ਰੇਵ ਪਾਰਟੀ ''ਚ DJ ਦੀ ਧੁਨ ''ਤੇ ਲੱਗ ਰਹੇ ਸੀ ਠੁਮਕੇ... ਫਿਰ ਪੁਲਸ ਨੇ ਕਰ ''ਤੀ ਛਾਪੇਮਾਰੀ

Sunday, Oct 27, 2024 - 09:11 PM (IST)

ਨੈਸ਼ਨਲ : ਤੇਲੰਗਾਨਾ ਦੀ ਸਾਈਬਰਾਬਾਦ ਐੱਸਓਟੀ ਪੁਲਸ ਨੇ ਜਨਵਾੜਾ ਦੇ ਇਕ ਆਲੀਸ਼ਾਨ ਫਾਰਮ ਹਾਊਸ ਵਿਚ ਇਕ ਵੀਆਈਪੀ ਰੇਵ ਪਾਰਟੀ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਇਸ ਮਾਮਲੇ ਵਿਚ 35 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ, ਜਿਨ੍ਹਾਂ ਵਿਚ 21 ਲੜਕੇ ਅਤੇ 14 ਲੜਕੀਆਂ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਬੀਆਰਐੱਸ ਦੇ ਕਾਰਜਕਾਰੀ ਪ੍ਰਧਾਨ ਕੇਟੀਆਰ ਦੇ ਜੀਜਾ ਰਾਜ ਪਕਾਲਾ ਵੀ ਇਸ ਪਾਰਟੀ ਦੇ ਆਯੋਜਨ ਵਿਚ ਸ਼ਾਮਲ ਸਨ। ਪੁਲਸ ਨੇ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿਚ ਵਿਦੇਸ਼ੀ ਸ਼ਰਾਬ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।

ਪੁਲਸ ਕਾਰਵਾਈ
ਪੁਲਸ ਨੇ ਸਪੈਸ਼ਲ ਆਪ੍ਰੇਸ਼ਨ ਟੀਮ, ਨਰਸਿੰਘੀ ਪੁਲਸ ਅਤੇ ਆਬਕਾਰੀ ਅਧਿਕਾਰੀਆਂ ਦੀ ਸਾਂਝੀ ਟੀਮ ਨਾਲ ਛਾਪੇਮਾਰੀ ਕੀਤੀ। ਮੌਕੇ ਤੋਂ ਨਾਜਾਇਜ਼ ਸ਼ਰਾਬ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ। ਜਦੋਂ ਪੁਲਸ ਫਾਰਮ ਹਾਊਸ 'ਚ ਦਾਖਲ ਹੋਈ ਤਾਂ ਉਥੇ ਮੌਜੂਦ ਲੋਕਾਂ 'ਚ ਦਹਿਸ਼ਤ ਫੈਲ ਗਈ। ਕੁਝ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ, Air India Express ਸ਼ੁਰੂ ਕਰਨ ਜਾ ਰਹੀ ਇਹ ਨਵੀਆਂ ਉਡਾਣਾਂ

ਬਰਾਮਦਗੀ
ਪੁਲਸ ਨੂੰ ਮੌਕੇ ’ਤੇ 7 ਬੋਤਲਾਂ ਵਿਦੇਸ਼ੀ ਸ਼ਰਾਬ ਅਤੇ 10 ਬੋਤਲਾਂ ਦੇਸੀ ਸ਼ਰਾਬ ਬਰਾਮਦ ਹੋਈਆਂ। ਪਾਰਟੀ ਦੇ ਪ੍ਰਬੰਧਕ ਕਿਸੇ ਵੀ ਤਰ੍ਹਾਂ ਦਾ ਲਾਇਸੈਂਸ ਨਹੀਂ ਦਿਖਾ ਸਕੇ, ਜੋ ਕਿ ਆਬਕਾਰੀ ਐਕਟ ਦੀ ਉਲੰਘਣਾ ਹੈ। ਹਿਰਾਸਤ ਵਿਚ ਲਏ ਗਏ ਕੁਝ ਵਿਅਕਤੀਆਂ ਦਾ ਡਰੱਗ ਟੈਸਟ ਵੀ ਕੀਤਾ ਗਿਆ, ਜਿਸ ਵਿਚ ਇਕ ਵਿਅਕਤੀ ਨੇ ਕੋਕੀਨ ਲੈਣ ਦੀ ਪੁਸ਼ਟੀ ਕੀਤੀ।

ਕਾਨੂੰਨੀ ਕਾਰਵਾਈ
ਫਾਰਮ ਹਾਊਸ ਦੇ ਮਾਲਕ ਰਾਜ ਪਾਕਲਾ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਬਿਨਾਂ ਲਾਇਸੈਂਸ ਤੋਂ ਸ਼ਰਾਬ ਪਰੋਸਣ 'ਤੇ ਵੀ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਰਾਜ ਪਕਾਲਾ ਨੂੰ ਹੁਣ ਕਾਨੂੰਨ ਅਨੁਸਾਰ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਸ ਨਾਲ ਇਹ ਸੰਦੇਸ਼ ਵੀ ਜਾਂਦਾ ਹੈ ਕਿ ਅਜਿਹੀਆਂ ਪਾਰਟੀਆਂ 'ਤੇ ਸਖ਼ਤ ਨਜ਼ਰ ਰੱਖੀ ਜਾਵੇਗੀ।

ਜਾਂਚ ਦਾ ਦਾਇਰਾ
ਤੇਲੰਗਾਨਾ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਪਾਰਟੀ 'ਚ ਲੜਕੇ-ਲੜਕੀਆਂ ਨੂੰ ਕਿਵੇਂ ਬੁਲਾਇਆ ਗਿਆ। ਇਸ ਤੋਂ ਪਹਿਲਾਂ ਅਜਿਹੀਆਂ ਪਾਰਟੀਆਂ ਦਾ ਆਯੋਜਨ ਨਹੀਂ ਕੀਤਾ ਗਿਆ, ਇਸ ਲਈ ਇਸ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਹ ਛਾਪੇਮਾਰੀ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਸੀ। ਫੜੇ ਗਏ ਨੌਜਵਾਨ ਅਤੇ ਲੜਕੀਆਂ ਅਮੀਰ ਘਰਾਣਿਆਂ ਦੇ ਹਨ, ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News