ਇਸ ਦੇਸ਼ ''ਚ ਇਕ ਦੁੱਧ ਦੀ ਬੋਤਲ ਲਈ ਅਦਾ ਕਰਨੇ ਪੈਂਦੇ ਨੇ 84 ਹਜ਼ਾਰ ਰੁਪਏ

Thursday, Nov 23, 2017 - 08:26 PM (IST)

ਨਵੀਂ ਦਿੱਲੀ —ਭਾਰਤ 'ਚ ਮਹਿੰਗਾਈ ਵਧਣ ਨੂੰ ਲੈ ਕੇ ਲਗਾਤਾਰ ਹੰਗਾਮਾ ਹੋ ਰਿਹਾ ਹੈ ਪਰ ਵੈਨੇਜ਼ੁਏਲਾ 'ਚ ਇਕ ਬੋਤਲ ਦੁੱਧ ਲਈ ਲੋਕ 84 ਹਜ਼ਾਰ ਦਾ ਭੁਗਤਾਨ ਕਰ ਰਹੇ ਹਨ। ਇੱਥੇ ਮਹਿੰਗਾਈ ਦਾ ਆਲਮ ਇਹ ਹੈ ਕਿ ਜਦ ਲੋਕ ਦੁਕਾਨ 'ਤੇ ਇਕ ਮਹੀਨੇ ਦੇ ਰਾਸ਼ਨ ਲੈਣ ਜਾਂਦੇ ਹਨ ਤਾਂ ਨੋਟਾਂ ਨੂੰ ਬੋਰਿਆਂ 'ਚ ਭਰ ਕੇ ਲੈ ਕੇ ਜਾਂਦੇ ਹਨ। ਇੱਥੇ ਹਾਲਾਤ ਬਦ ਤੋਂ ਵੀ ਬਦਤਰ ਹੁੰਦੇ ਜਾ ਰਹੇ ਹਨ। ਗਰੀਬ ਵਰਗ ਦੇ  ਲੋਕਾਂ ਲਈ ਇਕ ਵੇਲੇ ਦੀ ਰੋਟੀ ਲਈ ਕਾਲ ਪੈ ਗਿਆ ਹੈ।
ਇਸ ਲਈ 84,000 'ਚ ਵਿਕ ਰਿਹਾ ਹੈ ਪੈਕੇਟ ਦੁੱਧ
ਵੈਨੇਜ਼ੁਏਲਾ ਦੇ ਕੇਂਦਰੀ ਬੈਂਕ ਕੋਲ ਹੁਣ ਸਿਰਫ 10 ਅਰਬ ਡਾਲਰ ਬਚੇ ਹਨ। ਬੈਂਕ ਦਾ ਖਜਾਨਾ ਕਰਜ਼ ਦੇਣ 'ਚ ਹੀ ਖਤਮ ਹੋ ਰਿਹਾ ਹੈ। ਅੱਜੇ ਉਹ ਆਪਣਾ ਪੂਰਾ ਕਰਜ਼ਾ ਨਹੀਂ ਦੇ ਪਾਇਆ ਹੈ। ਉਸ ਨੂੰ ਰੂਸ, ਚੀਨ ਅਤੇ ਜਾਪਾਨ ਵਰਗੇ ਦੇਸ਼ਾਂ ਦਾ ਵੀ ਕਰਜ਼ ਦੇਣਾ ਹੈ। ਅਤਿਮਹਿੰਗਾਈ ਦੀ ਵਜ੍ਹਾ ਨਾਲ ਇੱਥੇ ਦੀ ਮੁੱਦਰਾ ਬਾਲਿਵਰ ਦੀ ਵੈਲਿਊ ਬਹੁਤ ਘਟ ਗਈ ਹੈ। ਇਕ ਡਾਲਰ ਦੀ ਵੈਲਿਊ 84,000 ਬਾਲਿਵਰ ਹੋ ਗਈ ਹੈ। 
4,000 ਫੀਸਦੀ ਵਧ ਗਈ ਹੈ ਮਹਿੰਗਾਈ
