ਆਮਦਨ ਟੈਕਸ ਵਿਭਾਗ ਨੇ TMC ਨੇਤਾ ਸਵਰੂਪ ਬਿਸਵਾਸ ਦੀ ਰਿਹਾਇਸ਼ 'ਤੇ ਕੀਤੀ ਛਾਪੇਮਾਰੀ

Wednesday, Mar 20, 2024 - 02:52 PM (IST)

ਆਮਦਨ ਟੈਕਸ ਵਿਭਾਗ ਨੇ TMC ਨੇਤਾ ਸਵਰੂਪ ਬਿਸਵਾਸ ਦੀ ਰਿਹਾਇਸ਼ 'ਤੇ ਕੀਤੀ ਛਾਪੇਮਾਰੀ

ਕੋਲਕਾਤਾ- ਆਮਦਨ ਟੈਕਸ ਵਿਭਾਗ ਦੀ ਜਾਂਚ ਸ਼ਾਖਾ ਦੇ ਅਧਿਕਾਰੀਆਂ ਨੇ ਤ੍ਰਿਣਮੂਲ ਕਾਂਗਰਸ (TMC) ਨੇਤਾ ਸਵਰੂਪ ਵਿਸ਼ਵਾਸ ਦੇ ਕੋਲਕਾਤਾ ਸਥਿਤ ਰਿਹਾਇਸ਼ 'ਤੇ ਬੁੱਧਵਾਰ ਯਾਨੀ ਕਿ ਅੱਜ ਛਾਪੇਮਾਰੀ ਕੀਤੀ। ਆਮਦਨ ਟੈਕਸ ਵਿਭਾਗ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸਵਰੂਪ ਪੱਛਮੀ ਬੰਗਾਲ ਦੇ ਬਿਜਲੀ ਮੰਤਰੀ ਅਰੂਪ ਵਿਸ਼ਵਾਸ ਦੇ ਭਰਾ ਹਨ। ਉਨ੍ਹਾਂ ਨੇ ਦੱਸਿਆ ਕਿ ਆਮਦਨ ਟੈਕਸ ਅਧਿਕਾਰੀ ਟੈਕਸ ਚੋਰੀ ਅਤੇ ਆਦਮਨ ਤੋਂ ਵੱਧ ਸੰਪਤੀ ਰੱਖਣ ਦੇ ਦੋਸ਼ ਵਿਚ ਸ਼ਹਿਰ ਵਿਚ ਸਵਰੂਪ ਦੇ 6 ਕੰਪਲੈਕਸਾਂ 'ਤੇ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਇਹ ਛਾਪੇਮਾਰੀ ਨਿਰਮਾਣ ਕੰਪਨੀਆਂ ਦੀ ਜਾਂਚ ਦੌਰਾਨ ਸਵਰੂਪ ਬਿਸਵਾਸ ਦਾ ਨਾਂ ਸਾਹਮਣੇ ਆਉਣ ਕਾਰਨ ਕੀਤੀ ਗਈ।

ਆਮਦਨ ਟੈਕਸ ਵਿਭਾਗ ਨੇ ਦੋ ਨਿਰਮਾਣ ਕੰਪਨੀਆਂ ਨਾਲ ਜੁੜੀ ਜ਼ਬਰਨ ਵਸੂਲੀ, ਟੈਕਸ ਚੋਰੀ ਅਤੇ ਬੇਹਿਸਾਬ ਸੰਪਤੀ ਦੇ ਦੋਸ਼ਾਂ ਦੀ ਜਾਂਚ ਦੇ ਹਿੱਸੇ ਵਜੋਂ ਪੱਛਮੀ ਬੰਗਾਲ ਦੇ ਮੰਤਰੀ ਅਰੂਪ ਬਿਸਵਾਸ ਦੇ ਭਰਾ, ਤ੍ਰਿਣਮੂਲ ਕਾਂਗਰਸ ਨੇਤਾ ਸਵਰੂਪ ਬਿਸਵਾਸ ਦੇ ਘਰ 'ਤੇ ਛਾਪੇਮਾਰੀ ਕੀਤੀ। ਆਮਦਨ ਟੈਕਸ ਵਿਭਾਗ ਦੀ ਕਾਰਵਾਈ ਵਿੱਤੀ ਬੇਨਿਯਮੀਆਂ ਅਤੇ ਅਣਐਲਾਨੀ ਆਦਮਨ ਦੇ ਸ਼ੱਕ ਦੇ ਮੱਦੇਨਜ਼ਰ ਸਾਹਮਣੇ ਆਈ ਹੈ। ਸਵਰੂਪ ਅਤੇ ਉਨ੍ਹਾਂ ਦੀ ਪਤਨੀ ਜੁਈ ਬਿਸਵਾਸ ਤੋਂ ਫਿਲਹਾਲ ਪੁੱਛਗਿੱਛ ਚੱਲ ਰਹੀ ਹੈ, ਜਦਕਿ ਅਧਿਕਾਰੀ ਛਾਪੇਮਾਰੀ ਦੌਰਾਨ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੀ ਜਾਂਚ  ਕਰ ਰਹੇ ਹਨ। ਵਿਭਾਗ ਦੀ ਇਹ ਛਾਪੇਮਾਰੀ ਸਿਆਸੀ ਸ਼ਖ਼ਸੀਅਤਾਂ ਦੀ ਸ਼ਮੂਲੀਅਤ 'ਤੇ ਸਵਾਲ ਖੜ੍ਹੇ ਕਰ ਰਹੀ ਹੈ। ਜਿਵੇਂ-ਜਿਵੇਂ ਜਾਂਚ ਅੱਗੇ ਵਧੇਗੀ, ਇਸ ਹਾਈ-ਪ੍ਰੋਫਾਈਲ ਮਾਮਲੇ ਬਾਰੇ ਹੋਰ ਵੀ ਵੇਰਵਾ ਸਾਹਮਣੇ ਆਉਣ ਦੀ ਉਮੀਦ ਹੈ।


author

Tanu

Content Editor

Related News