ਪਰਿਵਾਰਕ ਕਲੇਸ਼ ਮੁਕਾਉਣ ਲਈ ਸਹੁਰਿਆਂ ਨੇ ਤਾਂਤਰਿਕ ਕੋਲ ਭੇਜੀ ਨੂੰਹ, 79 ਦਿਨਾਂ ਤੱਕ ਕੀਤਾ ਜਬਰ-ਜ਼ਿਨਾਹ

Saturday, May 07, 2022 - 04:08 PM (IST)

ਪਰਿਵਾਰਕ ਕਲੇਸ਼ ਮੁਕਾਉਣ ਲਈ ਸਹੁਰਿਆਂ ਨੇ ਤਾਂਤਰਿਕ ਕੋਲ ਭੇਜੀ ਨੂੰਹ, 79 ਦਿਨਾਂ ਤੱਕ ਕੀਤਾ ਜਬਰ-ਜ਼ਿਨਾਹ

ਬਾਲਾਸੋਰ (ਭਾਸ਼ਾ)– ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਰਿਵਾਰ ’ਤੇ ਅੰਧਵਿਸ਼ਵਾਸ ਇਸ ਕਦਰ ਹਾਵੀ ਹੋ ਗਿਆ ਕਿ ਇਸ ’ਤੇ ਯਕੀਨ ਕਰਨਾ ਔਖਾ ਹੋ ਜਾਵੇਗਾ। ਓਡੀਸ਼ਾ ’ਚ ਇਕ ਤਾਂਤਰਿਕ ’ਤੇ ਦੋਸ਼ ਹੈ ਕਿ ਉਸ ਨੇ ਵਿਆਹੁਤਾ ਜ਼ਿੰਦਗੀ ਦੇ ਝਗੜੇ ਦੂਰ ਕਰਨ ਦਾ ਝਾਂਸਾ ਦੇ ਕੇ ਇਕ ਮਹਿਲਾ ਨਾਲ 79 ਦਿਨਾਂ ਤੱਕ ਜਬਰ-ਜ਼ਿਨਾਹ ਕੀਤਾ। ਇਸ ਦੌਰਾਨ ਮਹਿਲਾ ਅਤੇ ਉਸ ਦੇ ਢਾਈ ਸਾਲ ਦੇ ਮਾਸੂਮ ਪੁੱਤਰ ਨੂੰ ਕਮਰੇ ’ਚ ਬੰਧਕ ਬਣਾ ਕੇ ਰੱਖਿਆ ਗਿਆ। ਤਾਂਤਰਿਕ ਨੇ ਮਾਸੂਮ ਪੁੱਤਰ ਦੇ ਸਾਹਮਣੇ ਹੀ ਇਸ ਘਿਨੌਣੇ ਕੰਮ ਨੂੰ ਅੰਜ਼ਾਮ ਦਿੱਤਾ। ਪੁਲਸ ਨੇ ਮਹਿਲਾ ਅਤੇ ਉਸ ਦੇ ਪੁੱਤਰ ਨੂੰ ਬੰਦ ਕਮਰੇ ’ਚੋਂ ਆਜ਼ਾਦ ਕਰਵਾ ਲਿਆ ਹੈ ਪਰ ਤਾਂਤਰਿਕ ਫਰਾਰ ਹੋਣ ’ਚ ਸਫ਼ਲ ਰਿਹਾ, ਜਿਸ ਨੂੰ ਫੜਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਰਿਹਾਅ ਹੋਣ ਮਗਰੋਂ ਬੱਗਾ ਦੀ CM ਕੇਜਰੀਵਾਲ ਨੂੰ ਚੁਣੌਤੀ, ਕਿਹਾ- ਭਾਵੇਂ 100 FIR ਕਰਵਾ ਦਿਓ, ਡਰਨ ਵਾਲੇ ਨਹੀਂ

ਤਾਂਤਰਿਕ ਨੇ ਕਿਹਾ ਸੀ ਕਲੇਸ਼ ਸੁਲਝਾ ਦੇਵੇਗਾ-

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤਾ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਨੇ ਪਰਿਵਾਰਕ ਵਿਵਾਦ ਨੂੰ ਸੁਲਝਾਉਣ ਲਈ ਉਸ ਨੂੰ ਤਾਂਤਰਿਕ ਨਾਲ ਰਹਿਣ ਨੂੰ ਮਜਬੂਰ ਕੀਤਾ ਸੀ। ਮਹਿਲਾ ਨੇ ਦੱਸਿਆ ਕਿ ਉਸ ਦਾ ਵਿਆਹ 2017 ’ਚ ਹੋਇਆ ਸੀ ਅਤੇ ਸਹੁਰਾ ਪਰਿਵਾਰ ਦਾਜ ਲਈ ਉਸ ਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਤੰਗ-ਪਰੇਸ਼ਾਨ ਕਰਦਾ ਸੀ। ਮਹਿਲਾ ਮੁਤਾਬਕ ਤਾਂਤਰਿਕ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜੇਕਰ ਮਹਿਲਾ ਕੁਝ ਮਹੀਨੇ ਉਸ ਦੇ ਨਾਲ ਰਹਿੰਦੀ ਹੈ ਤਾਂ ਉਹ ਕਲੇਸ਼ ਨੂੰ ਸੁਲਝਾ ਦੇਵੇਗਾ। 