ਭਾਰਤ 'ਚ ਜਿੱਥੇ 3 ਫੀਸਦੀ ਤੋਂ ਵੀ ਜ਼ਿਆਦਾ ਮਹਿੰਗਾਈ ਵਧਣ 'ਤੇ ਹੰਗਾਮਾ ਹੋ ਜਾਂਦਾ ਹੈ ਉੱਥੇ ਵੈਨੇਜ਼ੁਏਲਾ 'ਚ ਮਹਿੰਗਾਈ 4,000 ਫੀਸਦੀ ਵਧ ਗਈ ਹੈ। ਸੀ.ਐੱਨ.ਐੱਨ. ਮੁਤਾਬਕ ਇੱਥੋ ਦੇ ਲੋਕਾਂ ਦਾ ਅਤਿਮਹਿੰਗਾਈ ਨੇ ਬੁਰਾ ਹਾਲ ਕਰ ਦਿੱਤਾ ਹੈ। ਦੁਕਾਨਾਂ 'ਚ ਰੋਜ਼ਾਨਾ ਦੀਆਂ ਚੀਜ਼ਾਂ ਨਹੀਂ ਮਿਲ ਰਹੀਆਂ ਹਨ ਅਤੇ ਜਿੱਥੇ ਮਿਲ ਰਹੀਆਂ ਹਨ ਉੱਥੇ ਲੋਕਾਂ ਮਹੀਨੇ ਭਰ ਦੇ ਰਾਸ਼ਨ ਖਰੀਦਣ ਲਈ ਲੱਖਾਂ ਬਾਲਿਵਰ ਦੀ ਜ਼ਰੂਰਤ ਪੈ ਰਹੀ ਹੈ।
7 ਲੱਖ 'ਚ ਹੁੰਦਾ ਹੈ ਇਕ ਹਫ਼ਤੇ ਦਾ ਗੁਜ਼ਾਰਾ
ਇਸ ਦਾ ਸਾਰਿਆਂ ਤੋਂ ਜ਼ਿਆਦਾ ਅਸਰ ਉਨ੍ਹਾਂ ਲੋਕਾਂ 'ਤੇ ਪਿਆ ਜੋ ਗਰੀਬ ਵਰਗ 'ਚ ਆਉਂਦੇ ਹਨ। ਉਨ੍ਹਾਂ ਨੂੰ ਇਕ ਹਫਤੇ ਦੇ ਰਾਸ਼ਨ ਖਰੀਦਣ ਦੀ ਖਾਤਿਰ ਹੀ 7 ਲੱਖ 72 ਹਜ਼ਾਰ ਤੋਂ ਜ਼ਿਆਦਾ ਬਾਲਿਵਰ ਖਰਚ ਕਰਨੇ ਪੈ ਰਹੇ ਹਨ। ਇਸ ਦੀ ਵਜ੍ਹਾ ਨਾਲ ਇੱਥੇ ਭੁੱਖਮਰੀ ਦੇ ਹਾਲਾਤ ਪੈਦਾ ਹੋ ਰਹੇ ਹਨ। ਜਗ੍ਹਾ-ਜਗ੍ਹਾ ਹਿੰਸਕ ਪ੍ਰਦਰਸ਼ਨ ਹੋਣ ਲੱਗੇ ਹਨ।
ਇਕ ਦਰਜਨ ਅੰਡਿਆਂ ਦੀ ਕੀਮਤ 150 ਡਾਲਰ
ਵੈਨੇਜ਼ੁਏਲਾ 'ਚ ਰੋਜ਼ਾਨਾ ਦੇ ਜ਼ਰੂਰੀ ਸਾਮਾਨ ਦੀ ਸਪਲਾਈਨ ਨਹੀਂ ਹੋ ਪਾ ਰਹੀ ਹੈ। ਜਿਨ੍ਹਾਂ ਕੋਲ ਪੈਸੇ ਹਨ ਉਹ ਲੋਕ ਇੰਨ੍ਹਾਂ ਬਾਜ਼ਾਰਾਂ ਚੋਂ ਖਰੀਦਦਾਰੀ ਕਰ ਰਹੇ ਹਨ। ਇਕ ਰਿਪੋਰਟ ਮੁਤਾਬਕ ਬਲੈਕ ਮਾਰਕੀਟ 'ਚ ਇਕ ਦਰਜਨ ਅੰਡਿਆਂ ਦੀ ਕੀਮਤ 150 ਡਾਲਰ ਹੈ। ਇਸ ਤਰ੍ਹਾਂ ਇਕ ਕਿਲੋ ਆਟੇ ਦੀ ਕੀਮਤ ਲਈ 9.50 ਡਾਲਰ ਦੇਣੇ ਪੈ ਰਹੇ ਹਨ।
ਵਧਦਾ ਜਾ ਰਿਹਾ ਹੈ ਸੰਕਟ
ਸੀ.ਐੱਨ.ਐੱਨ. ਮੁਤਾਬਕ ਵੈਨੇਜ਼ੁਏਲਾ 'ਚ ਸੰਕਟ ਵਧਦਾ ਜਾ ਰਿਹਾ ਹੈ। ਇੱਥੇ ਦੀ ਮੁੱਦਰਾ ਵੈਲਿਊ ਦੀ ਕੀਮਤ ਰੋਜ਼ਾਨਾ ਤੇਜ਼ੀ ਨਾਲ ਘਟਦੀ ਜਾ ਰਹੀ ਹੈ।


Related News