ਪਿਛਲੇ 5 ਸਾਲਾਂ ’ਚ ਭਾਰਤ ’ਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾਣ ’ਚ ਹੋਇਆ ਕਈ ਗੁਣਾ ਵਾਧਾ

Tuesday, Feb 15, 2022 - 05:10 PM (IST)

ਪਿਛਲੇ 5 ਸਾਲਾਂ ’ਚ ਭਾਰਤ ’ਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾਣ ’ਚ ਹੋਇਆ ਕਈ ਗੁਣਾ ਵਾਧਾ

ਨਵੀਂ ਦਿੱਲੀ (ਭਾਸ਼ਾ)— ਭਾਰਤ ’ਚ ਪਿਛਲੇ 5 ਸਾਲਾਂ ’ਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾਣ ’ਚ ਕਈ ਗੁਣਾ ਵਾਧਾ ਹੋਇਆ ਹੈ ਅਤੇ ‘ਡਾਰਕਨੈੱਟ’ ਤੇ ਸਮੁੰਦਰੀ ਮਾਰਗ ਤਸਕਰੀ ਦੇ ਮੁੱਖ ਮਾਧਿਅਮ ਬਣ ਕੇ ਉੱਭਰੇ ਹਨ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦੇ ਜਨਰਲ ਡਾਇਰੈਕਟਰ ਐੱਸ. ਐੱਨ. ਪ੍ਰਧਾਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਾਲ ਦੇ ਸਾਲਾਂ ’ਚ ਸਾਰੇ ਪ੍ਰਮੁੱਖ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾਣ ’ਚ ਵਾਧਾ ਹੋਇਆ। ਪ੍ਰਧਾਨ ਨੇ ਕਿਹਾ, ‘‘ਪਿਛਲੇ 5 ਸਾਲਾਂ ’ਚ ਦੇਸ਼ ’ਚ ਹੈਰੋਇਨ ਜ਼ਬਤ ਕੀਤੇ ਜਾਣ ’ਚ ਜ਼ਿਆਦਾ ਵਾਧਾ ਹੋਇਆ ਹੈ। ਇਹ 2017 ’ਚ 2,146 ਕਿਲੋਗ੍ਰਾਮ ਜ਼ਬਤ ਕੀਤੀ ਗਈ ਸੀ, ਜੋ 2021 ’ਚ ਵੱਧ ਕੇ 7,282 ਕਿਲੋਗ੍ਰਾਮ ਹੋ ਗਈ ਅਤੇ 300 ਫ਼ੀਸਦੀ ਦਾ ਵਾਧਾ ਹੈ।’’

PunjabKesari

ਐੱਨ. ਸੀ. ਬੀ. ਜਨਰਲ ਡਾਇਰੈਕਟਰ ਨੇ ਕਿਹਾ ਕਿ ਇਸ ਤਰ੍ਹਾਂ 2017 ’ਚ 2,551 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਗਈ ਸੀ, ਜੋ 2021 ’ਚ ਵੱਧ ਕੇ 4,386 ਕਿਲੋਗ੍ਰਾਮ ਹੋ ਗਈ। ਪ੍ਰਧਾਨ ਨੇ ਕਿਹਾ ਕਿ ਇੱਥੇ ‘ਡਾਰਕਥਨ 2022’ ਦਾ ਉਦਘਾਟਨ ਕਰਨ ਦੌਰਾਨ ਇਹ ਕਿਹਾ, ਜਿਸ ਦਾ ਉਦੇਸ਼ ਡਾਰਕਨੈੱਟ ਜ਼ਰੀਏ ਹੋਣ ਵਾਲੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦਾ ਹੱਲ ਤਲਾਸ਼ਣਾ ਹੈ। ਡਾਰਕਨੈੱਟ, ਇੰਟਰਨੈੱਟ ਦਾ ਉਹ ਲੁੱਕਿਆ ਹੋਇਆ ਹਿੱਸਾ ਹੈ, ਜਿੱਥੇ ਤਕ ਸਿਰਫ਼ ਸਾਫਟਵੇਅਰ ਜ਼ਰੀਏ ਹੀ ਪਹੁੰਚਿਆ ਜਾ ਸਕਦਾ ਹੈ।


author

Tanu

Content Editor

Related News