ਜਲ ਸੰਕਟ: ਦਿੱਲੀ ਦੇ ਕਈ ਇਲਾਕਿਆਂ 'ਚ ਦੋ ਦਿਨ ਨਹੀਂ ਆਵੇਗਾ ਪਾਣੀ

10/31/2023 10:53:02 AM

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ 'ਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਪਾਣੀ ਦੀ ਵੱਡੀ ਕਿੱਲਤ ਰਹੇਗੀ। ਯਾਨੀ ਕਿ ਦੋ ਦਿਨ ਦਿੱਲੀ ਵਾਸੀਆਂ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਲੋਕ ਹੁਣ ਤੋਂ ਹੀ ਪਾਣੀ ਸਟੋਰ ਕਰ ਕੇ ਰੱਖ ਲੈਣ। ਦਰਅਸਲ ਦਿੱਲੀ ਜਲ ਬੋਰਡ ਮੁਤਾਬਕ ਜੀਤਗੜ੍ਹ ਯੂ. ਜੀ. ਆਰ. ਦੀ ਲਾਈਨ 'ਤੇ ਫਲੋ ਮੀਟਰ ਲਾਇਆ ਜਾਵੇਗਾ। ਇਸ ਕਾਰਨ ਪਾਣੀ ਦੀ ਸਪਲਾਈ ਵੀਰਵਾਰ ਸਵੇਰੇ 10 ਤੋਂ 12 ਘੰਟੇ ਲਈ ਬੰਦ ਰਹੇਗੀ। 

ਇਹ ਵੀ ਪੜ੍ਹੋ-  ਕਤਰ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 8 ਭਾਰਤੀਆਂ ਦੇ ਪਰਿਵਾਰਾਂ ਨੂੰ ਮਿਲੇ ਜੈਸ਼ੰਕਰ, ਦਿੱਤਾ ਇਹ ਭਰੋਸਾ

ਬੋਰਡ ਨੇ ਕਿਹਾ ਕਿ ਸਿਵਲ ਲਾਈਨਜ਼, ਹਿੰਦੂਰਾਵ ਹਸਪਤਾਲ, ਕਮਲਾ ਨਗਰ, ਸ਼ਕਤੀ ਨਗਰ, ਕਰੋਲ ਬਾਗ, ਪਹਾੜਗੰਜ, ਰਾਜੇਂਦਰ ਨਗਰ ਅਤੇ ਐਨ. ਡੀ. ਐਮ. ਸੀ. ਖੇਤਰ ਪਟੇਲ ਨਗਰ, ਬਲਜੀਤ ਨਗਰ, ਪ੍ਰੇਮ ਨਗਰ, ਇੰਦਰਪੁਰੀ, ਦੱਖਣੀ ਦਿੱਲੀ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੇਤਰਾਂ 'ਚ ਵੀਰਵਾਰ ਸ਼ਾਮ ਨੂੰ ਅਤੇ ਸ਼ੁੱਕਰਵਾਰ ਸਵੇਰੇ ਪਾਣੀ ਦੀ ਸਪਲਾਈ ਨਹੀਂ ਹੋਵੇਗੀ।

ਇਹ ਵੀ ਪੜ੍ਹੋ-  'ਇੰਡੀਆ' 'ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ 'ਤੇ ਕੁਝ ਨਹੀਂ ਕਰ ਸਕਦੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News