ਅਜਬ-ਗਜ਼ਬ : ਹਿਮਾਚਲ ਦੇ ਇਸ ਪਿੰਡ ’ਚ 5 ਦਿਨ ਬਿਨਾਂ ਕੱਪੜਿਆਂ ਦੇ ਰਹਿੰਦੀਆਂ ਹਨ ਜਨਾਨੀਆਂ

Monday, Nov 14, 2022 - 12:02 PM (IST)

ਅਜਬ-ਗਜ਼ਬ : ਹਿਮਾਚਲ ਦੇ ਇਸ ਪਿੰਡ ’ਚ 5 ਦਿਨ ਬਿਨਾਂ ਕੱਪੜਿਆਂ ਦੇ ਰਹਿੰਦੀਆਂ ਹਨ ਜਨਾਨੀਆਂ

ਹਿਮਾਚਲ ਪ੍ਰਦੇਸ਼– ਪੂਰੀ ਦੁਨੀਆ ’ਚ ਵੱਖ-ਵੱਖ ਪ੍ਰੰਪਰਾਵਾਂ ਨਿਭਾਈਆਂ ਜਾਂਦੀਆਂ ਹਨ। ਇਨ੍ਹਾਂ ’ਚੋਂ ਕੁਝ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਸੁਣ ਕੇ ਕਿਸੇ ਨੂੰ ਵੀ ਅਜੀਬ ਲੱਗੇਗਾ। ਅਜਿਹੀ ਹੀ ਇਕ ਪ੍ਰੰਪਰਾ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਆਪਣੇ ਹੀ ਦੇਸ਼ ਵਿਚ ਨਿਭਾਈ ਜਾਂਦੀ ਹੈ। ਇਹ ਪ੍ਰੰਪਰਾ ਸਦੀਆਂ ਤੋਂ ਇੱਥੇ ਨਿਭਾਈ ਜਾਂਦੀ ਰਹੀ ਹੈ।

ਇਹ ਵੀ ਪੜ੍ਹੋ– ਅਨੋਖੀ ਪ੍ਰੇਮ ਕਹਾਣੀ : ਪਿਆਰ ਦੀ ਖਾਤਿਰ ਲਿੰਗ ਬਦਲ ਕੇ ਆਪਣੀ ਵਿਦਿਆਰਥਣ ਨਾਲ ਕਰਵਾਇਆ ਵਿਆਹ

ਦਰਅਸਲ ਅਸੀਂ ਗੱਲ ਕਰ ਰਹੇ ਹਾਂ ਹਿਮਾਚਲ ਪ੍ਰਦੇਸ਼ ਦੀ ਮਣੀਕਰਨ ਘਾਟੀ ’ਚ ਸਥਿਤ ਪੀਣੀ ਪਿੰਡ ਦੇ ਬਾਰੇ ’ਚ, ਇੱਥੇ ਦੀ ਪ੍ਰੰਪਰਾ ਮੁਤਾਬਕ ਜਨਾਨੀਆਂ ਨੂੰ 5 ਦਿਨ ਤੱਕ ਬਿਨਾਂ ਕੱਪੜਿਆਂ ਦੇ ਰਹਿਣਾ ਪੈਂਦਾ ਹੈ। ਜਦੋਂ ਜਨਾਨੀਆਂ ਇਸ ਪ੍ਰੰਪਰਾ ਨੂੰ ਨਿਭਾਉਂਦੀਆਂ ਹਨ ਤਾਂ ਉਹ ਕਿਸੇ ਮਰਦ ਦੇ ਸਾਹਮਣੇ ਨਹੀਂ ਆਉਂਦੀਆਂ। ਇਹ ਪ੍ਰੰਪਰਾ ਸਾਉਣ ਮਹੀਨੇ ’ਚ ਨਿਭਾਈ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਪੂਰਵਜਾਂ ਦੇ ਸਮੇਂ ਤੋਂ ਹੀ ਇਹ ਪ੍ਰੰਪਰਾ ਚਲੀ ਆ ਰਹੀ ਹੈ। ਮਾਨਤਾਵਾਂ ਅਨੁਸਾਰ ਜੇਕਰ ਇਸ ਪਿੰਡ ’ਚ ਅੱਜ ਵੀ ਕੋਈ ਔਰਤ ਇਸ ਪ੍ਰੰਪਰਾ ਨੂੰ ਨਹੀਂ ਨਿਭਾਉਂਦੀ ਤਾਂ ਉਸ ਦੇ ਘਰ ਅਣਹੋਣੀ ਵਾਪਰ ਜਾਂਦੀ ਹੈ। ਇਸੇ ਕਾਰਨ ਇਸ ਪ੍ਰੰਪਰਾ ਨੂੰ ਨਿਭਾਇਆ ਜਾਂਦਾ ਹੈ।