ਇਹ ਵੀ ਪੜ੍ਹੋ: ਸ਼ਰਾਬ ਦੇ ਨਸ਼ੇ 'ਚ ਪਿਤਾ ਨੇ ਲੁੱਟੀ ਧੀ ਦੀ ਪੱਤ, ਕੁੜੀ ਨੇ ਚੁੱਕਿਆ ਖੌਫ਼ਨਾਕ ਕਦਮ

ਸੱਸ ਨੇ ਨੂੰਹ ਨੂੰ ਖੁਆਈ ਸੀ ਨਸ਼ੀਲੀ ਚੀਜ਼–

ਮਹਿਲਾ ਨੇ ਸ਼ਿਕਾਇਤ ’ਚ ਕਿਹਾ ਕਿ ਜਦੋਂ ਉਸ ਨੇ ਤਾਂਤਿਰਕ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੀ ਸੱਸ ਨੇ ਉਸ ਨੂੰ ਖਾਣੇ ’ਚ ਨਸ਼ੀਲੀ ਚੀਜ਼ ਮਿਲਾ ਕੇ ਖੁਆ ਦਿੱਤੀ। ਬਾਅਦ ’ਚ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਖੁਦ ਨੂੰ ਆਪਣੇ ਪੁੱਤਰ ਨਾਲ ਤਾਂਤਰਿਕ ਦੇ ਕਮਰੇ ’ਚ ਪਾਇਆ। ਤਾਂਤਰਿਕ ਮਾਸੂਮ ਬੱਚੇ ਦੇ ਸਾਹਮਣੇ ਹੀ ਉਸ ਨਾਲ ਰੇਪ ਕਰਦਾ ਰਿਹਾ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਦੱਸਿਆ ਕਿ ਤਾਂਤਰਿਕ ਨੇ ਮਹਿਲਾ ਨਾਲ 79 ਦਿਨ ਤੱਕ ਆਪਣੇ ਕਮਰੇ ’ਚ ਵਾਰ-ਵਾਰ ਰੇਪ ਕੀਤਾ। 

ਇਹ ਵੀ ਪੜ੍ਹੋ: ਬਿਜਲੀ ਨੂੰ ਲੈ ਕੇ CM ਕੇਜਰੀਵਾਲ ਦਾ ਵੱਡਾ ਐਲਾਨ- ਜੋ ਲੋਕ ਚਾਹੁੰਣਗੇ ਉਨ੍ਹਾਂ ਨੂੰ ਹੀ ਮਿਲੇਗੀ ਸਬਸਿਡੀ

ਮਹਿਲਾ ਨੇ ਤਾਂਤਰਿਕ ਦੇ ਫੋਨ ਤੋਂ ਪੇਕੇ ਘਰ ਫੋਨ ਕਰ ਦੱਸਿਆ ਪੂਰਾ ਘਟਨਾਕ੍ਰਮ-

ਮਹਿਲਾ ਮੁਤਾਬਕ 28 ਅਪ੍ਰੈਲ ਨੂੰ ਤਾਂਤਰਿਕ ਆਪਣਾ ਫੋਨ ਕਮਰੇ ’ਚ ਹੀ ਭੁੱਲ ਕੇ ਚੱਲਾ ਗਿਆ ਸੀ। ਉਸ ਨੇ ਮੌਕਾ ਵੇਖ ਕੇ ਆਪਣੇ ਪੇਕੇ ਘਰ ਫੋਨ ਲਾਇਆ ਅਤੇ ਆਪਣੇ ਮਾਤਾ-ਪਿਤਾ ਨੂੰ ਫੋਨ ’ਤੇ ਪੂਰੇ ਘਟਨਾਕ੍ਰਮ ਬਾਰੇ ਦੱਸਿਆ। ਧੀ ਦਾ ਫੋਨ ਆਉਣ ’ਤੇ ਮਾਤਾ-ਪਿਤਾ ਨੇ ਪੁਲਸ ਨੂੰ ਘਟਨਾ ਬਾਰੇ ਸੂਚਿਤ ਕੀਤਾ। ਅਧਿਕਾਰੀਆਂ ਮੁਤਾਬਕ ਪੁਲਸ ਦੇ ਘਟਨਾ ਵਾਲੀ ਥਾਂ ’ਤੇ ਪਹੁੰਚਣ ਤੋਂ ਪਹਿਲਾਂ ਹੀ ਤਾਂਤਿਰਕ ਉਥੋਂ ਦੌੜ ਗਿਆ। ਪੁਲਸ ਨੇ ਦੋਸ਼ੀ ਖਿਲਾਫ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ-376 (ਰੇਪ) ਸਮੇਤ ਹੋਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਹਿਲਾ ਨੇ ਸ਼ਿਕਾਇਤ ’ਚ ਪਤੀ, ਦਿਓਰ ਅਤੇ ਹੋਰ ਸਹੁਰਾ ਪੱਖ ਵਾਲਿਆਂ ਨੂੰ ਨਾਮਜ਼ਦ ਕੀਤਾ ਹੈ, ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮਹਿਲਾ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।


author

Tanu

Content Editor

Related News