ਨੌਕਰੀ ਦੇ ਨਾਂ ''ਤੇ ਸ਼ਹੀਦ ਦੀ ਪਤਨੀ ਨਾਲ 4 ਮਹੀਨਿਆਂ ਤੱਕ ਕੀਤਾ ਜਿਨਸੀ ਸ਼ੋਸ਼ਣ

Saturday, Nov 03, 2018 - 03:19 AM (IST)

ਨੌਕਰੀ ਦੇ ਨਾਂ ''ਤੇ ਸ਼ਹੀਦ ਦੀ ਪਤਨੀ ਨਾਲ 4 ਮਹੀਨਿਆਂ ਤੱਕ ਕੀਤਾ ਜਿਨਸੀ ਸ਼ੋਸ਼ਣ

ਪਟਨਾ — ਬਿਹਾਰ ਦੇ ਵੈਸ਼ਾਲੀ ਜ਼ਿਲੇ 'ਚ ਇਕ ਸ਼ਹੀਦ ਦੀ ਪਤਨੀ ਨਾਲ ਅਜਿਹੀ ਵਾਰਦਾਤ ਹੋਈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਵੈਸ਼ਾਲੀ ਦੇ ਜੰਦਾਹਾ ਪਿੰਡ 'ਚ ਬੀ. ਸੀ. ਐਫ. ਦੇ ਸ਼ਹੀਦ ਜਵਾਨ ਦੀ ਵਿਧਵਾ ਪਤਨੀ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਦੋਸ਼ ਪਿੰਡ ਦੇ ਹੀ ਇਕ ਵਿਅਕਤੀ 'ਤੇ ਲਾਏ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਨੌਕਰੀ ਦਿਵਾਉਣ ਦੇ ਨਾਂ 'ਤੇ ਸ਼ਹੀਦ ਦੀ ਪਤਨੀ ਨਾਲ 4 ਮਹੀਨੇ ਤੱਕ ਜਿਨਸੀ ਸ਼ੋਸ਼ਣ ਕੀਤਾ ਅਤੇ ਇਸ ਦੇ ਨਾਲ 90 ਹਜ਼ਾਰ ਰੁਪਏ ਦੀ ਠੱਗੀ ਨੂੰ ਵੀ ਅੰਜ਼ਾਮ ਦਿੱਤਾ। ਪੀੜਤਾ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਾ ਕਰਵਾਈ ਦੀ ਮੰਗ ਕੀਤੀ ਹੈ। ਰਿਪੋਰਟ ਮੁਤਾਬਕ ਪੀੜਤ ਔਰਤ ਦੇ ਗੁਆਂਢ 'ਚ ਰਹਿਣ ਵਾਲੇ ਇਕ ਸ਼ਖਸ ਨੇ ਪਹਿਲਾਂ ਉਸ ਨਾਲ ਨੇੜਤਾ ਵਧਾਈ ਅਤੇ ਫਿਰ ਗੈਸ ਏਜੰਸੀ ਦਿਵਾਉਣ ਦਾ ਭਰੋਸਾ ਦਿੰਦੇ ਹੋਏ ਉਸ ਦਾ ਸ਼ੋਸ਼ਣ ਕਰਨ ਲੱਗਾ।
ਲਾਲਚ ਦੇ ਕੇ ਏਜੰਸੀ ਦੇ ਐਗਰੀਮੈਂਟ 'ਤੇ ਸਾਂਝੇਦਾਰੀ ਦੇ ਨਾਂ 'ਤੇ ਆਪਣਾ ਹਸਤਾਖਰ ਕਰਾ ਲਿਆ। ਪੀੜਤਾ ਨੇ ਇਹ ਵੀ ਕਿਹਾ ਕਿ ਜਿਨਸੀ ਸੰਬੰਧ ਬਣਾਉਣ ਤੋਂ ਇਨਕਾਰ ਕਰਨ 'ਤੇ ਉਸ ਦੇ ਪੁੱਤਰ ਦੀ ਹੱਤਿਆ ਕਰਨ ਦੀ ਧਮਕੀ ਵੀ ਦਿੱਤੀ ਹੈ। ਪੀੜਤ ਔਰਤ ਨੇ ਪੁਲਸ ਤੋਂ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਆਪਣੀ ਸੁਰੱਖਿਆ ਦੀ ਵੀ ਮੰਗ ਕੀਤੀ ਹੈ।


Related News