ਛੱਤੀਸਗੜ੍ਹ ''ਚ ਸਵਾਈਨ ਫਲੂ ਦਾ ਵਧਿਆ ਖ਼ਤਰਾ, ਇੱਕ ਹੋਰ ਮਰੀਜ਼ ਦੀ ਮੌਤ
Monday, Aug 26, 2024 - 01:57 PM (IST)

ਅੰਬਿਕਾਪੁਰ : ਛੱਤੀਸਗੜ੍ਹ ਦੇ ਅੰਬਿਕਾਪੁਰ ਵਿੱਚ ਇੱਕ 83 ਸਾਲਾ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ ਹੈ। ਮ੍ਰਿਤਕ ਨੂੰ ਰਾਏਪੁਰ ਤੋਂ ਇਲਾਜ ਤੋਂ ਬਾਅਦ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਵਾਈਨ ਫਲੂ ਕਾਰਨ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਮੈਡੀਕਲ ਕਾਲਜ ਹਸਪਤਾਲ 'ਚ ਹੜਕੰਪ ਮਚ ਗਿਆ।
ਇਹ ਵੀ ਪੜ੍ਹੋ - ਵੱਡੀ ਵਾਰਦਾਤ: ਅਣਪਛਾਤੇ ਵਿਅਕਤੀ ਨੇ ਸਰਪੰਚ ਦਾ ਕੀਤਾ ਕਤਲ, ਦੋਸਤ ਦੇ ਕਮਰੇ 'ਚੋਂ ਮਿਲੀ ਲਾਸ਼
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਮਰੀਜ਼ ਉਮਾਸ਼ੰਕਰ ਸੋਨੀ ਕੋਰਿਆ ਜ਼ਿਲ੍ਹੇ ਦੇ ਪਿੰਡ ਕਟਕੋਨਾ ਦਾ ਰਹਿਣ ਵਾਲਾ ਸੀ। ਬਜ਼ੁਰਗ ਦੀ ਮੌਤ ਤੋਂ ਬਾਅਦ ਸਰਗੁਜਾ ਮੰਡਲ ਵਿੱਚ ਸਵਾਈਨ ਫਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਮਰਨ ਵਾਲਿਆਂ ਵਿੱਚ ਦੋ ਕੋਰਿਆ ਜ਼ਿਲ੍ਹੇ ਦੇ ਸਨ, ਜਦਕਿ ਇੱਕ ਦੀ ਮੌਤ ਅੰਬਿਕਾਪੁਰ ਜ਼ਿਲ੍ਹੇ ਵਿੱਚ ਹੋਈ ਹੈ। ਮੈਡੀਕਲ ਕਾਲਜ ਹਸਪਤਾਲ ਦੇ ਡੀਨ ਨੇ ਵਾਇਰੋਲੋਜੀ ਲੈਬ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਵਾਇਰੋਲਾਜੀ ਲੈਬ ਦਾ ਹੋਰ ਵਿਸਤਾਰ ਕੀਤਾ ਜਾਵੇਗਾ, ਜਿਸ ਦਾ ਇਸਤੇਮਾਲ ਕਿਸੇ ਵੀ ਅਜੀਬ ਸਥਿਤੀ ਵਿਚ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ - ਦਾਜ 'ਚ ਨਹੀਂ ਦਿੱਤੇ 2 ਲੱਖ ਤੇ ਫਰਿੱਜ, ਸਹੁਰਿਆਂ ਨੇ ਕਰ 'ਤਾ ਨਵੀ-ਵਿਆਹੀ ਕੁੜੀ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8