ਇਹ ਵੀ ਪੜ੍ਹੋ– ਰਾਤ ਨੂੰ ਬੱਚੀ ਨੂੰ ਦੁੱਧ ਪਿਆਉਣ ਉੱਠੀ ਮਾਂ ਤਾਂ ਫੇਸਬੁੱਕ ਵੱਲੋਂ ਆਈ ਈ-ਮੇਲ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ

ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਕੁਝ ਸਾਲ ਪਹਿਲਾਂ ਇੱਥੇ ਇਕ ਰਾਖਸ਼ਸ ਸੁੰਦਰ ਕੱਪੜੇ ਪਹਿਨਣ ਵਾਲੀਆਂ ਜਨਾਨੀਆਂ ਨੂੰ ਉਠਾ ਕੇ ਲੈ ਜਾਂਦਾ ਸੀ, ਜਿਸ ਦਾ ਅੰਤ ਇਸ ਪਿੰਡ ਵਿਚ ਦੇਵਤਿਆਂ ਨੇ ਕੀਤਾ। ਮਾਨਤਾਵਾਂ ਮੁਤਾਬਕ ਲਹੂਆ ਦੇਵਤਾ ਅੱਜ ਵੀ ਇਸ ਪਿੰਡ ਵਿਚ ਆਉਂਦੇ ਹਨ ਅਤੇ ਬੁਰਾਈਆਂ ਨਾਲ ਲੜਦੇ ਹਨ। ਸਾਉਣ ਮਹੀਨੇ ਦੇ ਇਨ੍ਹਾਂ 5 ਦਿਨਾਂ ਤੱਕ ਲੋਕ ਪਿੰਡ ਵਿਚ ਹੱਸਣਾ ਬੰਦ ਕਰ ਦਿੰਦੇ ਹਨ ਅਤੇ ਨਾਲ ਹੀ ਇੱਥੇ ਸ਼ਰਾਬ ਅਤੇ ਮੀਟ ਵਰਗੀਆਂ ਬੁਰਾਈਆਂ ਵੀ ਬੰਦ ਹੋ ਜਾਂਦੀਆਂ ਹਨ।

ਇਸ ਦੌਰਾਨ ਜਨਾਨੀਆਂ ਖੁਦ ਨੂੰ ਸੰਸਾਰਿਕ ਦੁਨੀਆ ਤੋਂ ਵੱਖ ਕਰ ਲੈਂਦੀਆਂ ਹਨ। ਹਾਲਾਂਕਿ ਹੁਣ ਨਵੀਂ ਪੀੜ੍ਹੀ ਇਸ ਪ੍ਰੰਪਰਾ ਨੂੰ ਥੋੜ੍ਹੇ ਵੱਖਰੇ ਢੰਗ ਨਾਲ ਨਿਭਾਉਂਦੀ ਹੈ। ਅੱਜ ਦੀਆਂ ਜਨਾਨੀਆਂ ਇਨ੍ਹਾਂ 5 ਦਿਨਾਂ ’ਚ ਬਿਨਾਂ ਕੱਪੜਿਆਂ ਦੇ ਰਹਿਣ ਦੀ ਬਜਾਏ ਕਾਫੀ ਪਤਲੇ ਕੱਪੜੇ ਪਾਉਂਦੀਆਂ ਹਨ।

ਇਹ ਵੀ ਪੜ੍ਹੋ– ਅਜਬ-ਗਜ਼ਬ : ਇਥੇ ਲਾੜਾ ਨਹੀਂ ਸਗੋਂ ਲਾੜੀ ਲੈ ਕੇ ਜਾਂਦੀ ਹੈ ਬਰਾਤ


author

Rakesh

Content Editor

Related News