ ਨੂੰ ਸਲਾਮੀ ਦੇਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਗਾਰਡ ਆਫ ਆਨਰ ਦੀ ਜਾਂਚ ਕਰਣਗੇ।
ਇਹ ਵੀ ਪੜ੍ਹੋ - ਰਾਸ਼ਟਰਪਤੀ ਨੇ ਕੀਤਾ ਦੇਸ਼ ਨੂੰ ਸੰਬੋਧਿਤ- ਓਲੰਪਿਕ, ਕੋਰੋਨਾ ਸਮੇਤ ਕਈ ਮੁੱਦਿਆਂ ਦਾ ਕੀਤਾ ਜ਼ਿਕਰ
ਪਹਿਲੀ ਵਾਰ ਹੋਵੇਗੀ ਫੁੱਲਾਂ ਦੀ ਵਰਖਾ
ਐਤਵਾਰ ਨੂੰ ਜਿਵੇਂ ਹੀ ਪੀ.ਐੱਮ. ਮੋਦੀ ਤਿਰੰਗਾ ਲਹਿਰਾਉਣਗੇ, ਅੰਮ੍ਰਿਤ ਫਾਰਮੇਸ਼ਨ ਵਿੱਚ ਹਵਾਈ ਫੌਜ ਦੇ ਦੋ ਐੱਮ.ਆਈ.-17 1ਵੀ ਹੈਲੀਕਾਪਟਰਾਂ ਰਾਹੀਂ ਪ੍ਰੋਗਰਾਮ ਥਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਇੱਕ ਹੈਲੀਕਾਪਟਰ ਵਿੰਗ ਕਮਾਂਡਰ ਬਲਦੇਵ ਸਿੰਘ ਬਿਸ਼ਟ ਉਡਾ ਰਹੇ ਹੋਣਗੇ ਜਦੋਂ ਕਿ ਦੂਜੇ ਹੈਲੀਕਾਪਟਰ ਦੀ ਕਮਾਨ ਵਿੰਗ ਕਮਾਂਡਰ ਨਿਖਿਲ ਮੇਹਰੋਤਰਾਦੇ ਕੋਲ ਹੋਵੇਗੀ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਤਿਰੰਗਾ ਲਹਿਰਾਉਣ ਤੋਂ ਬਾਅਦ ਫੁੱਲਾਂ ਦੀ ਵਰਖਾ ਹੋਵੇਗੀ। ਫੁੱਲਾਂ ਦੀ ਵਰਖਾ ਤੋਂ ਬਾਅਦ ਪੀ.ਐੱਮ. ਰਾਸ਼ਟਰ ਨੂੰ ਸੰਬੋਧਿਤ ਕਰਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।