ਆਮਦਨ ਟੈਕਸ ਵਿਭਾਗ ਦਾ ਛਾਪਾ, ਰੋਡ ਠੇਕੇਦਾਰ ਕੋਲੋਂ 1 ਕਰੋੜ 70 ਲੱਖ ਰੁਪਏ ਬਰਾਮਦ
Wednesday, Feb 20, 2019 - 11:01 AM (IST)

ਭੋਪਾਲ— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਆਮਦਨ ਟੈਕਸ ਅਧਿਕਾਰੀਆਂ ਨੇ ਇਕ ਰੋਡ ਠੇਕੇਦਾਰ ਦੇ ਘਰ ਸਮੇਤ ਉਸ ਦੇ ਚਾਰ ਟਿਕਾਣਿਆਂ 'ਤੇ ਛਾਪਾ ਮਾਰਿਆ ਹੈ, ਜਿਸ 'ਚ ਹੁਣ ਤੱਕ 1 ਕਰੋੜ 70 ਲੱਖ ਰੁਪਏ ਅਤੇ 70 ਲੱਖ ਰੁਪਏ ਦੀ ਜਿਊਲਰੀ ਵੀ ਬਰਾਮਦ ਕੀਤੀ ਗਈ ਹੈ। ਇਕ ਕਰੋੜ ਰੁਪਏ ਠੇਕੇਦਾਰ ਦੇ ਘਰ ਤੋਂ ਅਤੇ 70 ਲੱਖ ਰੁਪਏ ਨਕਦ ਬੈਂਕ ਦੇ ਲਾਕਰ ਤੋਂ ਬਰਾਮਦ ਕੀਤੇ ਗਏ ਹਨ। ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਵਲੋਂ ਇਹ ਛਾਪੇਮਾਰੀ ਭੋਪਾਲ ਦੀ ਅਰੇਰਾ ਕਾਲੋਨੀ 'ਚ ਕੀਤੀ ਗਈ। ਆਮਦਨ ਟੈਕਸ ਅਧਿਕਾਰੀਆਂ ਨੇ ਰੋਡ ਠੇਕੇਦਾਰ ਨਿਲਯ ਜੈਨ ਦੇ ਘਰ ਛਾਪੇਮਾਰੀ ਕੀਤੀ, ਜਿਸ 'ਚ ਇਕ ਕਰੋੜ ਰੁਪਏ ਮਕਦ ਬਰਾਮਦ ਕੀਤੇ ਗਏ।ਦਰਅਸਲ ਆਮਦਨ ਟੈਕਸ ਵਿਭਾਗ ਨੇ ਠੇਕੇਦਾਰ ਨਿਲਯ ਜੈਨ ਦੇ ਤਿੰਨ ਟਿਕਾਣਿਆਂ 'ਤੇ ਇਕੱਠੇ ਛਾਪਾ ਮਾਰਿਆ। ਸਵੇਰੇ 6 ਵਜੇ ਕਾਰਵਾਈ ਸ਼ੁਰੂ ਹੋਣ ਦੇ ਇਕ ਘੰਟੇ ਬਾਅਦ ਵੀ ਵਿਭਾਗ ਨੂੰ ਘਰੋਂ ਇਕ ਕਰੋੜ ਰੁਪਏ ਦੀ ਨਕਦੀ ਮਿਲ ਗਈ। ਥਾਂ-ਥਾਂ ਲੁਕਾ ਕੇ ਰੱਖੇ ਗਏ ਕੈਸ਼ ਨੂੰ ਗਿਣਨ ਲਈ ਆਮਦਨ ਟੈਕਸ ਵਿਭਾਗ ਨੂੰ ਕਈ ਨੋਟ ਮਸ਼ੀਨ ਦੀ ਮਦਦ ਲੈਣੀ ਪਈ। ਜਾਣਕਾਰੀ ਅਨੁਸਾਰ ਆਮਦਨ ਟੈਕਸ ਟੀਮ ਨੇ ਸਭ ਤੋਂ ਪਹਿਲਾਂ ਟੀ.ਟੀ. ਨਗਰ ਸਥਿਤ ਬੈਂਕ ਆਫ ਇੰਡੀਆ 'ਚ ਲਾਕਰ ਖੋਲ੍ਹਿਆ। ਉੱਥੇ ਟੀਮ ਨੂੰ ਕੈਸ਼ ਮਿਲਿਆ। ਠੇਲੇਦਾਰ ਨਿਲਯ ਜੈਨ ਰੋਡ ਬਣਾਉਣ ਦੇ ਨਾਲ-ਨਾਲ ਸਟੋਨ ਕ੍ਰੇਸ਼ਿੰਗ ਦੀ ਮਸ਼ੀਨ ਚਲਾਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਸ਼ਹਿਰ 'ਚ ਜ਼ਮੀਨ ਦਾ ਵੱਡਾ ਕਾਰੋਬਾਰ ਹੈ। ਆਮਦਨ ਟੈਕਸ ਟੀਮ ਨੇ ਮੱਧ ਪ੍ਰਦੇਸ਼ ਨਗਰ ਜੋਨ-2 ਸਥਿਤ ਦਫ਼ਤਰ 'ਚ ਵੀ ਸਰਵੇ ਕੀਤਾ। ਜੈਨ ਦੇ ਇੱਥੇ ਮਿਲੇ ਦਸਤਾਵੇਜ਼ਾਂ 'ਚ ਵੱਡੇ ਪੈਮਾਨੇ 'ਤੇ ਕੈਸ਼ ਦੇ ਲੈਣ-ਦੇਣ ਦੇ ਪ੍ਰਮਾਣ ਮਿਲੇ ਹਨ। ਕਈ ਜ਼ਮੀਨਾਂ ਦੀ ਖਰੀਦ ਵੀ ਨਕਦੀ 'ਚ ਕੀਤੀ ਗਈ। ਵਿਭਾਗ ਦਾ ਅਨੁਮਾਨ ਹੈ ਕਿ ਇਸ ਰਾਹੀਂ ਜੈਨ ਨੇ ਕਰੀਬ 20 ਕਰੋੜ ਰੁਪਏ ਦੀ ਆਮਦਨ ਲੁਕਾਈ ਹੈ।