ਸਮਰਾਟ ਚੌਧਰੀ ਕਰ ਰਹੇ ਪ੍ਰਣਾਮ, ਮੋਢੇ ’ਤੇ ਨਿਤੀਸ਼ ਦਾ ਹੱਥ! ਨਵੇਂ CM ਦੀ ਦੌੜ ’ਚ ਤਸਵੀਰ ਨੇ ਛੇੜੀ ਚਰਚਾ

Thursday, Mar 12, 2026 - 07:56 AM (IST)

ਸਮਰਾਟ ਚੌਧਰੀ ਕਰ ਰਹੇ ਪ੍ਰਣਾਮ, ਮੋਢੇ ’ਤੇ ਨਿਤੀਸ਼ ਦਾ ਹੱਥ! ਨਵੇਂ CM ਦੀ ਦੌੜ ’ਚ ਤਸਵੀਰ ਨੇ ਛੇੜੀ ਚਰਚਾ

ਪਟਨਾ (ਇੰਟ.) - ਅਗਲੇ ਮਹੀਨੇ ਨਵੇਂ ਮੁੱਖ ਮੰਤਰੀ ਦੀ ਤਾਜਪੋਸ਼ੀ ਦੀ ਉਡੀਕ ਕਰ ਰਹੇ ਬਿਹਾਰ ਅਤੇ ਨਿਤੀਸ਼ ਕੁਮਾਰ ਦੇ ਸੀ. ਐੱਮ. ਅਹੁਦੇ ਦੀ ਕੁਰਸੀ ਤੋਂ ਉੱਠਦੇ ਹੀ ਗੱਦੀ ’ਤੇ ਬੈਠਣ ਨੂੰ ਕਾਹਲੇ ਭਾਜਪਾ ਨੇਤਾਵਾਂ ਵਿਚਾਲੇ ਇਕ ਤਸਵੀਰ ਨੇ ਹਲਚਲ ਮਚਾ ਦਿੱਤੀ ਹੈ। ਮਧੇਪੁਰਾ ਦੀ ਇਸ ਦਿਲ ਖਿੱਚਵੀਂ ਤਸਵੀਰ ਵਿਚ ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ.) ਦੇ ਪ੍ਰਧਾਨ ਅਤੇ ਮੌਜੂਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਹੱਥ ਆਪਣੇ ਉਪ ਮੁੱਖ ਮੰਤਰੀ ਅਤੇ ਭਾਜਪਾ ਦੇ ਤੇਜ਼ੀ ਨਾਲ ਉੱਭਰ ਰਹੇ ਸਮਰਾਟ ਚੌਧਰੀ ਦੇ ਮੋਢਿਆਂ ’ਤੇ ਹੈ।

ਇਹ ਵੀ ਪੜ੍ਹੋ - ਬੋਰਡ ਦੀ ਪ੍ਰੀਖਿਆ ਲਈ ਰੋਲ ਨੰਬਰ ਸਲਿੱਪ 'ਤੇ ਵਿਦਿਆਰਥੀ ਦੀ ਥਾਂ ਲਾ 'ਤੀ ਕੁੱਤੇ ਦੀ ਤਸਵੀਰ, ਭੱਖਿਆ ਮਾਮਲਾ

ਇਸ ਦੌਰਾਨ ਸਮਰਾਟ ਚੌਧਰੀ ਹੱਥ ਜੋੜ ਕੇ ਜਨਤਾ ਦਾ ਸਵਾਗਤ ਕਰ ਰਹੇ ਹਨ ਅਤੇ ਸਟੇਜ ’ਤੇ ਮੌਜੂਦ ਬਾਕੀ ਸਾਰੇ ਲੋਕ ਹੱਥ ਹਿਲਾ ਕੇ ਲੋਕਾਂ ਤੋਂ ਵਿਦਾ ਲੈ ਰਹੇ ਹਨ। ਸਮਰਾਟ ਦੇ ਸਮਰਥਕ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਨਿਤੀਸ਼ ਕੁਮਾਰ ਦੇ ਰਾਜ ਸਭਾ ਜਾਣ ਦੇ ਫ਼ੈਸਲੇ ’ਤੇ ਕਿਹਾ ਸੀ ਕਿ ਅਗਲੀ ਸਰਕਾਰ ਵੀ ਉਨ੍ਹਾਂ ਦੀ ਮਰਜ਼ੀ ਨਾਲ ਹੀ ਚੱਲੇਗੀ। ਭਾਜਪਾ ’ਚ ਮੁੱਖ ਮੰਤਰੀ ਅਤੇ ਦੂਜੇ ਅਹੁਦਿਆਂ ’ਤੇ ਚੋਣ ਦੇ ਤੌਰ-ਤਰੀਕੇ ਕਾਫ਼ੀ ਵੱਖਰੇ ਹਨ ਅਤੇ ਇਸ ਗੱਲ ਦੀਆਂ ਕਈ ਉਦਾਹਰਣਾਂ ਹਨ ਕਿ ਭਾਜਪਾ ਸੰਸਦੀ ਬੋਰਡ ਵੱਲੋਂ ਕਿਸ ਦੇ ਨਾਂ ਦੀ ਪਰਚੀ ਲੈ ਕੇ ਸੁਪਰਵਾਈਜ਼ਰ ਜਾਂਦੇ ਹਨ, ਇਸ ਗੱਲ ਦਾ ਅੰਦਾਜ਼ਾ ਮੀਡੀਆ ਅਤੇ ਨੇਤਾ ਕਿਸੇ ਨੂੰ ਨਹੀਂ ਲੱਗਦਾ। ਵੱਡੇ-ਵੱਡੇ ਨੇਤਾ ਪ੍ਰਸਤਾਵਕ ਅਤੇ ਸਮਰਥਕ ਬਣ ਜਾਂਦੇ ਹਨ ਅਤੇ ਜਿਨ੍ਹਾਂ ਦੇ ਨਾਂ ਦੀ ਚਰਚਾ ਤੱਕ ਨਹੀਂ ਹੋ ਰਹੀ ਹੁੰਦੀ, ਉਨ੍ਹਾਂ ਨੂੰ ਮਾਲਾ ਪਹਿਨਾਈ ਜਾਂਦੀ ਹੈ। ਪੀ. ਐੱਮ. ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਖਰੀ ਮਿੰਟ ਤੱਕ ਸਸਪੈਂਸ ਬਣਾਏ ਰੱਖਦੇ ਹਨ।

ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News