ਮੈਟਰੋ ’ਚ ਫਿਰ ਅਸ਼ਲੀਲ ਹਰਕਤ, ਗਰਲਫ੍ਰੈਂਡ ਨੂੰ ਲਿਪ-ਲਾਕ ਕਰਦੇ ਨਜ਼ਰ ਆਇਆ ਨੌਜਵਾਨ

Thursday, May 11, 2023 - 12:05 AM (IST)

ਮੈਟਰੋ ’ਚ ਫਿਰ ਅਸ਼ਲੀਲ ਹਰਕਤ, ਗਰਲਫ੍ਰੈਂਡ ਨੂੰ ਲਿਪ-ਲਾਕ ਕਰਦੇ ਨਜ਼ਰ ਆਇਆ ਨੌਜਵਾਨ

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਦਿੱਲੀ ਮੈਟਰੋ ’ਚ ਅਸ਼ਲੀਲਤਾ ਨੂੰ ਰੋਕਣ ਲਈ ਫਲਾਇੰਗ ਸਕੁਐਡ ਦਾ ਗਠਨ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਕਈ ਅਜਿਹੇ ਬੇਹੁਦੇ ਦ੍ਰਿਸ਼ ਸੋਸ਼ਲ ਮੀਡੀਆ ’ਤੇ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਲੋਕ ਜੰਮ ਕੇ ਖਿਚਾਈ ਕਰ ਰਹੇ ਹਨ। ਬਿਕਨੀ ਗਰਲ ਤੇ ਇਕ ਨੌਜਵਾਨ ਦੀ ਅਸ਼ਲੀਲ ਹਰਕਤ ਤੋਂ ਬਾਅਦ ਹੁਣ ਮੈਟਰੋ ’ਚ ਇਕ ਲੜਕੇ ਤੇ ਲੜਕੀ ਨੂੰ ਅਸ਼ਲੀਲ ਹਰਕਤ ਕਰਦੇ ਵੇਖਿਆ ਗਿਆ ਹੈ।

ਇਹ ਵੀ ਪੜ੍ਹੋ : ਇਮਰਾਨ ਖਾਨ ਨੇ ਕੋਰਟ 'ਚ ਕੀਤਾ ਸਨਸਨੀਖੇਜ਼ ਦਾਅਵਾ, ਜ਼ਹਿਰ ਦਾ ਟੀਕਾ ਦੇ ਕੇ ਮਾਰ ਦਿੱਤਾ ਜਾਵੇਗਾ ਮੈਨੂੰ

ਇਨ੍ਹੀਂ ਦਿਨੀਂ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਫਰਸ਼ ’ਤੇ ਲੜਕੀ ਨੂੰ ਲਿਟਾ ਕੇ ਇਕ ਲੜਕਾ ਕਿੱਸ ਕਰਦਾ ਨਜ਼ਰ ਆ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ਨੇ ਇਕ ਵਾਰ ਫਿਰ ਮੈਟਰੋ ਯਾਤਰੀਆਂ ਨੂੰ ਸ਼ਰਮਸਾਰ ਕੀਤਾ ਹੈ। ਵੀਡੀਓ ਜਦੋਂ ਵਾਇਰਲ ਹੋਈ ਤਾਂ ਕਈ ਯੂਜ਼ਰਜ਼ ਨੇ ਇਸ ’ਤੇ ਜੰਮ ਕੇ ਵਿਅੰਗ ਵੀ ਕੀਤੇ।

ਭੀੜ 'ਚ ਬੇਝਿਜਕ ਅਸ਼ਲੀਲ ਹਰਕਤਾਂ ’ਤੇ ਇਕ ਯੂਜ਼ਰ ਨੇ ਪੁਲਸ ਤੋਂ ਵੀ ਪੁੱਛਿਆ, ‘ਕੀ ਜਾਗ ਰਹੇ ਹੋ...।’ ਇਕ ਬੋਲਿਆ, ‘ਕੋਰੋਨਾ ਪੀੜਤ ਨੂੰ ਮੂੰਹ ਨਾਲ ਸਾਹ ਦੇ ਕੇ ਜਾਨ ਬਚਾਉਣਾ ਵੀ ਗੁਨਾਹ ਹੋ ਗਿਆ ਹੈ।’

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News