ਆਮਦਨ ਕਰ ਵਿਭਾਗ ਨੇ CM ਦੇ ਸਹਿਯੋਗੀ ਦੇ ਅਹਾਤੇ ਸਮੇਤ ਕਈ ਥਾਵਾਂ ''ਤੇ ਕੀਤੀ ਛਾਪੇਮਾਰੀ

Saturday, Nov 09, 2024 - 12:23 PM (IST)

ਆਮਦਨ ਕਰ ਵਿਭਾਗ ਨੇ CM ਦੇ ਸਹਿਯੋਗੀ ਦੇ ਅਹਾਤੇ ਸਮੇਤ ਕਈ ਥਾਵਾਂ ''ਤੇ ਕੀਤੀ ਛਾਪੇਮਾਰੀ

ਰਾਂਚੀ - ਇਨਕਮ ਟੈਕਸ ਵਿਭਾਗ ਵਲੋਂ ਸ਼ਨੀਵਾਰ ਸਵੇਰ ਤੋਂ ਹੀ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਇਕ ਸਹਿਯੋਗੀ ਦੇ ਘਰ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾਣ ਦੀ ਸੂਚਨਾ ਮਿਲੀ ਹੈ। ਇਸ ਛਾਪੇਮਾਰੀ ਦੀ ਜਾਣਕਾਰੀ ਇਕ ਅਧਿਕਾਰੀ ਵਲੋਂ ਦਿੱਤੀ ਗਈ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਇਨਕਮ ਟੈਕਸ ਦੀ ਟੀਮ ਅੱਜ ਸਵੇਰੇ ਰਾਂਚੀ ਸਥਿਤ ਸੋਰੇਨ ਦੇ ਨਿੱਜੀ ਸਕੱਤਰ ਸੁਨੀਲ ਸ੍ਰੀਵਾਸਤਵ ਦੇ ਘਰ ਪਹੁੰਚੀ ਅਤੇ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਰਿਪੋਰਟਾਂ ਮੁਤਾਬਕ ਜਮਸ਼ੇਦਪੁਰ ਸਮੇਤ ਸੂਬੇ ਭਰ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।


author

rajwinder kaur

Content Editor

Related News